ਦਿੱਲੀ ਮੈਟਰੋ ਨੈੱਟਵਰਕ ''ਤੇ ਰੈਡ ਅਲਰਟ ਜਾਰੀ

Wednesday, Feb 27, 2019 - 09:24 PM (IST)

ਦਿੱਲੀ ਮੈਟਰੋ ਨੈੱਟਵਰਕ ''ਤੇ ਰੈਡ ਅਲਰਟ ਜਾਰੀ

ਨਵੀਂ ਦਿੱਲੀ—ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧਦੇ ਤਣਾਅ ਨੂੰ ਦੇਖਦੇ ਹੋਏ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀ.ਐੱਮ.ਆਰ.ਸੀ.) ਨੇ ਬੁੱਧਵਾਰ ਨੂੰ ਦਿੱਲੀ ਮੈਟਰੋ ਦੇ ਪੂਰੇ ਨੈੱਟਵਰਕ ਲਈ ਰੈਡ ਅਲਰਟ ਜਾਰੀ ਕੀਤਾ। ਡੀ.ਐੱਮ.ਆਰ.ਸੀ. ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸੁਰੱਖਿਆ ਏਜੰਸੀਆਂ ਦੀ ਸਲਾਹ ਅਨੁਸਾਰ, ਸ਼ਾਮ 7 ਵਜੇ ਤੋਂ ਡੀ.ਐੱਮ.ਆਰ.ਸੀ. ਦੇ ਪੂਰੇ ਨੈੱਟਵਰਕ 'ਤੇ ਰੈਡ ਅਲਰਟ ਜਾਰੀ ਕੀਤਾ ਗਿਆ ਹੈ।''
ਦਿੱਲੀ ਅਤੇ ਗੁਆਂਢੀ ਸ਼ਹਿਰਾਂ 'ਚ ਫੈਲੇ ਮੈਟਰੋ ਨੈੱਟਵਰਕ 327 ਕਿਲੋਮੀਟਰ ਲੰਬਾ ਹੈ ਅਤੇ ਇਸ ਦੇ 236 ਸਟੇਸ਼ਨ ਹਨ। ਅਧਿਕਾਰੀ ਨੇ ਕਿਹਾ ਕਿ ਰੈਡ ਅਲਰਟ ਜਾਰੀ ਹੋਣ ਤੋਂ ਬਾਅਦ, ਸਾਰੇ ਸਟੇਸ਼ਨ ਕੰਟਰੋਲਰਾਂ ਨੂੰ ਪਾਰਕਿੰਗ ਸਥਲ ਸਮੇਤ ਪੂਰੇ ਸਟੇਸ਼ਨ ਪਰਿਸਰ 'ਤੇ ਕਿਸੇ ਵੀ ਸ਼ੱਕੀ ਸਮਾਨ ਜਾਂ ਗਤੀਵਿਧੀ ਦਾ ਨਿਰਖਣ ਕਰਨਾ ਹੋਵੇਗਾ ਅਤੇ ਇਸ ਦਾ ਜਾਣਕਾਰੀ ਹਰ 2 ਘੰਟੇ 'ਚ ਕੰਟਰੋਲ ਕੇਂਦਰ ਨੂੰ ਦੇਣੀ ਹੋਵੇਗੀ। ਇਹ ਕਦਮ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵੱਧਣ ਦੇ ਮੱਦੇਨਜ਼ਰ ਚੁੱਕਿਆ ਹੈ।


author

Hardeep kumar

Content Editor

Related News