ਭਾਰਤ ਸਾਰੇ ਨਜ਼ਰ ਆਉਣ ਵਾਲੇ ਅਤੇ ਨਾ ਨਜ਼ਰ ਆਉਣ ਵਾਲੇ ਦੁਸ਼ਮਣਾਂ ਨੂੰ ਤਬਾਹ ਕਰਨ ਲਈ ਵਚਨਬੱਧ : ਰਾਜਨਾਥ

05/11/2020 9:04:10 PM

ਨਵੀਂ ਦਿੱਲੀ (ਭਾਸ਼ਾ) : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਸਰਹੱਦਾਂ 'ਤੇ ਦਿਖਾਈ ਦੇਣ ਵਾਲੇ ਜਾਂ ਕੋਰੋਨਾ ਵਾਇਰਸ ਵਰਗੇ ਨਾ ਨਜ਼ਰ ਆਉਣ ਵਾਲੇ ਦੁਸ਼ਮਣਾਂ, ਸਾਰਿਆਂ ਨੂੰ ਤਬਾਹ ਕਰਨ ਲਈ ਵਚਨਬੱਧ ਹੈ। ਰਾਜਨਾਥ ਨੇ ਰਾਸ਼ਟਰੀ ਤਕਨਾਲੋਜੀ ਦਿਵਸ 'ਤੇ ਆਯੋਜਿਤ ਇਕ ਆਨਲਾਈਨ ਕਾਨਫ੍ਰੈਂਸ 'ਚ ਕਿਹਾ ਕਿ ਭਾਰਤ ਨੂੰ ਫੌਜੀ ਉਸਾਰੀ ਖੇਤਰ 'ਚ ਸੈਵ-ਨਿਰਭਰ ਬਣਨਾ ਚਾਹੀਦਾ ਅਤੇ ਸਰਕਾਰ ਇਕ ਨੀਤੀ ਲਿਆ ਕੇ ਘਰੇਲੂ ਰੱਖਿਆ ਉਦਯੋਗ ਦਾ ਸਮਰਥਨ ਕਰ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਨਵੇਂ ਟੀਚੇ ਤੈਅ ਕੀਤੇ ਹਨ ਅਤੇ ਰੱਖਿਆ ਉਤਪਾਦਨ 'ਚ ਸਵਦੇਸ਼ੀਕਰਣ ਹਾਸਲ ਕਰਨ ਲਈ ਸਹੀ ਨੀਤੀ ਤਿਆਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਵਦੇਸ਼ੀ ਤਕਨੀਕੀ ਅਤੇ ਸਵੇਦਸ਼ੀ ਨਿਰਮਾਣ ਦਾ ਕੋਈ ਵਿਕਲਪ ਨਹੀਂ ਹੈ। ਅਸੀਂ ਮੌਜੂਦਾ ਸਮੇਂ 'ਚ ਤਾਂ ਹੀ ਸਵੈ-ਨਿਰਭਰ ਹੋਵਾਂਗੇ ਜਦ ਭਾਰਤ ਤਕਨਾਲੋਜੀ ਦੇ ਆਯਾਤ ਦੀ ਜਗ੍ਹਾ ਨਿਰਯਾਤ ਬਣਨ 'ਚ ਸਫਲ ਹੋਵੇਗਾ।

ਡੀ.ਆਰ.ਡੀ.ਓ. ਨੇ ਬਣਾਏ ਬਾਇਓ-ਸੂਟ, ਪੀ.ਪੀ.ਈ. ਕਿੱਟ ਸਮੇਤ 50 ਤੋਂ ਜ਼ਿਆਦਾ ਉਤਪਾਦ
ਰਾਜਨਾਥ ਨੇ ਦੱਸਿਆ ਕਿ ਡਿਫੈਂਸ ਰਿਸਰਚ ਐਂਡ ਡਿਵੈੱਲਪਮੈਂਟ (ਡੀ.ਆਰ.ਡੀ.ਓ.) ਨੇ ਕੋਵਿਡ-19 ਨਾਲ ਮੁਕਾਬਲੇ ਲਈ ਤਿੰਨ ਤੋਂ ਚਾਰ ਮਹੀਨੇ 'ਚ ਬਾਇਓ-ਸੂਟ, ਸੈਨੇਟਾਈਜ਼ਰ ਡਿਸਪੈਂਸਰ, ਪੀ.ਪੀ.ਈ. ਕਿੱਟ ਵਰਗੇ 50 ਤੋਂ ਜ਼ਿਆਦਾ ਉਤਪਾਦਨ ਵਿਕਸਿਤ ਕੀਤੇ ਹਨ। ਸਾਡੇ ਰੱਖਿਆ ਉਦਯੋਗ ਦੀ ਅਟੱਲ ਭਾਵਨਾ ਨੇ ਰਿਕਾਰਡ ਸਮੇਂ 'ਚ ਇਨ੍ਹਾਂ ਉੱਚ ਗੁਣਵਤਾ ਵਾਲੇ ਉਤਪਾਦਾਂ ਦੇ ਵੱਡੇ ਪੱਧਰ 'ਤੇ ਉਤਪਾਦਨ ਕਰਨ ਦਾ ਮੌਕਾ ਵਧਾਇਆ ਹੈ।


Karan Kumar

Content Editor

Related News