ਘਰੋਂ ਵਾਹਨ ਕੱਢਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਕੀਤੀ ਇਹ ਗਲਤੀ ਤਾਂ...

Monday, Apr 13, 2026 - 06:16 PM (IST)

ਘਰੋਂ ਵਾਹਨ ਕੱਢਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ ! ਕੀਤੀ ਇਹ ਗਲਤੀ ਤਾਂ...

ਨੈਸ਼ਨਲ ਡੈਸਕ : ਜੇਕਰ ਤੁਸੀਂ ਅਜੇ ਤੱਕ ਆਪਣੇ ਵਾਹਨ 'ਤੇ ਹਾਈ ਸਿਕਿਉਰਿਟੀ ਰਜਿਸਟ੍ਰੇਸ਼ਨ ਪਲੇਟ (HSRP) ਨਹੀਂ ਲਗਵਾਈ ਹੈ, ਤਾਂ ਤੁਹਾਡੇ ਕੋਲ ਸਿਰਫ ਕੁਝ ਹੀ ਦਿਨ ਬਾਕੀ ਹਨ। ਟਰਾਂਸਪੋਰਟ ਵਿਭਾਗ 15 ਅਪ੍ਰੈਲ 2026 ਤੋਂ ਨਿਯਮਾਂ ਨੂੰ ਬੇਹੱਦ ਸਖ਼ਤ ਕਰਨ ਜਾ ਰਿਹਾ ਹੈ। ਨਵੇਂ ਨਿਯਮਾਂ ਅਨੁਸਾਰ ਹੁਣ ਹਾਈ ਸਿਕਿਉਰਿਟੀ ਪਲੇਟ ਤੋਂ ਬਿਨਾਂ ਤੁਹਾਡੀ ਗੱਡੀ ਦਾ ਪ੍ਰਦੂਸ਼ਣ ਸਰਟੀਫਿਕੇਟ (PUC) ਜਾਰੀ ਨਹੀਂ ਕੀਤਾ ਜਾਵੇਗਾ।

ਸਾਫਟਵੇਅਰ 'ਚ ਹੋ ਰਿਹਾ ਹੈ ਬਦਲਾਅ
ਉੱਤਰ ਪ੍ਰਦੇਸ਼ ਸਮੇਤ ਕਈ ਸੂਬਿਆਂ 'ਚ ਇਹ ਨਿਯਮ ਲਾਗੂ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਪ੍ਰਦੂਸ਼ਣ ਜਾਂਚ ਕੇਂਦਰਾਂ ਦੇ ਸਾਫਟਵੇਅਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਜਿਵੇਂ ਹੀ ਆਪਰੇਟਰ ਤੁਹਾਡੀ ਗੱਡੀ ਦਾ ਨੰਬਰ ਸਿਸਟਮ ਵਿੱਚ ਪਾਏਗਾ, ਜੇਕਰ ਉਹ HSRP ਡਾਟਾਬੇਸ ਨਾਲ ਮੈਚ ਨਹੀਂ ਹੋਇਆ, ਤਾਂ PUC ਸਰਟੀਫਿਕੇਟ ਜਨਰੇਟ ਹੀ ਨਹੀਂ ਹੋਵੇਗਾ।

