CM ਖੱਟੜ ਦੇ ਅਸਤੀਫ਼ੇ ਨੂੰ ਲੈ ਕੇ ਜੈਰਾਮ ਰਮੇਸ਼ ਨੇ ਕਿਹਾ : ਸਮਾਂ ਹੈ ਤਬਦੀਲੀ ਦਾ
Tuesday, Mar 12, 2024 - 01:36 PM (IST)

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਅਸਤੀਫ਼ੇ ਨਾਲ ਜੁੜੇ ਘਟਨਾਕ੍ਰਮ ਨੂੰ ਲੈ ਕੇ ਮੰਗਲਵਾਰ ਨੂੰ ਕਿਹਾ ਕਿ ਇਹ ਸਮਾਂ ਤਬਦੀਲੀ ਦਾ ਹੈ ਅਤੇ ਜੋ ਹਰਿਆਣਾ 'ਚ ਦੇਖਣ ਨੂੰ ਮਿਲ ਰਿਹਾ ਹੈ, ਉਹੀ ਪੂਰੇ ਦੇਸ਼ 'ਚ ਹੋਣ ਜਾ ਰਿਹਾ ਹੈ। ਪਾਰਟੀ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ,''ਸਮਾਂ ਹੈ ਤਬਦੀਲੀ ਦਾ। ਜੋ ਭੱਜ-ਦੌੜ ਅੱਜ ਅਸੀਂ ਹਰਿਆਣਾ 'ਚ ਦੇਖ ਰਹੇ ਹਨ, ਉਹ ਕਿਸਾਨ, ਨੌਜਵਾਨ ਅਤੇ ਪਹਿਲਵਾਨ ਦੇ ਦਬਾਅ 'ਚ ਹੋ ਰਹੀ ਹੈ ਅਤੇ ਇਹੀ ਦੇਸ਼ 'ਚ ਵੀ ਹੋਣ ਜਾ ਰਿਹਾ ਹੈ।'' ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਕਿਹਾ ਕਿ ਹਰਿਆਣਾ 'ਚ ਜੋ ਹੋ ਰਿਹਾ ਹੈ, ਉਹ ਜਨਭਾਵਨਾ ਦੇ ਦਬਾਅ 'ਚ ਹੋ ਰਿਹਾ ਹੈ।
ਉਨ੍ਹਾਂ ਕਿਹਾ,''ਹਰਿਆਣਾ ਦੀ ਜਨਤਾ ਨੇ ਤਬਦੀਲੀ ਦਾ ਮਨ ਬਣਾ ਲਿਆ ਹੈ... ਇਹ ਸਭ ਜੋ ਹੋ ਰਿਹਾ ਹੈ ਉਸੇ ਦੇ ਦਬਾਅ 'ਚ ਹੋ ਰਿਹਾ ਹੈ।'' ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅਤੇ ਉਨ੍ਹਾਂ ਦੇ ਸਾਥੀ ਕੈਬਨਿਟ ਮੰਤਰੀਆਂ ਨੇ ਪ੍ਰਦੇਸ਼ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੂੰ ਮੰਗਲਵਾਰ ਨੂੰ ਆਪਣੇ ਅਸਤੀਫ਼ੇ ਸੌਂਪ ਦਿੱਤੇ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਰਾਜ 'ਚ ਸੱਤਾਧਾਰੀ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਗਠਜੋੜ 'ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੀਟ ਵੰਡ ਨੂੰ ਲੈ ਕੇ ਦਰਾਰ ਪੈਦਾ ਹੋਣ ਦੀਆਂ ਅਟਕਲਾਂ ਦਰਮਿਆਨ ਇਹ ਘਟਨਾਕ੍ਰਮ ਸਾਹਮਣੇ ਆਇਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8