26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ

Tuesday, Jan 19, 2021 - 02:24 PM (IST)

26 ਜਨਵਰੀ ਤਕ ਲਾਲ ਕਿਲ੍ਹਾ ਆਮ ਲੋਕਾਂ ਲਈ ਬੰਦ, 15 ਮ੍ਰਿਤਕ ਕਾਵਾਂ ’ਚ ਹੋਈ ਬਰਡ ਫਲੂ ਦੀ ਪੁਸ਼ਟੀ

ਨਵੀਂ ਦਿੱਲੀ– ਦੇਸ਼ ਦੀ ਰਾਜਧਾਨੀ ਦਿੱਲੀ ’ਚ ਵੀ ਬਰਡ ਫਲੂ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਦਿੱਲੀ ਦੇ ਲਾਲ ਕਿਲ੍ਹੇ ਦੇ ਕੰਪਲੈਕਸ ’ਚ ਕਰੀਬ ਇਕ ਹਫ਼ਤਾ ਪਹਿਲਾਂ ਮ੍ਰਿਤਕ ਪਾਏ ਗਏ 15 ਕਾਵਾਂ ਦੇ ਨਮੂਨਿਆਂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਹੈ। ਪਸ਼ੂ ਪਾਲਣ ਵਿਭਾਗ ਮੁਤਾਬਕ, ਕਾਵਾਂ ਦੀ ਮੌਤ ਤੋਂ ਬਾਅਦ ਨਮੂਨੇ ਜਾਂਚ ਲਈ ਭੇਜੇ ਗਏ ਸਨ। ਸੋਮਵਾਰ ਰਾਤ ਨੂੰ ਆਈ ਮ੍ਰਿਤਕ ਕਾਵਾਂ ਦੇ ਨਮੂਨਿਆਂ ਦੀ ਰਿਪੋਰਟ ’ਚ ਬਰਡ ਫਲੂ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਨੇ ਲਾਲ ਕਿਲ੍ਹੇ ਨੂੰ ਆਮ ਜਨਤਾ ਦੀ ਆਵਾਜਾਈ ਲਈ ਬੰਦ ਕਰਨ ਦੇ ਹੁਕਮ ਦਿੱਤੇ ਹਨ। ਲਾਲ ਕਿਲ੍ਹਾ ਘੁੰਮਣ ਆਏ ਸੈਲਾਨੀਆਂ ਨੂੰ ਵਾਇਰਸ ਤੋਂ ਬਚਾਉਣ ਅਤੇ ਬਰਡ ਫਲੂ ਦੇ ਖਤਰੇ ਦੇ ਮੱਦੇਨਜ਼ਰ ਲਾਲ ਕਿਲ੍ਹੇ ’ਚ ਆਮ ਲੋਕਾਂ ਦੀ ਐਂਟਰੀ ’ਤੇ ਅੱਜ 19 ਜਨਵਰੀ ਤੋਂ 26 ਜਨਵਰੀ ਤਕ ਪਾਬੰਦੀ ਰਹੇਗੀ। 

ਇਹ ਵੀ ਪੜ੍ਹੋ– ‘ਇਹ ਲੋਕ ਭੁੱਲ ਕੇ ਵੀ ਨਾ ਲਗਵਾਉਣ ਕੋਰੋਨਾ ਦਾ ਟੀਕਾ’, ਭਾਰਤ ਬਾਇਓਟੈੱਕ ਨੇ ਜਾਰੀ ਕੀਤੀ ਫੈਕਟਸ਼ੀਟ

PunjabKesari

ਜ਼ਿਕਰਯੋਗ ਹੈ ਕਿ 22 ਜਨਵਰੀ ਤੋਂ 26 ਜਨਵਰੀ ਤਕ ਲਾਲ ਕਿਲ੍ਹੇ ਨੂੰ ਹਰ ਸਾਲ ਬੰਦ ਕੀਤਾ ਜਾਂਦਾ ਹੈ ਪਰ ਬਰਡ ਫਲੂ ਦੀ ਪੁਸ਼ਟੀ ਤੋਂ ਬਾਅਦ ਇਸ ਵਾਰ ਇਸ ਨੂੰ ਪਹਿਲਾਂ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਚਿੜੀਆਘਰ ’ਚ ਬਰਡ ਫਲੂ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਦਿੱਲੀ ਦੇ ਚਿੜੀਆਘਰ ’ਚ ਇਕ ਮ੍ਰਿਤਕ ਬ੍ਰਾਊਨ ਫਿਸ਼ ਉੱਲੂ ’ਚ ਬਰਡ ਫਲੂ ਦੀ ਪੁਸ਼ਟੀ ਹੋਈ ਸੀ, ਚਿੜੀਆਘਰ ਫਿਲਹਾਲ ਆਮ ਲੋਕਾਂ ਲਈ ਬੰਦ ਹੈ। 

