ਇੰਟੈਲੀਜੈਂਸ ਬਿਊਰੋ ''ਚ ਨਿਕਲੀ ਬੰਪਰ ਭਰਤੀ, ਗ੍ਰੈਜੂਏਟ ਨੌਜਵਾਨਾਂ ਲਈ ਸੁਨਿਹਰੀ ਮੌਕਾ

Saturday, Jul 19, 2025 - 03:01 PM (IST)

ਇੰਟੈਲੀਜੈਂਸ ਬਿਊਰੋ ''ਚ ਨਿਕਲੀ ਬੰਪਰ ਭਰਤੀ, ਗ੍ਰੈਜੂਏਟ ਨੌਜਵਾਨਾਂ ਲਈ ਸੁਨਿਹਰੀ ਮੌਕਾ

ਨਵੀਂ ਦਿੱਲੀ- ਇੰਟੈਲੀਜੈਂਸ ਬਿਊਰੋ (IB) ਨੇ ਸਹਾਇਕ ਕੇਂਦਰੀ ਇੰਟੈਲੀਜੈਂਸ ਅਫਸਰ (ACIO) ਗ੍ਰੇਡ II/ਕਾਰਜਕਾਰੀ ਦੇ ਅਹੁਦੇ ਲਈ ਭਰਤੀ ਲਈ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦਾ ਵੇਰਵਾ
ਕੁੱਲ 3717 ਅਸਾਮੀਆਂ ਭਰੀਆਂ ਜਾਣਗੀਆਂ। ਸ਼੍ਰੇਣੀ ਅਨੁਸਾਰ ਅਸਾਮੀਆਂ ਹੇਠਾਂ ਦਿੱਤੀਆਂ ਗਈਆਂ ਹਨ।

ਜਨਰਲ (UR): 1537 ਅਸਾਮੀਆਂ
ਆਰਥਿਕ ਤੌਰ 'ਤੇ ਕਮਜ਼ੋਰ ਵਰਗ (EWS): 442 ਅਸਾਮੀਆਂ
ਹੋਰ ਪੱਛੜੇ ਵਰਗ (OBC): 946 ਅਸਾਮੀਆਂ
ਅਨੁਸੂਚਿਤ ਜਾਤੀ (SC): 566 ਅਸਾਮੀਆਂ
ਅਨੁਸੂਚਿਤ ਜਨਜਾਤੀ (ST): 226 ਅਸਾਮੀਆਂ

ਆਖ਼ਰੀ ਤਾਰੀਖ਼ 
ਉਮੀਦਵਾਰ 10 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਬਿਨੈਕਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸ ਦੇ ਨਾਲ, ਕੰਪਿਊਟਰ ਦਾ ਮੁੱਢਲਾ ਗਿਆਨ ਵੀ ਜ਼ਰੂਰੀ ਹੈ।

ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Shubam Kumar

Content Editor

Related News