ਹਰਿਆਣਾ ਦੀ ਧੀ ਨੇ ਫਤਿਹ ਕੀਤੀਆਂ ਦੋ ਚੋਟੀਆਂ, 70 ਘੰਟਿਆਂ ’ਚ ਚੜ੍ਹਾਈ ਕਰ ਲਹਿਰਾਇਆ ‘ਤਿਰੰਗਾ’
Wednesday, Jul 27, 2022 - 01:58 PM (IST)
ਹਿਸਾਰ– ਹਰਿਆਣਾ ਦੀਆਂ ਧੀਆਂ, ਪੁੱਤਾਂ ਤੋਂ ਘੱਟ ਨਹੀਂ ਹਨ। ਇਨ੍ਹਾਂ ਧੀਆਂ ’ਚ ਜਜ਼ਬੇ, ਜਨੂੰਨ ਅਤੇ ਅੱਗੇ ਵਧਣ ਦੀ ਲਗਨ ਹੈ। ਇਕ ਅਜਿਹੀ ਹੀ ਧੀ, ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਰਹਿਣ ਵਾਲੀ ਰੀਨਾ ਭੱਟੀ। ਰੀਨਾ ਨੇ ਪਰਬਤਾਰੋਹੀ ਖੇਤਰ ’ਚ ਦੋ ਚੋਟੀਆਂ ਨੂੰ ਫਤਿਹ ਕਰ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ ਹੈ।
ਇਹ ਦੋ ਚੋਟੀਆਂ ਕੀਤੀਆਂ ਫਤਿਹ-
ਪਰਬਤਾਰੋਹੀ ਰੀਨਾ ਭੱਟੀ ਨੇ 70 ਘੰਟੇ ’ਚ ਮਾਊਂਟ ਕਾਂਗ ਯਤਸੇ ਅਤੇ ਮਾਊਂਟ ਜੂ ਜੋਂਗੋ ’ਤੇ ਤਿਰੰਗਾ ਲਹਿਰਾਉਣ ਵਾਲੀ ਪਹਿਲੀ ਹਰਿਆਣਵੀ ਕੁੜੀ ਬਣ ਗਈ ਹੈ। ਰੀਨਾ ਨੇ ਮਹਿਜ 70 ਘੰਟਿਆਂ ’ਚ ਦੋ ਸਭ ਤੋਂ ਉੱਚੀਆਂ ਚੋਟੀਆਂ ’ਤੇ ਚੜ੍ਹ ਕੇ ਇਹ ਰਿਕਾਰਡ ਬਣਾਇਆ ਹੈ। ਉਹ ਲੱਦਾਖ ’ਚ 6250 ਮੀਟਰ ਮਾਊਂਟ ਕਾਂਗ ਯਤਸੇ ਅਤੇ 6240 ਮੀਟਰ ਮਾਊਂਟ ਜੂ ਜੋਂਗੋ ਚੋਟੀ ’ਤੇ ਚੜ੍ਹਨ ਅਤੇ ਭਾਰਤੀ ਤਿਰੰਗਾ ਲਹਿਰਾਉਣ ਵਾਲੀ ਪਹਿਲੀ ਹਰਿਆਣਵੀ ਕੁੜੀ ਵੀ ਹੈ। ਰੀਨਾ ਦੀ ਇਸ ਜਿੱਤ ’ਤੇ ਪਰਿਵਾਰ ’ਚ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਵਾਲਿਆਂ ਨੇ ਇਕ-ਦੂਜੇ ਨੂੰ ਮਠਿਆਈ ਖੁਆ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਪਿਤਾ ਚਲਾਉਂਦੇ ਹਨ ਟਰੈਕਟਰ ਵਰਕਸ਼ਾਪ
ਰੀਨਾ ਭੱਟੀ ਇਕ ਮੱਧ ਵਰਗ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਦੇ ਪਿਤਾ ਬਲਵਾਨ ਸਿੰਘ ਟਰੈਕਟਰ ਵਰਕਸ਼ਾਪ ਚਲਾਉਂਦੇ ਹਨ। ਰੀਨਾ ਇਕ ਪ੍ਰਾਈਵੇਟ ਨੌਕਰੀ ਕਰਦੀ ਹੈ। ਰੀਨਾ ਨੇ ਹਰਿਆਣਾ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਜਿਵੇਂ ਖੇਡਾਂ ’ਚ ਖਿਡਾਰੀਆਂ ਨੂੰ ਜਿੱਤਣ ’ਤੇ ਆਰਥਿਕ ਰੂਪ ਤੋਂ ਮਦਦ ਦਿੱਤੀ ਜਾਂਦੀ ਹੈ, ਉਵੇਂ ਹੀ ਪਰਬਤਾਰੋਹੀਆਂ ਦੀ ਵੀ ਮਦਦ ਕਰਨਾ ਚਾਹੀਦੀ ਹੈ, ਕਿਉਂਕਿ ਇਹ ਇਕ ਅਜਿਹਾ ਫੀਲਡ ਹੈ, ਜਿਸ ’ਚ ਕਾਫੀ ਪੈਸੇ ਖਰਚ ਹੁੰਦੇ ਹਨ।
ਰੀਨਾ ਨੇ ਕੁੜੀਆਂ ਦਾ ਵਧਾਇਆ ਹੌਸਲਾ
ਰੀਨਾ ਨੇ ਆਪਣੇ ਅਨੁਭਵ ਨੂੰ ਸਾਂਝਾ ਕੀਤਾ ਅਤੇ ਬੇਨਤੀ ਕੀਤੀ ਕਿ ਹਰਿਆਣਾ ਅਤੇ ਭਾਰਤ ਦੇ ਸਾਰੇ ਨੌਜਵਾਨਾਂ ਨੂੰ ਚਾਹੀਦੀ ਹੈ ਕਿ ਉਹ ਜਿਸ ਵੀ ਖੇਤਰ ’ਚ ਕੁਝ ਕਰਨਾ ਚਾਹੁੰਦੇ ਹਨ, ਉਸ ’ਤੇ ਧਿਆਨ ਦੇਣ ਅਤੇ ਆਪਣੀ ਮਿਹਨਤ ਨਾਲ ਅੱਗੇ ਵੱਧਣ। ਰੀਨਾ ਨੇ ਕਿਹਾ ਕਿ ਇਹ ਰਿਕਾਰਡ ਉਨ੍ਹਾਂ ਕੁੜੀਆਂ ਨੂੰ ਸਮਰਪਿਤ ਕਰਨਾ ਚਾਹੁੰਦੀ ਹਾਂ ਜੋ ਆਪਣੀ ਜ਼ਿੰਦਗੀ ’ਚ ਕੁਝ ਕਰਨਾ ਚਾਹੁੰਦੀਆਂ ਹਨ ਅਤੇ ਕਿਸੇ ਕਾਰਨ ਅਜੇ ਤੱਕ ਨਹੀਂ ਕਰ ਸਕੀਆਂ ਹਨ।