'ਮੈਂ ਕੁਰਸੀ ਤੋਂ ਡਿੱਗ ਗਿਆ...,' ਚਸ਼ਮਦੀਦਾਂ ਨੇ ਦੱਸਿਆ ਲਾਲ ਕਿਲ੍ਹੇ ਧਮਾਕੇ ਦਾ ਅੱਖੀਂ ਦੇਖਿਆ ਹਾਲ
Monday, Nov 10, 2025 - 09:32 PM (IST)
ਨੈਸ਼ਨਲ ਡੈਸਕ- ਦਿੱਲੀ ਦੇ ਲਾਲ ਕਿਲ੍ਹੇ ਨੇੜੇ ਸੋਮਵਾਰ ਨੂੰ ਹੋਏ ਜ਼ਬਰਦਸਤ ਧਮਾਕੇ ਨੇ ਪੂਰੇ ਇਲਾਕੇ 'ਚ ਦਹਿਸ਼ਤ ਫੈਲਾ ਦਿੱਤੀ ਹੈ। ਧਮਾਕਾ ਇੰਨਾ ਭਿਆਨਕ ਸੀ ਕਿ ਆਲੇ-ਦੁਆਲੇ ਦੀਆਂ 5 ਤੋਂ 6 ਗੱਡੀਆਂ ਦੇ ਪਰਖਚੇ ਉੱਡ ਗਏ ਅਤੇ ਕਈ ਲੋਕ ਜ਼ਖ਼ਮੀ ਹੋ ਗਏ। ਧਮਾਕੇ ਤੋਂ ਬਾਅਦ ਹਫੜਾ-ਦਫੜੀ ਮਚ ਗਈ ਅਤੇ ਸੜਕ 'ਤੇ ਧੂੰਏ ਦਾ ਗੁਬਾਰ ਛਾਅ ਗਿਆ। ਕਈ ਲੋਕਾਂ ਦੀ ਮੌਤ ਹੋ ਗਈ ਹੈ।
ਧਮਾਕਾ ਲਾਲ ਕਿਲ੍ਹੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ-1 ਨੇੜੇ ਹੋਇਆ ਦੱਸਿਆ ਜਾ ਰਿਹਾ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਇੰਨੀ ਤੇਜ਼ ਸੀ ਕਿ ਇਮਾਰਤਾਂ ਦੀਆਂ ਖਿੜਕੀਆਂ ਤਕ ਖੁੱਲ੍ਹ ਗਈਆਂ। ਇਕ ਚਸ਼ਮਦੀਦ ਨੇ ਦੱਸਿਆ ਕਿ ਮੈਂ ਆਪਣੀ ਦੁਕਾਨ 'ਚ ਬੈਠਾ ਸੀ, ਅਚਾਨਕ ਇੰਨਾ ਤੇਜ਼ ਧਮਾਕਾ ਹੋਇਾ ਕਿ ਮੈਂ ਕੁਰਸੀ ਤੋਂ ਡਿੱਗ ਪਿਆ। ਜ਼ਿੰਦਗੀ 'ਚ ਇੰਨਾ ਭਿਆਨਕ ਧਮਾਕਾ ਕਦੇ ਨਹੀਂ ਸੁਣਿਆ।
ਇਹ ਵੀ ਪੜ੍ਹੋ- ਲਾਲ ਕਿਲ੍ਹੇ ਨੇੜੇ ਧਮਾਕੇ 'ਚ ਹੁਣ ਤਕ 8 ਲੋਕਾਂ ਦੀ ਮੌਤ! ਪੂਰਾ ਇਲਾਕਾ ਕੀਤਾ ਸੀਲ
ਦਿੱਲੀ ਧਮਾਕੇ ਨਾਲ ਮਚੀ ਹਫੜਾ-ਦਫੜੀ
ਉਥੇ ਹੀ ਦੂਜੇ ਚਸ਼ਮਦੀਦ ਨੇ ਦੱਸਿਆ ਕਿ ਉਹ ਘਰ 'ਚ ਹੀ ਖੜ੍ਹਾ ਸੀ, ਜਦੋਂ ਛੱਤ 'ਤੇ ਗਿਆ ਤਾਂ ਦੇਖਿਆ ਕਿ ਅੱਗ ਦੀਆਂ ਲਪਟਾਂ ਆਸਮਾਨ ਛੂਹ ਰਹੀਆਂ ਸਨ। ਅੱਗ ਇੰਨੀ ਭਿਆਨਕ ਸੀ ਕਿ ਚਾਰੇ ਪਾਸੇ ਹਫੜਾ-ਦਫੜੀ ਮਚੀ ਹੋਈ ਸੀ। ਮੌਕੇ 'ਤੇ ਮੌਜੂਦਾ ਸਥਾਨਕ ਵਿਅਕਤੀ ਨੇ ਏ.ਐੱਨ.ਆਈ. ਨਾਲ ਗੱਲ ਕਰਦੇ ਹੋਏ ਦੱਸਿਆ ਕਿ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਤਾਂ ਸੜਕ 'ਤੇ ਕਿਸੇ ਦਾ ਹੱਥ ਪਿਆ ਹੋਇਆ ਦੇਖਿਆ। ਅਸੀਂ ਪੂਰੀ ਤਰ੍ਹਾਂ ਹੈਰਾਨ ਰਹੇ ਗਏ। ਇਹ ਨਜ਼ਾਰਾ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਆਸਪਾਸ ਕਈ ਕਾਰਾਂ ਨੁਕਸਾਨੀਆਂ ਜਾ ਚੁੱਕੀਆਂ ਸਨ ਅਤੇ ਸੜਕ 'ਤੇ ਸਰੀਰ ਦੇ ਟੁਕੜੇ ਖਿਲ੍ਹਰੇ ਹੋਏ ਸਨ। ਕੋਈ ਸਮਝ ਨਹੀਂ ਪਾ ਰਿਹਾ ਸੀ ਆਖਿਰ ਹੋਇਆ ਕੀ ਹੈ।
ਇਹ ਵੀ ਪੜ੍ਹੋ- ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਕਈ ਲੋਕਾਂ ਦੀ ਮੌਤ
