ਇੰਟੈਲੀਜੈਂਸ ਬਿਊਰੋ ''ਚ ਨਿਕਲੀ ਭਰਤੀ, ਗ੍ਰੈਜੂਏਟ ਨੌਜਵਾਨਾਂ ਲਈ ਸੁਨਿਹਰੀ ਮੌਕਾ
Monday, Jul 14, 2025 - 05:13 PM (IST)

ਨਵੀਂ ਦਿੱਲੀ- ਇੰਟੈਲੀਜੈਂਸ ਬਿਊਰੋ ਨੇ ਅਧਿਕਾਰਤ ਤੌਰ 'ਤੇ ਇੰਟੈਲੀਜੈਂਸ ਵਿਭਾਗ 'ਚ ਨੌਕਰੀ ਲਈ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ।। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਪੋਸਟ ਦਾ ਨਾਮ
ਸਹਾਇਕ ਕੇਂਦਰੀ ਖੁਫੀਆ ਅਧਿਕਾਰੀ (ACIO-II/ਕਾਰਜਕਾਰੀ)
ਪੋਸਟਾਂ ਦੀ ਗਿਣਤੀ
3,717
ਆਖ਼ਰੀ ਤਾਰੀਖ਼
ਉਮੀਦਵਾਰ 10 ਅਗਸਤ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰਾਂ ਕੋਲ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਜਾਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ।
ਤਨਖਾਹ
ਚੁਣੇ ਗਏ ਉਮੀਦਵਾਰਾਂ ਨੂੰ ₹44,900 – ₹1,42,400 (ਪੱਧਰ-7 ਤਨਖਾਹ ਮੈਟ੍ਰਿਕਸ) ਮਹੀਨਾਵਾਰ ਤਨਖਾਹ ਮਿਲੇਗੀ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।