ਰੇਲਵੇ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ
Wednesday, Jul 16, 2025 - 11:41 AM (IST)

ਨਵੀਂ ਦਿੱਲੀ- ਰੇਲਵੇ ਭਰਤੀ ਬੋਰਡ ਨੇ ਤਕਨੀਸ਼ੀਅਨ ਦੇ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਤਕਨੀਸ਼ੀਅਨ ਗ੍ਰੇਡ I ਸਿਗਨਲ- 183 ਅਹੁਦੇ
ਤਕਨੀਸ਼ੀਅਨ ਗ੍ਰੇਡ III ਸਿਗਨਲ- 6055 ਅਹੁਦੇ
ਕੁੱਲ 6238 ਅਹੁਦੇ ਭਰੇ ਜਾਣਗੇ।
ਆਖ਼ਰੀ ਤਾਰੀਖ਼
ਉਮੀਦਵਾਰ 28 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।
ਉਮਰ
ਉਮੀਦਵਾਰ ਦੀ ਉਮਰ 18 ਤੋਂ 33 ਸਾਲ ਤੈਅ ਕੀਤੀ ਗਈ ਹੈ।
ਸਿੱਖਿਆ ਯੋਗਤਾ
ਤਕਨੀਸ਼ੀਅਨ ਗ੍ਰੇਡ I ਸਿਗਨਲ
ਫਿਜ਼ਿਕਸ, ਇਲੈਕਟ੍ਰਾਨਿਕਸ, ਕੰਪਿਊਟਰ ਸਾਇੰਸ, ਸੂਚਨਾ ਤਕਨਾਲੋਜੀ (ਆਈਟੀ) ਜਾਂ ਬੀਐੱਸਸੀ
ਸੰਬੰਧਤ ਵਿਸ਼ਿਆਂ 'ਚ ਡਿਪਲੋਮਾ ਜਾਂ ਇੰਜੀਨੀਅਰਿੰਗ ਦੀ ਡਿਗਰੀ ਵੀ ਮਨਜ਼ੂਰ ਹੈ।
ਤਕਨੀਸ਼ੀਅਨ ਗ੍ਰੇਡ III ਸਿਗਨਲ
10ਵੀਂ ਪਾਸ
ਸੰਬੰਧਤ ਟਰੇਡ 'ਚ ਆਈਟੀਆਈਟ ਜਾਂ ਅਪ੍ਰੇਂਟਿਸਸ਼ਿਪ ਪੂਰੀ ਹੋਣੀ ਚਾਹੀਦੀ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।