ਡਾਕਟਰ ਨੇ ਗਰਭਵਤੀ ਮੁਸਲਿਮ ਔਰਤ ਨੂੰ ਦਾਖਲ ਕਰਨ ਤੋਂ ਕੀਤਾ ਮਨਾ, ਨਵਜੰਮੇ ਬੱਚੇ ਦੀ ਮੌਤ

04/05/2020 12:13:15 AM

ਜੈਪੁਰ — ਰਾਜਸਥਾਨ ਦੇ ਭਰਤਪੁਰ ਦਾ ਸਰਕਾਰੀ ਹਸਪਤਾਲ ਜਾਂਚ ਦੇ ਘੇਰੇ 'ਚ ਹੈ। ਹਸਪਤਾਲ 'ਤੇ ਦੋਸ਼ ਹੈ ਕਿ ਉਸ ਨੇ ਗਰਭਵਤੀ ਔਰਤ ਨੂੰ ਦਾਖਲ ਕਰਨ ਤੋਂ ਇਸ ਲਈ ਮਨਾ ਕਰ ਦਿੱਤਾ ਕਿਉਂਕਿ ਉਹ ਮੁਸਲਿਮ ਸੀ। ਹਸਪਤਾਲ ਤੋਂ ਨਿਕਲਣ ਤੋਂ ਬਾਅਦ ਮਹਿਲਾ ਨੇ ਐਂਬੁਲੈਂਸ ਦੇ ਅੰਦਰ ਬੱਚੇ ਨੂੰ ਜਨਮ ਦਿੱਤਾ ਪਰ ਕੁਝ ਦੇਰ ਬਾਅਦ ਹੀ ਨਵਜੰਮੇ ਬੱਚੇ ਦੀ ਮੌਤ ਹੋ ਗਈ। ਵਿਵਾਦ ਵਧਣ 'ਤੇ ਭਰਤਪੁਰ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪੂਰੇ ਮਾਮਲੇ ਦੀ ਜਾਂਚ ਲਈ ਟੀਮ ਬਣਾ ਦਿੱਤੀ ਹੈ। ਮਹਿਲਾ ਫਿਲਹਾਲ ਭਰਤਪੁਰ ਦੇ ਹੀ ਜਨਾਨਾ ਹਸਪਤਾਲ 'ਚ ਦਾਖਲ ਹੈ। ਜਨਾਨਾ ਹਸਪਤਾਲ ਦੇ ਪ੍ਰਿੰਸੀਪਲ ਡਾ. ਰੁਪੇਂਦਰ ਝਾ ਨੇ ਦੱਸਿਆ ਕਿ ਇਕ ਮਹਿਲਾ ਨਾਜ਼ੁਕ ਹਾਲਤ 'ਚ ਡਿਲਿਵਰੀ ਲਈ ਆਈ ਸੀ। ਉਸ ਨੂੰ ਜੈਪੁਰ ਰੈਫਰ ਕੀਤਾ ਗਿਆ ਸੀ।
 

ਮਹਿਲਾ ਦੇ ਪਤੀ ਇਰਫਾਨ ਖਾਨ ਨੇ ਕਿਹਾ ਕਿ ਮੇਰੀ ਗਰਭਵਤੀ ਪਤਨੀ ਨੂੰ ਬੱਚੇ ਨੂੰ ਜਨਮ ਦੇਣਾ ਸੀ, ਉਸ ਨੂੰ ਸੀਕਰੀ ਤੋਂ ਜਨਾਨਾ ਹਸਪਤਾਲ ਰੈਫਰ ਕੀਤਾ ਗਿਆ ਸੀ, ਪਰ ਡਾਕਟਰ ਨੇ ਉਸ ਨੂੰ ਮੁਸਲਿਮ ਮਹਿਲਾ ਦੱਸਦੇ ਹੋਏ ਜੈਪੁਰ ਰੈਫਰ ਕਰ ਦਿੱਤਾ। ਉਥੇ ਹੀ ਰਾਜਸਥਾਨ ਸਰਕਾਰ 'ਚ ਮੰਤਰੀ ਵਿਸ਼ਵੇਂਦਰ ਸਿੰਘ ਨੇ ਭਰਤਪੁਰ ਦੇ ਸਰਕਾਰੀ ਹਪਤਾਲ ਦੇ ਓ.ਬੀ.ਐੱਸ. ਅਤੇ ਗਾਇਨੋ ਵਿਭਾਗ ਦੇ ਐੱਚ.ਓ.ਡੀ. 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਨੇ ਇਸ ਪੂਰੇ ਮਾਮਲੇ ਦਾ ਵੀਡੀਓ ਵੀ ਟਵੀਟ ਕੀਤਾ ਹੈ। ਦੋਸ਼ੀ ਡਾਕਟਰ ਦਾ ਨਾਂ ਮੋਨਿਤ ਵਾਲਿਆ ਹੈ।

ਮੰਤਰੀ ਨੇ ਕਿਹਾ ਕਿ ਇਸ ਤੋਂ ਸ਼ਰਮਨਾਕ ਕੁਝ ਨਹੀਂ ਹੋ ਸਕਦਾ ਹੈ। ਇਹ ਇਕ ਸੈਕਿਊਲਰ ਸਟੇਟ ਹੈ ਅਤੇ ਸਰਕਾਰ ਅਜਿਹੇ ਮਾਮਲਿਆਂ ਨੂੰ ਲੈ ਕੇ ਗੰਭੀਰ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਡਾਕਟਰ ਖਿਲਾਫ ਕਾਰਵਾਈ ਹੋਵੇਗੀ। ਵਿਸ਼ਵੇਂਦਰ ਸਿੰਘ ਨੇ ਕਿਹਾ ਕਿ ਤਬਲੀਗੀ ਜਮਾਤ ਨੇ ਪੂਰੇ ਦੇਸ਼ ਲਈ ਆਫਤ ਪੈਦਾ ਕੀਤਾ, ਪਰ ਇਸ ਦੇ ਇਹ ਮਤਲਬ ਨਹੀਂ ਹੈ ਕਿ ਮੁਸਲਿਮ ਸਮਾਜ ਦੇ ਲੋਕਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਵੇ

 


Inder Prajapati

Content Editor

Related News