ਲਾਲ ਕਿਲ੍ਹਾ ਹਿੰਸਾ ’ਤੇ ਦੀਪ ਸਿੱਧੂ ਨੇ ਪੁਲਸ ਸਾਹਮਣੇ ਕੀਤੇ ਕਈ ਖ਼ੁਲਾਸੇ, ਕਿਹਾ- ਮੈਂ ਭੀੜ ਨੂੰ ਨਹੀਂ ਉਕਸਾਇਆ

Thursday, Feb 11, 2021 - 11:03 AM (IST)

ਲਾਲ ਕਿਲ੍ਹਾ ਹਿੰਸਾ ’ਤੇ ਦੀਪ ਸਿੱਧੂ ਨੇ ਪੁਲਸ ਸਾਹਮਣੇ ਕੀਤੇ ਕਈ ਖ਼ੁਲਾਸੇ, ਕਿਹਾ- ਮੈਂ ਭੀੜ ਨੂੰ ਨਹੀਂ ਉਕਸਾਇਆ

ਨੈਸ਼ਨਲ ਡੈਸਕ : ਗਣਤੰਤਰ ਦਿਵਸ ’ਤੇ ਲਾਲ ਕਿਲ੍ਹੇ ’ਚ ਹੋਈ ਹਿੰਸਾ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਅਦਾਕਾਰ-ਵਰਕਰ ਦੀਪ ਸਿੱਧੂ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਕੋਈ ‘ਗਲਤ ਇਰਾਦਾ’ ਨਹੀਂ ਸੀ ਅਤੇ ਜਿਵੇਂ ਸਾਰੇ ਉਥੇ ਜਾ ਰਹੇ ਸਨ ਤਾਂ ਉਹ ਵੀ ਉਥੇ ਚਲਾ ਗਿਆ ਸੀ। ਦਿੱਲੀ ਪੁਲਸ ਦੀ ਅਪਰਾਧ ਸ਼ਾਖਾ ਨੇ ਬੁੱਧਵਾਰ ਨੂੰ ਸਿੱਧੂ ਤੋਂ ਉਸ ਦੇ ਟਿਕਾਣਿਆਂ ਅਤੇ 26 ਜਨਵਰੀ ਨੂੰ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਦੇ ਬਾਰੇ ਵਿਚ ਪੁੱਛਗਿੱਛ ਕੀਤੀ। ਦਿੱਲੀ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਿੱਧੂ ਨੂੰ 7 ਦਿਨ ਦੀ ਪੁਲਸ ਹਿਰਾਸਤ ਵਿਚ ਭੇਜ ਦਿੱਤਾ ਸੀ। ਉਸ ਤੋਂ ਇਕ ਦਿਨ ਪਹਿਲਾਂ ਉਸ  ਨੂੰ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਭਾਰਤੀ ਦਵਾਈ ਕੰਪਨੀ ਨੂੰ ਲੱਗਾ 5 ਕਰੋੜ ਡਾਲਰ ਦਾ ਜੁਰਮਾਨਾ, FDA ਜਾਂਚ ਤੋਂ ਪਹਿਲਾਂ ਨਸ਼ਟ ਕੀਤਾ ਸੀ ਰਿਕਾਰਡ

ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਅਪਰਾਧ ਸ਼ਾਖਾ ਦੇ ਹਵਾਲੇ ਕਰ ਦਿੱਤਾ ਗਿਆ ਸੀ ਜੋ ਇਤਿਹਾਸਕ ਲਾਲ ਕਿਲ੍ਹੇ ਵਿਚ ਹੋਈ ਹਿੰਸਾ ਅਤੇ ਅਰਾਜਕਤਾ ਨਾਲ ਜੁੜੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਕ ਅਧਿਕਾਰੀ ਮੁਤਾਬਕ ਪੁਲਸ ਹਿਰਾਸਤ ਦੇ ਪਹਿਲੇ ਦਿਨ ਪੁੱਛਗਿੱਛ ਇਸ ’ਤੇ ਕੇਂਦਰਿਤ ਰਹੀ ਕਿ ਉਹ ਕਿਵੇਂ ਲਾਲ ਕਿਲ੍ਹੇ ਪਹੁੰਚਿਆ ਅਤੇ ਉਥੇ ਉਸ ਦਿਨ ਉਸ ਨੇ ਕੀ ਕੀਤਾ। ਸਿੱਧੂ ਨੇ ਸ਼ੁਰੂ ਵਿਚ 25 ਜਨਵਰੀ ਨੂੰ ਸਿੰਘੂ ਸਰਹੱਦ ’ਤੇ ਆਪਣੀ ਮੌਜੂਦਗੀ ਤੋਂ ਇਨਕਾਰ ਕੀਤਾ ਪਰ ਜਦੋਂ ਉਸ ਨੂੰ ਪੁਲਸ ਨੇ ਸਬੂਤ ਦਿਖਾਇਆ ਤਾਂ ਉਸ ਨੇ ਮੰਨਿਆ ਕਿ ਉਹ ਕਿਸਾਨ ਪ੍ਰਦਰਸ਼ਨ ਸਥਾਨ ’ਤੇ ਸੀ ਪਰ ਉਥੋਂ ਥੋੜ੍ਹੀ ਦੂਰੀ ’ਤੇ ਸੁੱਤਾ ਸੀ।

ਇਹ ਵੀ ਪੜ੍ਹੋ: ਬਿਨਾਂ ਡਰਾਈਵਿੰਗ ਟੈਸਟ ਤੋਂ ਮਿਲੇਗਾ ਲਾਇਸੰਸ, ਸਰਕਾਰ ਦੀ ਵੱਡੀ ਤਿਆਰੀ

ਦੀਪ ਸਿੱਧੂ ਨੇ ਦਾਅਵਾ ਕੀਤਾ ਕਿ ਜਦੋਂ ਉਹ 26 ਜਨਵਰੀ ਨੂੰ ਸਵੇਰੇ ਉਠਿਆ ਤਾਂ ਉਸ ਦੇ ਮੋਬਾਇਲ ’ਤੇ ਲੋਕਾਂ ਵੱਲੋਂ ਲਾਲ ਕਿਲ੍ਹੇ ਵੱਲ ਵੱਧਣ ਬਾਰੇ 3 ਮਿਸ ਕਾਲ ਅਤੇ ਸੰਦੇਸ਼ ਆਏ ਹੋਏ ਸਨ ਤਾਂ ਉਹ ਵੀ ਆਪਣੇ 3 ਦੋਸਤਾਂ ਨਾਲ ਉਥੇ ਪਹੁੰਚ ਗਿਆ। ਉਸ ਨੇ ਕਿਹਾ ਕਿ ਉਹ ਸਵੇਰੇ 11 ਵਜੇ ਆਪਣੇ ਦੋਸਤਾਂ ਨਾਲ ਗੱਡੀ ਰਾਹੀਂ ਸਿੰਘੂ ਸਰਹੱਦ ਤੋਂ ਚੱਲਿਆ ਅਤੇ 1 ਵਜੇ ਲਾਲ ਕਿਲ੍ਹੇ ’ਤੇ ਪਹੁੰਚਿਆ। ਅਧਿਕਾਰੀ ਮੁਤਾਬਕ ਜਦੋਂ ਉਸ ਤੋਂ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਉਣ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਸ ਨੇ ਆਪਣੀ ਸ਼ਮੂਲੀਅਤ ਤੋਂ ਇਨਕਾਰ ਕਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਸ ਨੇ ਭੀੜ ਨੂੰ ਨਹੀਂ ਉਕਸਾਇਆ।

ਇਹ ਵੀ ਪੜ੍ਹੋ: ਲਾਲ ਕਿਲ੍ਹਾ ਘਟਨਾ: ਦੀਪ ਸਿੱਧੂ ਤੋਂ ਬਾਅਦ ਇਕਬਾਲ ਸਿੰਘ ਵੀ ਗ੍ਰਿਫ਼ਤਾਰ, 50 ਹਜ਼ਾਰ ਦਾ ਰੱਖਿਆ ਗਿਆ ਸੀ ਇਨਾਮ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   

 


author

cherry

Content Editor

Related News