BSF ''ਚ ਨਿਕਲੀ ਭਰਤੀ, 10ਵੀਂ ਪਾਸ ਨੌਜਵਾਨਾਂ ਲਈ ਸੁਨਿਹਰੀ ਮੌਕਾ

Friday, Jul 25, 2025 - 01:44 PM (IST)

BSF ''ਚ ਨਿਕਲੀ ਭਰਤੀ, 10ਵੀਂ ਪਾਸ ਨੌਜਵਾਨਾਂ ਲਈ ਸੁਨਿਹਰੀ ਮੌਕਾ

ਨਵੀਂ ਦਿੱਲੀ- ਸੀਮਾ ਸੁਰੱਖਿਆ ਬਲ (BSF) 'ਚ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਦੇਸ਼ ਦੀ ਸੇਵਾ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਖੁਸ਼ਖਬਰੀ ਹੈ। BSF ਨੇ ਕਾਂਸਟੇਬਲ (ਟ੍ਰੇਡਸਮੈਨ) ਦੀਆਂ ਅਸਾਮੀਆਂ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਪੋਸਟ ਦਾ ਨਾਮ
ਕਾਂਸਟੇਬਲ (ਟ੍ਰੇਡਸਮੈਨ)

ਪੋਸਟ 
3588

ਆਖ਼ਰੀ ਤਾਰੀਖ਼
ਉਮੀਦਵਾਰ 25 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ/ਸੰਸਥਾ ਤੋਂ ਸਬੰਧਤ ਟਰੇਡ 'ਚ 10ਵੀਂ ਪਾਸ ਤੇ ਆਈਟੀਆਈ ਹੋਣਾ ਲਾਜ਼ਮੀ ਹੈ।

ਤਨਖਾਹ
ਉਮੀਦਵਾਰਾਂ ਨੂੰ ਪੇ ਮੈਟ੍ਰਿਕਸ ਲੈਵਲ 3 ਦੇ ਅਨੁਸਾਰ 21,700 ਤੋਂ 69,100 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕੀਤੇ ਜਾਣਗੇ। ਇਸ ਦੇ ਨਾਲ ਸਰਕਾਰ ਦੁਆਰਾ ਨਿਰਧਾਰਤ ਹੋਰ ਭੱਤੇ ਅਤੇ ਸਹੂਲਤਾਂ ਵੱਖਰੇ ਤੌਰ 'ਤੇ ਪ੍ਰਦਾਨ ਕੀਤੀਆਂ ਜਾਣਗੀਆਂ।

ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।
 


author

Shubam Kumar

Content Editor

Related News