ਭਾਰਤ ਸਮੇਤ ਇਕਜੁੱਟ ਹੋਏ 8 ਦੇਸ਼, ਕਿਹਾ- ‘ਅਫ਼ਗਾਨਿਸਤਾਨ ਗਲੋਬਲ ਅੱਤਵਾਦ ਦਾ ਕੇਂਦਰ ਨਾ ਬਣੇ’

Wednesday, Nov 10, 2021 - 06:10 PM (IST)

ਨਵੀਂ ਦਿੱਲੀ (ਵਾਰਤਾ)— ਅਫ਼ਗਾਨਿਸਤਾਨ ’ਤੇ ਖੇਤਰੀ ਸੁਰੱਖਿਆ ਵਾਰਤਾ ’ਚ 8 ਦੇਸ਼ਾਂ ਵਲੋਂ ਸਾਂਝੇ ਰੂਪ ਨਾਲ ਜਾਰੀ ਦਿੱਲੀ ਘੋਸ਼ਣਾ ਪੱਤਰ ਵਿਚ ਇਹ ਗੱਲ ਯਕੀਨੀ ਕਰਨ ’ਤੇ ਜ਼ੋਰ ਦਿੱਤਾ ਗਿਆ ਕਿ ਅਫ਼ਗਾਨਿਸਤਾਨ ਅੱਤਵਾਦ ਦਾ ਕੇਂਦਰ ਨਾ ਬਣ ਸਕੇ ਅਤੇ ਅਫ਼ਗਾਨ ਸਮਾਜ ਵਿਚ ਸਾਰੇ ਵਰਗਾਂ ਨੂੰ ਬਿਨਾਂ ਭੇਦਭਾਵ ਅਤੇ ਇਕ ਬਰਾਬਰ ਮਨੁੱਖੀ ਮਦਦ ਮਿਲ ਸਕੇ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜਿਤ ਡੋਭਾਲ ਦੀ ਪ੍ਰਧਾਨਗੀ ਵਿਚ ਇੱਥੇ ਹੋਈ ਇਸ ਬਹੁ-ਪੱਖੀ ਬੈਠਕ ’ਚ ਰੂਸ, ਈਰਾਨ, ਕਜ਼ਾਕਿਸਤਾਨ, ਕਿਗਰਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸੁਰੱਖਿਆ ਪਰੀਸ਼ਦ ਦੇ ਸਕੱਤਰਾਂ ਨੇ ਹਿੱਸਾ ਲਿਆ। 

PunjabKesari

ਭਾਰਤ ਦੀ ਪਹਿਲ ’ਤੇ ਆਯੋਜਿਤ ਇਸ ਬੈਠਕ ਵਿਚ ਪਾਕਿਸਤਾਨ ਅਤੇ ਚੀਨ ਨੂੰ ਵੀ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਨੇ ਇਸ ’ਚ ਹਿੱਸਾ ਨਹੀਂ ਲਿਆ। ਬੈਠਕ ਦੇ ਅਖ਼ੀਰ ਵਿਚ ਦਿੱਲੀ ਘੋਸ਼ਣਾ ਪੱਤਰ ਜਾਰੀ ਕੀਤਾ ਗਿਆ। ਘੋਸ਼ਣਾ ਪੱਤਰ ਮੁਤਾਬਕ ਬੈਠਕ ’ਚ ਅਫ਼ਗਾਨਿਸਤਾਨ, ਖ਼ਾਸ ਰੂਪ ਨਾਲ ਉੱਥੋਂ ਦੀ ਸੁਰੱਖਿਆ ਸਥਿਤੀ ਅਤੇ ਉਸ ਦੇ ਖੇਤਰੀ ਅਤੇ ਗਲੋਬਲ ਪ੍ਰਭਾਵਾਂ ’ਤੇ ਚਰਚਾ ਕੀਤੀ ਗਈ। ਸਾਰੇ ਪੱਖਾਂ ਨੇ ਉਸ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ, ਅੱਤਵਾਦ ਕਾਰਨ ਉਭਰੇ ਖ਼ਤਰਿਆਂ, ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਰੋਕਥਾਮ ਦੇ ਨਾਲ-ਨਾਲ ਅਫ਼ਗਾਨ ਜਨਤਾ ਨੂੰ ਮਨੁੱਖੀ ਮਦਦ ’ਤੇ ਜ਼ੋਰ ਦਿੱਤਾ।

PunjabKesari

ਦਿੱਲੀ ਘੋਸ਼ਣਾ ਪੱਤਰ ਵਿਚ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਅਫ਼ਗਾਨਿਸਤਾਨ ਦੀ ਧਰਤੀ ਦਾ ਅੱਤਵਾਦੀਆਂ ਨੂੰ ਪਨਾਹ, ਸਿਖਲਾਈ ਦੇਣ, ਅੱਤਵਾਦੀ ਗਤੀਵਿਧੀਆਂ ਦੀ ਸਾਜਿਸ਼ ਰਚਣ ਅਤੇ ਧਨ ਮੁਹੱਈਆ ਕਰਾਉਣ ਲਈ ਇਸਤੇਮਾਲ ਨਹੀਂ ਕੀਤਾ ਜਾਣਾ ਚਾਹੀਦਾ। ਉੱਥੇ ਹੀ ਸਾਰੇ ਪੱਖਾਂ ਨੇ ਕਿਹਾ ਕਿ ਇਹ ਯਕੀਨੀ ਕੀਤਾ ਜਾਵੇਗਾ ਕਿ ਅਫ਼ਗਾਨਿਸਤਾਨ ਗਲੋਬਲ ਅੱਤਵਾਦ ਦੀ ਸੁਰੱਖਿਆ ਸ਼ਰਨਸਥਲੀ ਨਾ ਬਣੇ। ਉਨ੍ਹਾਂ ਨੇ ਅੱਤਵਾਦ ਅਤੇ ਤਸਕਰੀ ਖ਼ਿਲਾਫ ਸਮੂਹਕ ਸਹਿਯੋਗ ਦੀ ਅਪੀਲ ਕੀਤੀ।


Tanu

Content Editor

Related News