ਪੰਜ ਪਾਇੰਟ 'ਚ ਪੜ੍ਹੋ, ਕਿੰਝ ਬਦਲੀ ਸ਼ੀਲਾ ਨੇ ਦਿੱਲੀ ਦੀ ਸੂਰਤ

07/20/2019 8:15:49 PM

ਨਵੀਂ ਦਿੱਲੀ— ਲਗਾਤਾਰ ਢੇਡ ਦਹਾਕੇ ਤਕ ਦਿੱਲੀ ਦੀ ਮੁੱਖ ਮੰਤਰੀ ਰਹੀ ਤੇ ਮੌਜੂਦਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸ਼ੀਲਾ ਦੀਕਸ਼ਿਤ ਦਾ ਸ਼ਨੀਵਾਰ  ਨੂੰ ਇਕ ਹਸਪਤਾਲ 'ਚ ਦਿਹਾਤ ਹੋ ਗਿਆ। ਉਹ 81 ਸਾਲਾਂ ਦੀ ਸਨ। ਰਾਜਧਾਨੀ ਦਿੱਲੀ ਨੂੰ ਜਿਉਣ ਲਾਇਕ ਬਣਾਉਣ ਵਾਲੀ ਦੀਕਸ਼ਿਤ ਨੂੰ ਯੋਗਦਾਨ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ। 15 ਸਾਲ ਦੇ ਆਪਣੇ ਕਾਰਜਕਾਲ 'ਚ ਸ਼ੀਲਾ ਦੀਕਸ਼ਿਤ ਨੇ ਵਿਕਾਸ ਦਾ ਲੋਹਾ ਮਨਵਾਇਆ, ਜਿਨ੍ਹਾਂ ਨੇ ਸ਼ਾਇਦ ਹੀ ਕੋਈ ਨੇਤਾ ਉਨ੍ਹਾਂ ਦੀ ਥਾਂ ਨੂੰ ਭਰ ਪਾਉਣਗੇ।

ਦਿੱਲੀ 'ਚ ਮੈਟਰੋ ਦਾ ਸੰਚਾਲਨ
ਰਾਜਧਾਨੀ 'ਚ ਮੈਟਰੋ ਲਿਆਉਣ ਦਾ ਸਿਹਰਾ ਸ਼ੀਲਾ ਦੀਕਸ਼ਿਤ ਨੂੰ ਜਾਂਦਾ ਹੈ। ਉਨ੍ਹਾਂ ਦੇ ਕਾਰਜਾਕਲ 'ਚ ਸਭ ਤੋਂ ਪਹਿਲੇ ਸਾਲ 2002 'ਚ ਦਿੱਲੀ 'ਚ ਮੈਟਰੋ ਦੀ ਸ਼ਹਾਦਰਾ ਤੋਂ ਤੀਸਹਜ਼ਾਰੀ ਵਿਚਾਲੇ ਹੋਈ। ਤਤਕਾਲੀਨ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨਾਲ ਮਿਲ ਕੇ ਸ਼ੀਲਾ ਦੀਕਸ਼ਿਤ ਨੇ ਦਿੱਲੀ ਮੈਟਰੋ ਦੀ ਸ਼ੁਰੂਆਤ ਕੀਤੀ ਸੀ। ਅੱਜ ਰਾਜਧਾਨੀ 'ਚ ਮੈਟਰੋ ਜਨਤਕ ਆਵਾਜਾਈ ਦਾ ਸਭ ਤੋਂ ਕਿਫਾਇਤ ਸਾਧਨ ਮੰਨਿਆ ਜਾਂਦਾ ਹੈ।

ਟ੍ਰੈਫਿਕ ਵਿਵਸਥਾ ਸਹੀ ਕਰਨ ਲਈ ਫਲਾਈ ਓਵਰ ਦਾ ਨਿਰਮਾਣ
ਸਾਲ 1998 'ਚ ਰਾਜਧਾਨੀ ਦਿੱਲੀ ਦੀ ਕਮਾਨ ਸੰਭਾਲਣ ਤੋਂ ਬਾਅਦ ਸ਼ੀਲਾ ਦੀਕਸ਼ਿਤ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨਾ ਸੀ। ਪੀਕ ਆਵਰਸ 'ਚ ਰਾਜਧਾਨੀ ਦੀਆਂ ਸੜਕਾਂ 'ਤੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਸਨ। ਇਸ ਸਮੱਸਿਆ ਨਾਲ ਦਿੱਲੀ ਵਾਸੀਆ ਨੂੰ ਛੁਟਕਾਰਾ ਦਿਵਾਉਣ ਲਈ ਤਤਕਾਲੀਨ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਰਾਜਧਾਨੀ 'ਚ ਫਲਾਈ ਓਵਰ ਦਾ ਨਿਰਮਾਣ ਕਰਵਾਇਆ। ਰਾਜਧਾਨੀ 'ਚ ਉਨ੍ਹਾਂ ਨੇ ਫਲਾਈ ਓਵਰਸ ਬਣਾ ਕੇ ਟ੍ਰੈਫਿਕ ਵਿਵਸਥਾ 'ਚ ਸੁਧਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਬੀ.ਆਰ.ਟੀ. ਕਾਰੀਡੋਰ ਦਾ ਵੀ ਨਿਰਮਾਣ ਕਰਵਾਇਆ ਸੀ।