ਨਿਯਮ ਤੋੜਨ 'ਤੇ ਹੋਵੇਗਾ ਭਾਰੀ ਨੁਕਸਾਨ
•ਗੈਰ-ਕਾਨੂੰਨੀ ਵਾਹਨ: ਬਿਨਾਂ ਮਿਆਦ PUC ਦੇ ਗੱਡੀ ਸੜਕ 'ਤੇ ਚਲਾਉਣਾ ਗੈਰ-ਕਾਨੂੰਨੀ ਮੰਨਿਆ ਜਾਵੇਗਾ।
•ਭਾਰੀ ਜੁਰਮਾਨਾ: ਫੜੇ ਜਾਣ 'ਤੇ ਨਾ ਸਿਰਫ ਨੰਬਰ ਪਲੇਟ ਦਾ ਚਲਾਨ ਕਟੇਗਾ, ਬਲਕਿ ਬਿਨਾਂ ਪ੍ਰਦੂਸ਼ਣ ਸਰਟੀਫਿਕੇਟ ਦੇ ਵੀ ਭਾਰੀ ਜੁਰਮਾਨਾ ਦੇਣਾ ਪਵੇਗਾ।
•ਗੱਡੀ ਹੋਵੇਗੀ 'ਅਨਫਿੱਟ': ਅਜਿਹੇ ਵਾਹਨਾਂ ਨੂੰ ਸੜਕ 'ਤੇ ਚੱਲਣ ਲਈ 'ਅਨਫਿੱਟ' ਐਲਾਨ ਦਿੱਤਾ ਜਾਵੇਗਾ।

ਘਰ ਬੈਠੇ ਇੰਝ ਕਰੋ ਅਪਲਾਈ 
ਤੁਹਾਨੂੰ ਨੰਬਰ ਪਲੇਟ ਲਈ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੈ। ਤੁਸੀਂ ਅਧਿਕਾਰਤ ਪੋਰਟਲ bookmyhsrp.com 'ਤੇ ਜਾ ਕੇ ਆਪਣੀ ਗੱਡੀ ਦੀ RC ਅਨੁਸਾਰ ਵੇਰਵੇ ਭਰ ਕੇ ਡੀਲਰ ਦੀ ਚੋਣ ਕਰਕੇ ਅਤੇ ਆਨਲਾਈਨ ਫੀਸ ਜਮ੍ਹਾਂ ਕਰਵਾ ਕੇ ਸਲਾਟ ਬੁੱਕ ਕਰ ਸਕਦੇ ਹੋ। ਕਈ ਸ਼ਹਿਰਾਂ ਵਿੱਚ ਹੋਮ ਡਿਲੀਵਰੀ ਦੀ ਸਹੂਲਤ ਵੀ ਉਪਲਬਧ ਹੈ।

ਕਿਉਂ ਜ਼ਰੂਰੀ ਹੈ HSRP? 
ਇਸ ਪਲੇਟ ਵਿੱਚ ਇੱਕ ਯੂਨੀਕ ਲੇਜ਼ਰ ਕੋਡ ਹੁੰਦਾ ਹੈ ਜੋ 'ਵਾਹਨ' (VAHAN) ਪੋਰਟਲ ਨਾਲ ਜੁੜਿਆ ਹੁੰਦਾ ਹੈ, ਜਿਸ ਨਾਲ ਗੱਡੀ ਚੋਰੀ ਹੋਣ ਦਾ ਖ਼ਤਰਾ ਘੱਟ ਜਾਂਦਾ ਹੈ। ਇਸ ਤੋਂ ਇਲਾਵਾ ਇਹ ਰਾਤ ਦੇ ਸਮੇਂ ਦੂਰੋਂ ਚਮਕਦੀ ਹੈ, ਜੋ ਹਾਦਸਿਆਂ ਨੂੰ ਰੋਕਣ ਵਿੱਚ ਮਦਦਗਾਰ ਹੈ। ਜਦੋਂ ਤੱਕ ਤੁਹਾਡੀ ਨਵੀਂ ਪਲੇਟ ਨਹੀਂ ਲੱਗ ਜਾਂਦੀ, ਉਦੋਂ ਤੱਕ ਬੁਕਿੰਗ ਰਸੀਦ ਨੂੰ ਆਪਣੇ ਕੋਲ ਰੱਖੋ ਤਾਂ ਜੋ ਚੈਕਿੰਗ ਦੌਰਾਨ ਚਲਾਨ ਤੋਂ ਬਚਿਆ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 


author

Shubam Kumar

Content Editor

Related News