ਦਿੱਲੀ ''ਚ ਪਿਛਲੇ 24 ਘੰਟਿਆਂ ''ਚ ਕੋਰੋਨਾ ਨਾਲ ਰਿਕਾਰਡ 395 ਮੌਤਾਂ

Friday, Apr 30, 2021 - 01:56 AM (IST)

ਨਵੀਂ ਦਿੱਲੀ - ਰਾਜਧਾਨੀ ਦਿੱਲੀ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਨਾਲ ਰਿਕਾਰਡ 395 ਮੌਤਾਂ ਦਰਜ ਹੋਈਆਂ ਹਨ। ਜਦੋਂ ਕਿ ਪਿਛਲੇ 24 ਘੰਟਿਆਂ ਵਿੱਚ 24,235 ਨਵੇਂ ਮਾਮਲੇ ਸਾਹਮਣੇ ਆਏ ਹਨ। ਪਾਜ਼ੇਟਿਵਿਟੀ ਰੇਟ ਕਰੀਬ 33 ਫੀਸਦੀ ਤੱਕ ਪਹੁੰਚ ਗਈ ਹੈ। ਦਿੱਲੀ ਦੇ ਹਸਪਤਾਲਾਂ ਵਿੱਚ ਆਈ.ਸੀ.ਯੂ. ਬੈਡ, ਆਕਸੀਜਨ ਅਤੇ ਦਵਾਈਆਂ ਦੀ ਕਮੀ ਵਿਚਾਲੇ ਮੌਤਾਂ ਵਧੀਆਂ ਹਨ। ਦਿੱਲੀ ਵਿੱਚ ਰਿਕਵਰੀ ਰੇਟ ਘੱਟ ਕੇ 89.86% ਰਹਿ ਗਿਆ ਹੈ। ਜਦੋਂ ਕਿ ਐਕਟਿਵ ਮਰੀਜ਼ਾਂ ਦੀ ਤਾਦਾਦ 8.73% ਹੈ। ਦਿੱਲੀ ਵਿੱਚ ਮੌਤ ਰੇਟ 1.40% ਹੈ। ਪਾਜ਼ੇਟਿਵਿਟੀ ਰੇਟ 32.82% ਯਾਨੀ ਹਰ ਤਿੰਨ ਵਿੱਚ ਇੱਕ ਟੈਸਟ ਵਿੱਚ ਵਿਅਕਤੀ ਵਿੱਚ ਇਨਫੈਕਸ਼ਨ ਦੀ ਪੁਸ਼ਟੀ ਹੋ ਰਹੀ ਹੈ।

ਪਿਛਲੇ 24 ਘੰਟੇ ਵਿੱਚ 24,235 ਨਵੇਂ ਮਾਮਲੇ ਮਿਲੇ ਹਨ। ਇਸ ਤਰ੍ਹਾਂ ਹੁਣ ਤੱਕ ਕੁਲ 11,22,286 ਮਾਮਲੇ ਮਿਲੇ ਹਨ। ਪਿਛਲੇ 24 ਘੰਟੇ ਵਿੱਚ 25,615 ਮਰੀਜ ਠੀਕ ਹੋਏ ਹਨ। ਹੁਣ ਤੱਕ ਕੁਲ 10,08,537 ਮਰੀਜ਼ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟੇ ਵਿੱਚ 395 ਮੌਤਾਂ ਨਾਲ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਕੁਲ ਗਿਣਤੀ 15,772 ਤੱਕ ਪਹੁੰਚ ਗਈ ਹੈ। ਦਿੱਲੀ ਵਿੱਚ ਐਕਟਿਵ ਮਾਮਲੇ 97,977 ਹਨ, ਯਾਨੀ ਇੰਨੇ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 73,851 ਟੈਸਟ ਹੋਏ ਹਨ। ਹੁਣ ਤੱਕ ਕੁਲ 1,70,69,040 ਟੈਸਟ ਹੋਏ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News