DRDO ''ਚ ਨਿਕਲੀ ਭਰਤੀ, ਇੰਝ ਕਰੋ ਅਪਲਾਈ
Saturday, Jan 20, 2024 - 11:18 AM (IST)
ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਡੀ.ਆਰ.ਡੀ.ਓ. ਨੇ ਜੂਨੀਅਰ ਰਿਸਰਚ ਫੇਲੋ ਦੇ ਅਹੁਦਿਆਂ 'ਤੇ ਭਰਤੀ ਕੱਢੀ ਹੈ। ਇਹ ਭਰਤੀਆਂ ਇੰਜੀਨੀਅਰਿੰਗ ਦੇ ਵੱਖ-ਵੱਖ ਅਹੁਦਿਆਂ 'ਚ ਕੀਤੀਆਂ ਜਾਣਗੀਆਂ। ਡੀ.ਆਰ.ਡੀ.ਓ., ਮੈਕੇਨਿਕਲ ਇੰਜੀਨੀਅਰਿੰਗ, ਫਿਜ਼ਿਕਸ, ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ, ਇਲੈਕਟ੍ਰਿਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰ ਐਂਡ ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ 'ਚ ਜੇ.ਆਰ.ਐੱਫ. ਦੇ 7 ਅਹੁਦੇ ਭਰੇ ਜਾਣਗੇ।
ਸਿੱਖਿਆ ਯੋਗਤਾ
ਉਮੀਦਵਾਰ ਕੋਲ ਇੰਜੀਨੀਅਰਿੰਗ ਅਨੁਸ਼ਾਸਨ 'ਚ ਬੀ.ਈ. ਜਾਂ ਬੀਟੈੱਕ ਡਿਗਰੀ ਜਾਂ ਐੱਮ.ਈ. ਜਾਂ ਐੱਮਟੈਕ ਜਾਂ ਪੋਸਟ ਗਰੈਜੂਏਟ ਡਿਗਰੀ ਹੋਣੀ ਚਾਹੀਦੀ ਹੈ।
ਉਮਰ
ਉਮੀਦਵਾਰ ਦੀ ਉਮਰ 28 ਸਾਲ ਤੈਅ ਕੀਤੀ ਗਈ ਹੈ।
ਤਨਖਾਹ
ਉਮੀਦਵਾਰ ਨੂੰ ਹਰ ਮਹੀਨੇ 37 ਹਜ਼ਾਰ ਰੁਪਏ ਦੇ ਨਾਲ ਐੱਚ.ਆਰ.ਏ. ਮਿਲੇਗਾ।
ਚੋਣ ਪ੍ਰਕਿਰਿਆ
ਜੂਨੀਅਰ ਰਿਸਰਚ ਫੇਲੋ ਅਹੁਦੇ 'ਤੇ ਯੋਗ ਉਮੀਦਵਾਰਾਂ ਦੀ ਭਰਤੀ ਲਈ ਡੀ.ਆਰ.ਡੀ.ਓ. ਇੰਟਰਵਿਊ ਦਾ ਆਯੋਜਨ ਕਰੇਗਾ। ਵਾਕ ਇਨ ਇੰਟਰਵਿਊ ਦਾ ਆਯੋਜਨ ਟਰਮਿਨਲ ਬੈਲੀਸਟਿਕ ਰਿਸਰਚ ਲੈਬ (ਟੀਬੀਆਰਐੱਲ) ਸੈਕਟਰ 30 ਚੰਡੀਗੜ੍ਹ 'ਚ ਤੈਅ ਤਾਰੀਖ਼ 'ਤੇ ਕੀਤਾ ਜਾਵੇਗਾ। ਇੰਟਰਵਿਊ 30 ਜਨਵਰੀ ਤੋਂ ਸ਼ੁਰੂ ਹੋਵੇਗਾ, ਜੋ 8 ਫਰਵਰੀ ਤੱਕ ਚਲੇਗਾ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।