ਪੰਜਾਬ ਪੁਲਸ 'ਚ 12ਵੀਂ ਪਾਸ ਲਈ ਨਿਕਲੀ ਭਰਤੀ, ਇਸ ਤਾਰੀਖ਼ ਤੋਂ ਕਰ ਸਕਦੇ ਹੋ ਅਪਲਾਈ

03/01/2024 10:57:59 AM

ਚੰਡੀਗੜ੍ਹ- ਪੰਜਾਬ ਪੁਲਸ ਨੇ ਕਾਂਸਟੇਬਲ ਦੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇਛੁੱਕ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਮਹੱਤਵਪੂਰਨ ਤਾਰੀਖ਼ਾਂ

ਪੰਜਾਬ ਪੁਲਸ ਦੇ ਕਾਂਸਟੇਬਲ ਅਹੁਦਿਆਂ 'ਤੇ 14 ਮਾਰਚ ਤੋਂ ਅਪਲਾਈ ਕਰ ਸਕਦੇ ਹੋ। 
4 ਅਪ੍ਰੈਲ 2024 ਤੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਕਾਂਸਟੇਬਲ ਦੇ ਕੁੱਲ 1746 ਅਹੁਦੇ ਭਰੇ ਜਾਣਗੇ। ਇਨ੍ਹਾਂ 'ਚੋਂ 970 ਅਹੁਦੇ ਜ਼ਿਲ੍ਹਾ ਪੁਲਸ ਕੈਡਰ ਦੇ ਹਨ ਅਤੇ 776 ਅਹੁਦੇ ਆਰਮਡ ਪੁਲਸ ਕੈਡਰ ਦੇ ਹਨ। 

ਸਿੱਖਿਆ ਯੋਗਤਾ

ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕੀਤੀ ਹੋਵੇ।

ਉਮਰ

ਉਮੀਦਵਾਰ ਦੀ ਉਮਰ 18 ਤੋਂ 28 ਸਾਲ ਤੈਅ ਕੀਤੀ ਗਈ ਹੈ। 

ਚੋਣ ਪ੍ਰਕਿਰਿਆ

ਇਨ੍ਹਾਂ ਅਹੁਦਿਆਂ 'ਤੇ ਚੋਣ ਕਈ ਰਾਊਂਡ ਦੀ ਪ੍ਰੀਖਿਆ ਤੋਂ ਬਾਅਦ ਹੋਵੇਗੀ। ਜਿਵੇਂ ਕੰਪਿਊਟਰ ਬੇਸਡ ਟੈਸਟ, ਫਿਜ਼ਿਕਲ ਮੇਜਰਮੈਂਟ ਟੈਸਟ, ਫਿਜ਼ਿਕਲ ਸਕ੍ਰੀਨਿੰਗ ਟੈਸਟ ਅਤੇ ਡਾਕਿਊਮੈਂਟ ਵੈਰੀਫਿਕੇਸ਼ਨ। ਸਾਰੇ ਪੜਾਅ ਪਾਸ ਕਰਨ ਵਾਲੇ ਦੀ ਚੋਣ ਅੰਤਿਮ ਹੋਵੇਗੀ। 

ਆਨਲਾਈਨ ਅਪਲਾਈ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


DIsha

Content Editor

Related News