ਏਮਜ਼ ''ਚ ਨਿਕਲੀ ਬੰਪਰ ਭਰਤੀ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ
Tuesday, Jul 15, 2025 - 11:48 AM (IST)

ਨਵੀਂ ਦਿੱਲੀ- ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ (ਏਮਜ਼) ਨੇ ਗੈਰ-ਫੈਕਲਟੀ ਗਰੁੱਪ ਬੀ ਤੇ ਸੀ ਦੀਆਂ ਅਸਾਮੀਆਂ 'ਤੇ ਸਰਕਾਰੀ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ ਦਾ ਨਾਮ
ਗਰੁੱਪ ਬੀ ਅਤੇ ਸੀ
ਪੋਸਟ
2300+
ਆਖ਼ਰੀ ਤਾਰੀਖ਼
ਉਮੀਦਵਾਰ 31 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਬਿਨੈਕਾਰ ਦੀ ਵਿਦਿਅਕ ਯੋਗਤਾ ਕਿਸੇ ਮਾਨਤਾ ਪ੍ਰਾਪਤ ਸੰਸਥਾ/ਬੋਰਡ/ਯੂਨੀਵਰਸਿਟੀ ਤੋਂ 10ਵੀਂ/12ਵੀਂ/ਗ੍ਰੈਜੂਏਟ/ਡਿਪਲੋਮਾ/ਪੋਸਟ ਗ੍ਰੈਜੂਏਟ ਹੋਣੀ ਚਾਹੀਦੀ ਹੈ।
ਤਨਖਾਹ
ਚੁਣੇ ਗਏ ਉਮੀਦਵਾਰ ਨਿਯਮਾਂ ਅਨੁਸਾਰ ਲੈਵਲ 2-7 ਜਾਂ ਤਨਖਾਹ ਸਕੇਲ ਲਈ ਯੋਗ ਹੋਣਗੇ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।