ਲਾਲ ਕਿਲ੍ਹੇ ’ਚੋਂ ਕਿਸਾਨਾਂ ਨੂੰ ਬਾਹਰ ਕੱਢਣ ਲਈ ਪੁਲਸ ਨੇ ਕੀਤਾ ਲਾਠੀਚਾਰਜ, ਦਿੱਲੀ ਦੇ ਕੁੱਝ ਇਲਾਕਿਆਂ ’ਚ ਨੈੱਟ ਬੰਦ

01/26/2021 9:39:41 PM

ਨਵੀਂ ਦਿੱਲੀ : ਕਿਸਾਨਾਂ ਦੀ ਟਰੈਕਟਰ ਰੈਲੀ ਦੌਰਾਨ ਮੁਕਰਬਾ ਚੌਕ, ਟਰਾਂਸਪੋਰਟ ਨਗਰ, ਆਈ.ਟੀ.ਓ. ਅਤੇ ਅਕਸ਼ਰਧਾਮ ਸਮੇਤ ਹੋਰ ਸਥਾਨਾਂ ’ਤੇ ਹੋਏ ਟਕਰਾਅ ਦੌਰਾਨ ਕਿਸਾਨਾਂ ਦੇ ਇਕ ਜੱਥੇ ਨੇ ਲਾਲ ਕਿਲ੍ਹਾ ਕੰਪਲੈਕਸ ਵਿਚ ਪਹੁੰਚ ਕੇ ਕੇਸਰੀ ਝੰਡਾ ਲਹਿਰਾ ਦਿੱਤਾ। ਉਥੇ ਹੀ ਲਾਲ ਕਿਲ੍ਹੇ ਦੇ ਆਲੇ-ਦੁਆਲੇ ਜਮ੍ਹਾ ਹੋਏ ਕਿਸਾਨਾਂ ’ਤੇ ਪੁਲਸ ਨੇ ਲਾਠੀਚਾਰਜ ਕਰਦੇ ਹੋਏ ਕਿਸਾਨਾਂ ਨੂੰ ਉਥੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਣਾਅ ਵੱਧਦਾ ਦੇਖ ਸਰਕਾਰ ਨੇ ਦਿੱਲੀ ਐਨ.ਸੀ.ਆਰ. ਦੇ ਕੁੱਝ ਇਲਾਕਿਆਂ ਵਿਚ 12 ਘੰਟੇ ਲਈ ਨੈੈੱਟ ਬੰਦ ਕਰਣ ਦਾ ਹੁਕਮ ਜਾਰੀ ਕੀਤਾ ਹੈ। ਦੂਰਸੰਚਾਰ ਵਿਭਾਗ ਮੁਤਾਬਕ ਸੰਚਾਰ ਸੇਵਾ ਪ੍ਰਦਾਤਾਵਾਂ ਨੂੰ ਭੇਜੇ ਗਏ ਇਕ ਸਰਕਾਰੀ ਹੁਕਮ ਵਿਚ ਗਣਤੰਤਰ ਦਿਵਸ ਦੇ ਦਿਨ ਸਿੰਘੂ, ਗਾਜੀਪੁਰ, ਟਿੱਕਰੀ, ਮੁਕਰਬਾ ਚੌਕ ਅਤੇ ਨਾਂਗਲੋਈ ਅਤੇ ਉਨ੍ਹਾਂ ਨਾਲ ਲੱਗੇ ਦਿੱਲੀ ਦੇ ਇਲਾਕਿਆਂ ਵਿਚ ਦੁਪਹਿਰ 12 ਵਜੇ ਤੋਂ ਰਾਹਤ 11 ਵੱਜ ਕੇ 59 ਮਿੰਟ ਤੱਕ ਇੰਟਰਨੈੈੱਟ ਸੇਵਾ ਅਸਥਾਈ ਤੌਰ ’ਤੇ ਮੁਲਤਵੀ ਰੱਖਣ ਦਾ ਹੁਕਮ ਦਿੱਤਾ ਗਿਆ ਹੈ ਤਾਂ ਕਿ ਅਫ਼ਵਾਹਾਂ ਨਾਲ ਫੈਲਣ।

ਇਹ ਵੀ ਪੜ੍ਹੋ: ਤਕਰਾਰ ਦੌਰਾਨ ਸਿੱਖ ਨੌਜਵਾਨ ਨੇ ਕਿਸਾਨਾਂ ਦੇ ਰੋਹ ਤੋਂ ਬਚਾਇਆ ਪੁਲਸ ਮੁਲਾਜ਼ਮ, ਹਰ ਪਾਸੇ ਹੋ ਰਹੀ ਹੈ ਤਾਰੀਫ਼

ਦਿੱਲੀ ਵਿਚ ਕਿਸਾਨਾਂ ਦੇ ਟਰੈਕਟਰ ਮਾਰਚ ਵਿਚ ਬਵਾਲ ਜਾਰੀ ਹੈ। ਕਿਸਾਨ ਬੈਰੀਕੇਡ ਤੋੜ ਕੇ ਲਾਲ ਕਿਲ੍ਹੇ ’ਤੇ ਪਹੁੰਚ ਗਏ ਅਤੇ ਕੇਸਰੀ ਝੰਡਾ ਲਹਿਰਾਇਆ। ਕਿਸਾਨਾਂ ਦਾ ਇਕ ਜੱਥਾ ਇੰਡੀਆ ਗੇਟ ਵੱਲ ਵੱਧ ਰਿਹਾ ਹੈ। ਉਧਰ ਆਈ.ਟੀ.ਓ. ਨੇੜੇ ਟਰੈਕਟਰ ਪਲਟਣ ਕਾਰਨ ਇਕ ਕਿਸਾਨ ਦੀ ਮੌਤ ਹੋ ਗਈ। ਆਈ.ਟੀ.ਓ. ’ਤੇ ਭਿਆਨਕ ਟਕਰਾਅ ਵਿਚ ਕਈ ਕਿਸਾਨਾਂ ਦੇ ਨਾਲ ਕੁੱਝ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ।  

ਇਹ ਵੀ ਪੜ੍ਹੋ: ਗਣਤੰਤਰ ਦਿਵਸ ਮੌਕੇ ਵਰਿੰਦਰ ਸਹਿਵਾਗ ਨੇ ਭਾਰਤੀ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ

ਨੋਟ - ਕਿਸਾਨ ਅੰਦੋਲਨ ਤੇ ਟਰੈਕਟਰ ਪਰੇਡ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ। 


cherry

Content Editor

Related News