ਲਾਲ ਕਿਲ੍ਹਾ ਹਿੰਸਾ ਮਾਮਲਾ: ਦਿੱਲੀ ਪੁਲਸ ਨੇ ਦੋ ਹੋਰ ਵਿਅਕਤੀਆਂ ਨੂੰ ਜੰਮੂ ਤੋਂ ਕੀਤਾ ਗਿ੍ਰਫ਼ਤਾਰ
Tuesday, Feb 23, 2021 - 10:56 AM (IST)
ਨਵੀਂ ਦਿੱਲੀ/ਜੰਮੂ— 26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਦੋ ਹੋਰ ਵਿਅਕਤੀਆਂ ਨੂੰ ਜੰਮੂ ਤੋਂ ਗਿ੍ਰਫ਼ਤਾਰ ਕੀਤਾ ਹੈ। ਦਿੱਲੀ ਪੁਲਸ ਨੇ ਜੰਮੂ ਤੋਂ ਦੋ ਵਾਂਟੇਡ ਦੋਸ਼ੀਆਂ- ਮੋਹਿੰਦਰ ਸਿੰਘ ਖ਼ਾਲਸਾ ਅਤੇ ਮਨਦੀਪ ਸਿੰਘ ਨੂੰ ਗਿ੍ਰਫ਼ਤਾਰ ਕੀਤਾ ਹੈ। ਦਿੱਲੀ ਪੁਲਸ ਮੁਤਾਬਕ 45 ਸਾਲਾ ਮੋਹਿੰਦਰ ਸਿੰਘ ‘ਜੰਮੂ ਐਂਡ ਕਸ਼ਮੀਰ ਯੂਨਾਈਟਿਡ ਕਿਸਾਨ ਫਰੰਟ’ ਦਾ ਪ੍ਰਧਾਨ ਹੈ ਅਤੇ ਹਿੰਸਾ ਦੇ ਮੁੱਖ ਸਾਜਿਸ਼ਕਰਤਾ ’ਚੋਂ ਇਕ ਹੈ। ਮੋਹਿੰਦਰ ਜੰਮੂ ਦਾ ਰਹਿਣ ਵਾਲਾ ਹੈ।
ਇਹ ਵੀ ਪੜ੍ਹੋ: 26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਚੜ੍ਹਨ ਵਾਲਾ ਨੌਜਵਾਨ ਜਸਪ੍ਰੀਤ ਸਿੰਘ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ
ਜਦਕਿ ਦੂਜਾ ਦੋਸ਼ੀ 23 ਸਾਲਾ ਮਨਦੀਪ ਸਿੰਘ ਵੀ ਜੰਮੂ ਦੇ ਗੋਲ ਗੁਜਰਾਲ ਇਲਾਕੇ ਦਾ ਰਹਿਣ ਵਾਲਾ ਹੈ। ਦਿੱਲੀ ਪੁਲਸ ਨੇ ਕਿਹਾ ਕਿ ਮਨਦੀਪ ਲਾਲ ਕਿੱਲ੍ਹਾ ਹਿੰਸਾ ’ਚ ਸਰਗਰਮ ਭਾਗੀਦਾਰੀ ਅਤੇ ਮੁੱਖ ਸਾਜਿਸ਼ਕਰਤਾ ਹੈ। ਪੁਲਸ ਮੁਤਾਬਕ ਦੋਹਾਂ ਨੂੰ ਸੋਮਵਾਰ ਰਾਤ ਨੂੰ ਦਿੱਲੀ ਪੁਲਸ ਦੀ ਕ੍ਰਾਈਮ ਬਰਾਂਚ ਨੇ ਗਿ੍ਰਫ਼ਤਾਰ ਕੀਤਾ ਅਤੇ ਤੁਰੰਤ ਪੁੱਛ-ਗਿੱਛ ਲਈ ਰਾਜਧਾਨੀ ਦਿੱਲੀ ਲਿਆਂਦਾ ਗਿਆ। ਦੋਹਾਂ ਨੂੰ ਜੰਮੂ-ਕਸ਼ਮੀਰ ਪੁਲਸ ਦੇ ਸਹਿਯੋਗ ਨਾਲ ਫੜਿਆ ਗਿਆ। ਦੱਸ ਦੇਈਏ ਕਿ ਇਸ ਹਿੰਸਾ ਮਾਮਲੇ ਵਿਚ ਦਿੱਲੀ ਪੁਲਸ ਪੰਜਾਬੀ ਅਦਾਕਾਰ ਦੀਪ ਸਿੱਧੂ, ਇਕਬਾਲ ਸਿੰਘ, ਮਨਿੰਦਰ ਸਿੰਘ ਅਤੇ ਲਾਲ ਕਿਲ੍ਹੇ ਦੇ ਗੁਬੰਦ ’ਤੇ ਚੜ੍ਹਨ ਵਾਲੇ ਜਸਪ੍ਰੀਤ ਸਿੰਘ ਨੂੰ ਗਿ੍ਰਫ਼ਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਦਾ ਇਕ ਹੋਰ ਦੋਸ਼ੀ ਗਿ੍ਰਫ਼ਤਾਰ, ਪੁਲਸ ਨੇ 2 ਤਲਵਾਰਾਂ ਵੀ ਕੀਤੀਆਂ ਬਰਾਮਦ
ਕੁਝ ਪ੍ਰਦਰਸ਼ਨਕਾਰੀ ਆਪਣੇ ਟਰੈਕਟਰਾਂ ਨਾਲ ਲਾਲ ਕਿਲ੍ਹੇ ਦੇ ਅੰਦਰ ਪਹੁੰਚ ਗਏ ਸਨ, ਜਿੱਥੇ ਲਾਲ ਕਿਲ੍ਹਾ ਦੀ ਫਸੀਲ ਤੋਂ ‘ਕੇਸਰੀ ਝੰਡਾ’ ਲਹਿਰਾਇਆ ਗਿਆ ਸੀ। ਉੱਥੇ ਹੀ ਇਕ ਹੋਰ ਮੁੱਖ ਦੋਸ਼ੀ ਲੱਖਾ ਸਿਧਾਣਾ ਅਜੇ ਵੀ ਪੁਲਸ ਦੀ ਗਿ੍ਰਫ਼ਤ ਤੋਂ ਬਾਹਰ ਹੈ। ਉਸ ਦੀ ਸੂਚਨਾ ਦੇਣ ਵਾਲੇ ਨੂੰ ਇਕ ਲੱਖ ਰੁਪਏ ਦੇ ਨਕਦ ਇਨਾਮ ਦਾ ਵੀ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਖੇਤੀਬਾੜੀ ਮੰਤਰੀ ਦਾ ਬਿਆਨ- ਭੀੜ ਇਕੱਠੀ ਕਰਨ ਦਾ ਮਤਲਬ ਇਹ ਨਹੀਂ ਕਿ ਕਾਨੂੰਨ ਰੱਦ ਹੋਣਗੇ