ਚੀਨ 'ਤੇ ਲੋਕ ਸਭਾ ’ਚ ਰਾਜਨਾਥ ਅਤੇ ਅਧੀਰ ਰੰਜਨ ਵਿਚਾਲੇ ਤਿੱਖੀ ਬਹਿਸ
Thursday, Sep 21, 2023 - 12:35 PM (IST)
ਨਵੀਂ ਦਿੱਲੀ- ਚੀਨ 'ਤੇ ਚਰਚਾ ਨੂੰ ਲੈ ਕੇ ਲੋਕ ਸਭਾ ’ਚ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਵਿਚਾਲੇ ਤਿੱਖੀ ਬਹਿਸ ਹੋਈ। ਚੌਧਰੀ ਦੇ ਚੀਨ ’ਤੇ ਬਹਿਸ ਕਰਨ ਦੀ ਚੁਣੌਤੀ ਦਾ ਜਵਾਬ ਦਿੰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਚੀਨ ’ਤੇ ਚਰਚਾ ਕਰਨ ਲਈ ਪੂਰੀ ਹਿੰਮਤ ਹੈ ਅਤੇ ਉਹ ਛਾਤੀ ਚੌੜੀ ਕਰ ਕੇ (ਚੀਨ ’ਤੇ) ਚਰਚਾ ਕਰਨ ਲਈ ਤਿਆਰ ਹਨ। ਦਰਅਸਲ, ਰਾਜਨਾਥ ਸਿੰਘ ਵੀਰਵਾਰ ਨੂੰ ਲੋਕ ਸਭਾ ’ਚ ਚੰਦਰਯਾਨ-3 ਅਤੇ ਭਾਰਤ ਦੇ ਪੁਲਾੜ ਪ੍ਰੋਗਰਾਮ ਦੀਆਂ ਹੋਰ ਪ੍ਰਾਪਤੀਆਂ ’ਤੇ ਸਰਕਾਰ ਦੀ ਤਰਫੋਂ ਬੋਲ ਰਹੇ ਸੀ। ਉਨ੍ਹਾਂ ਦੇ ਭਾਸ਼ਣ ਦੇ ਵਿਚ ਹੀ ਅਧੀਰ ਰੰਜਨ ਨੇ ਉਨ੍ਹਾਂ ਤੋਂ ਪੁੱਛਿਆ ਕਿ ਕੀ ਉਨ੍ਹਾਂ ਵਿਚ ਚੀਨ ਉੱਤੇ ਚਰਚਾ ਕਰਨ ਦੀ ਹਿੰਮਤ ਹੈ? ਰਾਜਨਾਥ ਸਿੰਘ ਨੇ ਜਵਾਬ ਦਿੰਦੇ ਹੋਏ ਕਿਹਾ, ‘‘ਪੂਰੀ ਹਿੰਮਤ ਹੈ, ਪੂਰੀ ਹਿੰਮਤ ਹੈ।’’
ਇਹ ਵੀ ਪੜ੍ਹੋ : 9ਵੀਂ ਜਮਾਤ ਦਾ ਵਿਦਿਆਰਥੀ ਸਕੂਲ 'ਚ ਪੜ੍ਹਦਾ-ਪੜ੍ਹਦਾ ਹੋ ਗਿਆ ਬੇਹੋਸ਼, ਫਿਰ ਵਾਪਰ ਗਿਆ ਭਾਣਾ
ਇਸ ਦਰਮਿਆਨ ਅਧੀਰ ਰੰਜਨ ਸਮੇਤ ਵਿਰੋਧੀ ਧਿਰ ਦੇ ਕਈ ਸੰਸਦ ਮੈਂਬਰਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਸਾਡੇ ਦੇਸ਼ ਦੀ ਕਿੰਨੀ ਜ਼ਮੀਨ ’ਤੇ ਚੀਨ ਨੇ ਕਬਜ਼ਾ ਕੀਤਾ ਹੈ। ਇਸ ’ਤੇ ਰਾਜਨਾਥ ਨੇ ਅਧੀਰ ਰੰਜਨ ਚੌਧਰੀ ਨੂੰ ਸੰਬੋਧਨ ਕਰਦੇ ਹੋਏ ਫਿਰ ਕਿਹਾ, ‘‘ਪੂਰੀ ਹਿੰਮਤ ਹੈ, ਅਧੀਰ ਜੀ, ਇਤਿਹਾਸ ’ਚ ਨਾ ਲੈ ਕੇ ਜਾਓ, ਚਰਚਾ ਲਈ ਤਿਆਰ ਹਾਂ। ਛਾਤੀ ਖੁੱਲ ਕੇ ਚਰਚਾ ਲਈ ਤਿਆਰ ਹਾਂ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8