ਲੋ ਫਲੋਰ ਏ.ਸੀ. ਬੱਸਾਂ
ਜੇਕਰ ਤੁਸੀਂ ਦਿੱਲੀ 'ਚ ਹੋ ਅਤੇ ਤੁਹਾਨੂੰ ਲੋ ਫਲੋਰ ਅਜਿਹੀਆਂ ਬੱਸਾਂ 'ਚ ਯਾਤਰਾ ਕਰਨ ਦਾ ਮੌਕਾ ਮਿਲੇ ਤਾਂ ਆਵਾਜਾਈ ਦਾ ਸਭ ਤੋਂ ਸੌਖਾ ਤੇ ਸਸਤਾ ਸਾਧਨ ਹੈ। ਦਿੱਲੀ ਦੀਆਂ ਸੜਕਾਂ ਤੇ ਦੌੜਦੀ ਤਾਂ ਫਲੋਰ ਬਸਾਂ ਦੇ ਸੰਚਾਲਨ ਦਾ ਸਿਹਰਾ ਸ਼ੀਲਾ ਦੀਕਸ਼ਿਤ ਨੂੰ ਜਾਂਦਾ ਹੈ। ਉਨ੍ਹਾਂ ਨੇ ਕਰੀਬ 10 ਸਾਲ ਪਹਿਲਾਂ ਦਿੱਲੀ 'ਚ ਕਲਸਟਰ ਬੱਸਾਂ ਦੀ ਥਾਂ ਫਲੋਰ ਬੱਸਾਂ ਦੇ ਸੰਚਾਲਨ ਦਾ ਫੈਸਲਾ ਕੀਤਾ।  ਇਸ ਤੋਂ ਬਾਅਦ ਦਿੱਲੀ ਦੀਆਂ ਸੜਕਾਂ 'ਤੇ ਹਰੇ ਤੇ ਲਾਲ ਰੰਗ ਨੂੰ ਦਿੱਲੀ ਆਵਾਜਾਈ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ।

ਸੀ.ਐੱਨ.ਜੀ. ਗੈਸ ਕ੍ਰਾਂਤੀ
ਰਾਜਧਾਨੀ ਨੂੰ 'ਕਲੀਨ ਦਿੱਲੀ, ਗ੍ਰੀਨ ਦਿੱਲੀ' ਬਣਾਉਣ ਦੀ ਤਤਕਾਲੀਨ ਸ਼ੀਲਾ ਦੀਕਸ਼ਿਤ ਸਰਕਾਰ ਨੇ ਵੱਡਾ ਕਦਮ ਚੁੱਕਿਆ। ਦਿੱਲੀ 'ਚ ਸੀ.ਐੱਨ.ਜੀ. ਗੈਸ ਸਟੇਸ਼ਨਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ। ਇਸ 'ਚ ਦਿੱਲੀ 'ਚ ਪ੍ਰਦੂਸ਼ਣ ਨੂੰ ਘੱਟ ਕਰਨ 'ਚ ਮਦਦ ਮਿਲੀ ਤੇ ਨਾਲ ਹੀ ਲੋ ਫਲੋਰ ਸੀ.ਐੱਨ.ਜੀ. ਬੱਸਾਂ ਨੂੰ ਵੀ ਆਵਾਜਾਈ ਦੇ ਬੇੜੇ 'ਚ ਸ਼ਾਮਲ ਕੀਤਾ ਗਿਆ ਸੀ। ਇਸ ਨਾਲ ਰਾਜਧਾਨੀ ਨੂੰ 'ਕਲੀਨ ਦਿੱਲੀ, ਗ੍ਰੀਨ ਦਿੱਲੀ' ਬਣਾਉਣ 'ਚ ਵੱਡਾ ਯੋਗਦਾਨ ਹੈ।

ਕਾਮਨਵੈਲਥ ਗੇਮਸ
ਸਾਲ 2010 'ਚ ਰਾਜਧਾਨੀ ਦਿੱਲੀ 'ਚ ਕਾਮਨਵੈਲਥ ਗੇਮਸ ਦਾ ਸਿਹਰਾ ਸ਼ੀਲਾ ਦੀਕਸ਼ਿਤ ਨੂੰ ਜਾਂਦਾ ਹੈ। ਤਤਕਾਲੀਨ ਸ਼ੀਲਾ ਸਰਕਾਰ ਨੇ ਕਾਮਨਵੈਲਥ ਗੇਮਸ ਦੇ ਜ਼ਰੀਏ ਵਿਦੇਸ਼ੀਆਂ ਨੂੰ ਖੁਸ਼ ਕਰਨ ਲਈ ਦਿੱਲੀ ਦਾ ਪੂਰਾ ਰੰਗ ਰੂਪ ਹੀ ਬਦਲ ਦਿੱਤਾ ਸੀ। ਰਾਸ਼ਟਰ ਮੰਡਲ ਖੇਡ ਦੇ ਜ਼ਰੀਏ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਵੱਖਰੀ ਪਛਾਣ ਬਣਾਈ।


Inder Prajapati

Content Editor

Related News