ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ ''ਚ ਨਿਕਲੀ ਭਰਤੀ, ITI ਪਾਸ ਨੌਜਵਾਨਾਂ ਲਈ ਸੁਨਿਹਰੀ ਮੌਕਾ
Thursday, Jul 17, 2025 - 12:20 PM (IST)

ਨਵੀਂ ਦਿੱਲੀ- ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ (HAL) ਨੇ ਭਰਤੀ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਅਹੁਦਿਆਂ ਦਾ ਵੇਰਵਾ
ਇਲੈਕਟ੍ਰੀਸ਼ੀਅਨ, ਫਿਟਰ, ਮਸ਼ੀਨਿਸਟ ਸਮੇਤ ਵੱਖ-ਵੱਖ ਟਰੇਡਾਂ 'ਚ ਅਪ੍ਰੈਂਟਿਸਸ਼ਿਪ ਲਈ ਕੁੱਲ 310 ਅਸਾਮੀਆਂ 'ਤੇ ਯੋਗ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਜਾਵੇਗਾ।
ਆਖ਼ਰੀ ਤਾਰੀਖ਼
ਉਮੀਦਵਾਰ 2 ਸਤੰਬਰ 2025 ਤੱਕ ਅਪਲਾਈ ਕਰ ਸਕਦੇ ਹਨ।
ਸਿੱਖਿਆ ਯੋਗਤਾ
ਉਮੀਦਵਾਰ ਯੋਗ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਇੱਕ ਸਾਲ ਜਾਂ ਦੋ ਸਾਲ ਦਾ ITI ਸਰਟੀਫਿਕੇਟ ਹੈ। ਵੱਖ-ਵੱਖ ਅਹੁਦਿਆਂ ਲਈ ਲੋੜੀਂਦੀ ਯੋਗਤਾ ਵਿੱਚ ਅੰਤਰ ਹੋ ਸਕਦਾ ਹੈ।
ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।