ਇਹ ਵੀ ਪੜ੍ਹੋ– ਕਿਸਾਨ ਅੰਦੋਲਨ: ਖੇਤੀ ਕਾਨੂੰਨਾਂ ਨੂੰ ਲੈ ਕੇ SC ਵਲੋਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਜਾਰੀ

PunjabKesari

ਉਥੇ ਹੀ ਪੁਰਾਣੀ ਦਿੱਲੀ ਦਾ ਸੰਜੇ ਝੀਲ ਪਾਰਕ ਅਤੇ ਸਾਊਥ ਦਿੱਲੀ ਦਾ ਦੁਆਰਕਾ ਸੈਕਟਰ 9 ਪਾਰਕ ਵੀ ਬਰਡ ਫਲੂ ਕਾਰਨ ਬੰਦ ਕੀਤਾ ਜਾ ਚੁੱਕਾ ਹੈ। ਹਾਲਾਂਕਿ, ਗਾਜ਼ੀਪੁਰ ਮੁਰਗਾ ਮੰਡੀ ਤੋਂ ਭੇਜੇ ਗਏ ਨਮੂਨੇ ਨੈਗੇਟਿਵ ਆਏ ਸਨ। ਇਸ ਤੋਂ ਬਾਅਦ ਗਾਜ਼ੀਪੁਰ ਮੁਰਗਾ ਮੰਡੀ ਨੂੰ ਖੋਲ੍ਹ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ– ਕਿਸਾਨੀ ਘੋਲ: 10ਵੇਂ ਗੇੜ ਦੀ ਬੈਠਕ ਟਲੀ, ਅੱਜ ਕਿਸਾਨ ਕਰਨਗੇ ਟਰੈਕਟਰ ਪਰੇਡ ਦੀ ‘ਰਿਹਰਸਲ’

PunjabKesari

ਇਹ ਵੀ ਪੜ੍ਹੋ– ਕਿਸਾਨ ਅੰਦੋਲਨ: ਸੁਪਰੀਮ ਕੋਰਟ ਵਲੋਂ ਗਠਿਤ 4 ਮੈਂਬਰੀ ਕਮੇਟੀ ’ਚੋਂ ਵੱਖ ਹੋਏ ਭੁਪਿੰਦਰ ਸਿੰਘ ਮਾਨ

ਦੱਸ ਦੇਈਏ ਕਿ ਭਾਰਤ ’ਚ ਬਰਡ ਫਲੂ ਜਾਂ ਏਵੀਅਨ ਇਨਫਲੂਏਂਜ਼ਾ ਮੁੱਖ ਤੌਰ ’ਤੇ ਪ੍ਰਵਾਸੀ ਪੰਛੀਆਂ ਦੁਆਰਾ ਫੈਲਦਾ ਹੈ ਜੋ ਸਰਦੀਆਂ ਦੌਰਾਨ ਸਤੰਬਰ ਤੋਂ ਮਾਰਚ ਵਿਚਕਾਰ ਦੇਸ਼ ’ਚ ਆਉਂਦੇ ਹਨ। ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਇਕ ਬਿਆਨ ’ਚ ਕਿਹਾ ਕਿ 18 ਜਨਵਰੀ ਤਕ 5 ਰਾਜਾਂ ’ਚ ਪੋਲਟਰੀ ਪੰਛੀਆਂ ’ਚ ਅਤੇ 9 ਰਾਜਾਂ ’ਚ ਕਾਵਾਂ ਜਾਂ ਪ੍ਰਵਾਸੀ ਤੇ ਜੰਗਲੀ ਪੰਛੀਆਂ ’ਚ ਏਵੀਅਨ ਇਨਫਲੂਏਂਜ਼ਾ ਦੀ ਪੁਸ਼ਟੀ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਦਿੱਲੀ ’ਚ ਇਸ ਬੀਮਾਰੀ ਦੀ ਪੁਸ਼ਟੀ ਮ੍ਰਿਤਕ ਮਿਲੇ ਬਗਲਿਆਂ ਦੇ ਨਮੂਨਿਆਂ ’ਚ ਅਤੇ ਲਾਲ ਕਿਲੇ ’ਚ ਮ੍ਰਿਤਕ ਮਿਲੇ ਕਾਵਾਂ ’ਚ ਹੋਈ ਹੈ। ਮੰਤਰਾਲੇ ਨੇ ਕਿਹਾ ਕਿ ਇਸ ਸੰਬੰਧ ’ਚ ਜ਼ਰੂਰੀ ਕਾਰਵਾਈ ਲਈ ਰਾਜ ਸਰਕਾਰ ਨੂੰ ਸਲਾਹ ਮਸ਼ਵਰਾ ਜਾਰੀ ਕੀਤਾ ਗਿਆ ਹੈ। 

ਨੋਟ : ਇਸ ਖਬਰ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

Rakesh

Content Editor

Related News