ਕੋਰੋਨਾ ਟੀਕਾਕਰਨ: ਇਕ ਦਿਨ ’ਚ ਰਿਕਾਰਡ 2.7 ਲੱਖ ਲੋਕਾਂ ਨੂੰ ਲੱਗਾ ਟੀਕਾ

Monday, Jan 18, 2021 - 02:06 PM (IST)

ਕੋਰੋਨਾ ਟੀਕਾਕਰਨ: ਇਕ ਦਿਨ ’ਚ ਰਿਕਾਰਡ 2.7 ਲੱਖ ਲੋਕਾਂ ਨੂੰ ਲੱਗਾ ਟੀਕਾ

ਨਵੀਂ ਦਿੱਲੀ— ਕੋਰੋਨਾ ਵਾਇਰਸ ਤੋਂ ਬੱਚਣ ਲਈ ਭਾਰਤ ਸਰਕਾਰ ਨੇ ਹੁਣ ਪੂਰੇ ਦੇਸ਼ ’ਚ ਟੀਕਾਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਟੀਕਾਕਰਨ ਦੇ ਪਹਿਲੇ ਦਿਨ ਪੂਰੇ ਦੇਸ਼ ’ਚ 2 ਲੱਖ 7 ਹਜ਼ਾਰ 229 ਲੋਕਾਂ ਨੂੰ ਟੀਕਾ ਲਾਇਆ ਗਿਆ ਹੈ। ਇਹ ਅੰਕੜਾ ਆਪਣੇ ਆਪ ਵਿਚ ਇਕ ਰਿਕਾਰਡ ਹੈ। ਭਾਰਤ ਤੋਂ ਇਲਾਵਾ ਦੁਨੀਆ ਦੇ ਕਿਸੇ ਦੇਸ਼ ਨੇ ਪਹਿਲੇ ਦਿਨ ਇੰਨੀ ਵੱਡੀ ਗਿਣਤੀ ’ਚ ਟੀਕਾਕਰਨ ਨਹੀਂ ਕੀਤਾ ਸੀ। ਇਸ ਬਾਬਤ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਕਿ ਦੇਸ਼ ’ਚ ਇਕ ਦਿਨ ’ਚ ਰਿਕਾਰਡ ਗਿਣਤੀ ’ਚ ਟੀਕਾਕਰਨ ਕੀਤਾ ਗਿਆ ਜੋ ਅਮਰੀਕਾ, ਬਿ੍ਰਟੇਨ ਅਤੇ ਫਰਾਂਸ ਤੋਂ ਕਿਤੇ ਵੱਧ ਹੈ। ਡਾ. ਹਰਸ਼ਵਰਧਨ ਨੇ ਟਵੀਟ ਕੀਤਾ ਕਿ ਇਕ ਹੋਰ ਰਿਕਾਰਡ। ਦੇਸ਼ ਵਿਆਪੀ ਟੀਕਾਕਰਨ ਮੁਹਿੰਮ ਦੇ ਪਹਿਲੇ ਦਿਨ ਹੋਰ ਦੇਸ਼ਾਂ ਦੀ ਤੁਲਨਾ ’ਚ ਸਭ ਤੋਂ ਵਧ ਗਿਣਤੀ ’ਚ ਲੋਕਾਂ ਨੂੰ ਟੀਕੇ ਲਾਏ ਗਏ। 

ਦੱਸਣਯੋਗ ਹੈ ਕਿ ਇਸ ਟੀਕਾਕਰਨ ਮੁਹਿੰਮ ਦੇ ਦੂਜੇ ਦਿਨ ਡਾਕਟਰਾਂ ਨੇ ਦੇਸ਼ ਦੇ 6 ਸੂਬਿਆਂ ਵਿਚ ਵੀ ਟੀਕਾਕਰਨ ਮੁਹਿੰਮ ਚਲਾਈ ਸੀ। ਜਿਸ ’ਚ 17,072 ਲੋਕਾਂ ਤੋਂ ਵਧੇਰੇ ਲੋਕਾਂ ਨੂੰ ਕੋਰੋਨਾ ਦਾ ਟੀਕਾ ਲਾਇਆ ਗਿਆ ਸੀ। ਸਰਕਾਰ ਇਨ੍ਹਾਂ ਲੋਕਾਂ ’ਤੇ ਨਿਗਰਾਨੀ ਰੱਖ ਰਹੀ ਹੈ, ਤਾਂ ਕਿ ਇਨ੍ਹਾਂ ’ਚ ਕਿਸੇ ਤਰ੍ਹਾਂ ਦਾ ਵਾਇਰਸ ਦਿੱਸੇ ਤਾਂ ਤੁਰੰਤ ਬਿਹਤਰ ਇਲਾਜ ਦਿੱਤਾ ਜਾ ਸਕੇ। ਹੁਣ ਤੱਕ ਮਿਲੇ ਅੰਕੜਿਆਂ ਮੁਤਾਬਕ 447 ਲੋਕਾਂ ’ਚ ਉਲਟ ਨਤੀਜੇ ਦਿੱਸੇ ਹਨ। ਇਨ੍ਹਾਂ ’ਚੋਂ ਸਿਰਫ਼ 3 ਲੋਕਾਂ ਨੂੰ ਹੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਲੋਕ ਠੀਕ ਹਨ। ਜਿਨ੍ਹਾਂ ਲੋਕਾਂ ’ਚ ਸਾਈਡ ਇਫੈਕਟ (ਉਲਟ ਨਤੀਜੇ) ਸੀ, ਉਨ੍ਹਾਂ ਨੂੰ ਹਲਕਾ ਬੁਖ਼ਾਰ, ਸਿਰ ਪੀੜ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਦੱਸ ਦੇਈਏ ਕਿ ਸਰਕਾਰ ਨੇ ਹਜ਼ਾਰਾਂ ਦੀ ਗਿਣਤੀ ’ਚ ਵੈਕਸੀਨ ਕੇਂਦਰ ਬਣਾਏ ਹਨ, ਤਾਂ ਕਿ ਲੋਕਾਂ ਨੂੰ ਛੇਤੀ ਤੋਂ ਛੇਤੀ ਕੋਰੋਨਾ ਵੈਕਸੀਨ ਦਿੱਤੀ ਜਾ ਸਕੇ।

ਨੋਟ- ਕੋਰੋਨਾ ਟੀਕਾਕਰਨ ਨੂੰ ਲੈ ਕੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Tanu

Content Editor

Related News