ਕੇਜਰੀਵਾਲ ਨੂੰ ਮਿਲਿਆ ਝਟਕਾ, ਬੈਲੇਟ ਨਾਲ ਵੋਟਿੰਗ ਦੀ ਮੰਗ ਨੂੰ ਐੱਲ.ਜੀ. ਨੇ ਕੀਤਾ ਖਾਰਜ

03/17/2017 11:03:06 AM

ਨਵੀਂ ਦਿੱਲੀ— ਦਿੱਲੀ ਨਗਰ ਨਿਗਮ ਦੀਆਂ ਚੋਣਾਂ ਬੈਲੇਟ ਪੇਪਰ ਨਾਲ ਕਰਵਾਏ ਜਾਣ ਦੀ ਮੰਗ ਨੂੰ ਉਪ ਰਾਜਪਾਲ ਅਨਿਲ ਬੈਜਲ ਨੇ ਖਾਰਜ ਕਰ ਦਿੱਤਾ ਹੈ। ਰਾਜ ਨਿਵਾਸ ਤੋਂ ਮਿਲੀ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕੀਤੀ ਗਈ ਮੰਗ ਖਾਰਜ ਕਰਨ ਦੇ ਪਿੱਛੇ ਕਿਹਾ ਗਿਆ ਹੈ ਕਿ ਨਿਯਮਾਂ ''ਚ ਤਬਦੀਲੀ ਕਰ ਕੇ ਬੈਲੇਟ ਰਾਹੀਂ ਚੋਣਾਂ ਕਰਵਾਉਣੀਆਂ ਕਾਫੀ ਮੁਸ਼ਕਲ ਹਨ। ਹੁਣ ਜਦੋਂ ਕਿ ਅਪ੍ਰੈਲ ''ਚ ਚੋਣਾਂ ਹੋਣੀਆਂ ਹਨ ਤਾਂ ਇੰਨੇ ਘੱਟ ਸਮੇਂ ''ਚ ਸਾਰੇ ਵਸੀਲੇ ਜੁਟਾ ਸਕਣਾ ਸੰਭਵ ਨਹੀਂ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ''ਚ ਕਰਾਰੀ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਨੇ ਈ.ਵੀ.ਐੱਮ. ਨਾਲ ਗੜਬੜੀ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਦੀ ਹਾਰ ਦੇ ਪਿੱਛੇ ਈ.ਵੀ.ਐੱਮ. ''ਚ ਛੇੜਛਾੜ ਦੀ ਗੱਲ ਕਹਿੰਦੇ ਹੋਏ ਜਾਂਚ ਲਈ ਜਾਣ ਦੀ ਮੰਗ ਕੀਤੀ ਸੀ।
ਇਹੀ ਨਹੀਂ ਉਨ੍ਹਾਂ ਨੇ ਦਿੱਲੀ ਦੇ ਨਗਰ ਨਿਗਮਾਂ ਦੀਆਂ ਚੋਣਾਂ ''ਚ ਈ.ਵੀ.ਐੱਮ. ਦੀ ਜਗ੍ਹਾ ਬੈਲੇਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਮੰਗ ਚੁੱਕ ਦਿੱਤੀ ਸੀ। ਇਸ ਲਈ ਉਨ੍ਹਾਂ ਨੇ ਮੁੱਖ ਸਕੱਤਰ ਦੇ ਮਾਧਿਅਮ ਨਾਲ ਇਸ ਦਿਸ਼ਾ ''ਚ ਨਿਰਦੇਸ਼ ਜਾਰੀ ਕਰਨਾ ਚਾਹਿਆ ਪਰ ਬਿਨਾਂ ਨਿਯਮ ਬਦਲੇ ਅਜਿਹਾ ਨਹੀਂ ਕੀਤਾ ਜਾ ਸਕਦਾ ਸੀ। ਅਜਿਹੇ ''ਚ ਕੇਜਰੀਵਾਲ ਨੇ ਨਿਯਮ ਬਦਲਣ ਅਤੇ ਚੋਣਾਂ ਨੂੰ ਬੈਲੇਟ ਦੇ ਮਾਧਿਅਮ ਨਾਲ ਕਰਵਾਉਣ ਲਈ ਐੱਲ.ਜੀ. ਨੂੰ ਲਿਖਿਆ ਸੀ। ਜ਼ਿਕਰਯੋਗ ਹੈ ਕਿ ਤਿੰਨਾਂ ਨਗਰ ਨਿਗਮਾਂ ਦੀਆਂ ਚੋਣਾਂ 22 ਅਪ੍ਰੈਲ ਨੂੰ ਹੋਣੀਆਂ ਹਨ ਅਤੇ ਨਤੀਜੇ 25 ਅਪ੍ਰੈਲ ਨੂੰ ਆਉਣੇ ਹਨ।


Disha

News Editor

Related News