ਸੰਸਦ 'ਚ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ

01/13/2021 7:27:01 PM

ਨਵੀਂ ਦਿੱਲੀ - ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਬੁੱਧਵਾਰ ਨੂੰ ਕਿਹਾ ਕਿ ਕਿਸਾਨ ਸੁਪਰੀਮ ਕੋਰਟ ਦੇ ਹੁਕਮ ਦਾ ਸਨਮਾਨ ਕਰਦੇ ਹਨ ਪਰ ਸੰਸਦ ਵਿੱਚ ਖੇਤੀਬਾੜੀ ਕਾਨੂੰਨਾਂ ਦੇ ਮੁਅੱਤਲ ਹੋਣ ਤੱਕ ਉਨ੍ਹਾਂ ਦਾ ਅੰਦੋਲਨ ਜਾਰੀ ਰਹੇਗਾ।

ਮੁੰਬਈ ਪੁੱਜੇ ਰਾਕੇਸ਼ ਟਿਕੈਤ ਨੇ ਕਿਹਾ ਕਿ ਕਾਨੂੰਨ ਨੂੰ ਸੰਸਦ ਵਿੱਚ ਤਿਆਰ ਕੀਤਾ ਗਿਆ ਨਾ ਕਿ ਸੁਪਰੀਮ ਕੋਰਟ ਵਿੱਚ। ਇਸ ਲਈ ਉਸ ਨੂੰ ਉਥੇ ਹੀ ਮੁਅੱਤਲ ਕੀਤਾ ਜਾਣਾ ਜਰੂਰੀ ਹੈ। ਇਨ੍ਹਾਂ ਕਾਨੂੰਨਾਂ ਦੇ ਮੁਅੱਤਲ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਕਦੇ ਸੁਪਰੀਮ ਕੋਰਟ ਨਹੀਂ ਗਏ। ਸਾਡਾ ਅੰਦੋਲਨ ਇੱਕ ਕ੍ਰਾਂਤੀ ਹੈ। ਸਾਡਾ ਅੰਦੋਲਨ ਸਰਕਾਰ ਦੇ ਖ਼ਿਲਾਫ਼ ਹੈ।

ਰਾਕੇਸ਼ ਟਿਕੈਤ ਨੇ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਨੂੰ ਇੱਕ ਸੰਸਦ ਸੈਸ਼ਨ ਬੁਲਾਉਣ ਦੀ ਜ਼ਰੂਰਤ ਹੈ ਅਤੇ ਕਿਸਾਨ ਅੰਦੋਲਨ ਖ਼ਿਲਾਫ਼ ਕੋਈ ਸੰਸਦ ਵਿਰੋਧ ਕਰਦਾ ਹੈ ਤਾਂ ਅਸੀਂ ਉਨ੍ਹਾਂ ਦਾ ਨਾਮ ਨੋਟ ਕਰਾਂਗੇ ਅਤੇ ਦੂਸਰਿਆਂ ਨੂੰ ਉਨ੍ਹਾਂ  ਬਾਰੇ ਦੱਸਾਂਗੇ। ਉਨ੍ਹਾਂ ਕਿਹਾ ਕਿ ਇਹ ਸਭ ਇਸ ਲਈ ਹੋ ਰਿਹਾ ਹੈ ਕਿਉਂਕਿ ਕੋਈ ਖੇਤੀਬਾੜੀ ਮੰਤਰੀ ਨਹੀਂ ਹੈ। ਟਿਕੈਤ ਨੇ ਕਿਹਾ, 18 ਮੰਤਰੀ ਹਨ ਜੋ ਖੇਤੀਬਾੜੀ ਮਾਮਲਿਆਂ ਨੂੰ ਵੇਖ ਰਹੇ ਹਨ। ਇਹ ਸਭ ਹੋਣਾ ਤੈਅ ਹੈ। ਅਸੀਂ ਪ੍ਰਧਾਨ ਮੰਤਰੀ ਅਤੇ ਸਰਕਾਰ ਨੂੰ ਲੱਭ ਰਹੇ ਹਾਂ ਪਰ ਸਾਨੂੰ ਕੋਈ ਮਿਲਿਆ ਨਹੀਂ।

ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ 26 ਜਨਵਰੀ ਨੂੰ ਕਿਸਾਨਾਂ ਦੀ ਤਿਰੰਗਾ ਯਾਤਰਾ ਨਿਰਧਾਰਤ ਹੈ। ਰਾਜਪਥ 'ਤੇ ਜਵਾਨਾਂ ਨਾਲ ਕਿਸਾਨ ਹੋਣਗੇ। ਉਨ੍ਹਾਂ ਕਿਹਾ, ਪਹਿਲੀ ਵਾਰ ਵੇਖ ਰਿਹਾ ਹਾਂ ਕਿ ਤਿਰੰਗਾ ਯਾਤਰਾ ਨੂੰ ਰੋਕਿਆ ਜਾ ਰਿਹਾ ਹੈ। ਜਿਹੜੇ ਲੋਕ ਤਿਰੰਗਾ ਯਾਤਰਾ 'ਤੇ ਵਾਟਰ ਕੈਨਨ ਦਾ ਇਸਤੇਮਾਲ ਕਰਨਗੇ ਉਹ ਹੀ ਅਸਲੀ ਖਾਲਿਸਤਾਨੀ ਹੋਣਗੇ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News