RBI ਦਾ ਆਦੇਸ਼ - ਇਨ੍ਹਾਂ ਖਾਤਾਧਾਰਕਾਂ ਦਾ ਨਹੀਂ ਖੁੱਲ੍ਹੇਗਾ 'Current account'
Friday, Aug 07, 2020 - 07:14 PM (IST)
ਨਵੀਂ ਦਿੱਲੀ — ਰਿਜ਼ਰਵ ਬੈਂਕ ਆਫ਼ ਇੰਡੀਆ (RBI) ਨੇ ਬੈਂਕਾਂ ਨੂੰ ਹਦਾਇਤ ਕੀਤੀ ਹੈ ਕਿ ਜਿਨ੍ਹਾਂ ਗ੍ਰਾਹਕਾਂ ਦੇ ਖਾਤਿਆਂ ਵਿਚ ਪਹਿਲਾਂ ਹੀ ਨਕਦ ਜਾਂ ਓਵਰਡ੍ਰਾਫਟ ਰਾਹੀਂ ਕਰੈਡਿਟ ਦੀ ਸਹੂਲਤ ਹੈ, ਉਨ੍ਹਾਂ ਗਾਹਕਾਂ ਦੇ Current account ਨਾ ਖੋਲ੍ਹੇ ਜਾਣ। ਮੰਨਿਆ ਜਾ ਰਿਹਾ ਹੈ ਕਿ ਇਸ ਫ਼ੈਸਲੇ ਨਾਲ ਬੈਂਕ ਖਾਤਿਆਂ ਰਾਹੀਂ ਕਰਜ਼ਾ ਲੈ ਕੇ ਧੋਖਾਧੜੀ ਕਰਨ ਵਾਲਿਅਾਂ ਨੂੰ ਠੱਲ ਪਾਉਣ ਵਿਚ ਸਹਾਇਤਾ ਮਿਲੇਗੀ। ਰਿਜ਼ਰਵ ਬੈਂਕ ਨੇ ਕਰਜ਼ਿਆਂ ਲਈ ਵੱਖ-ਵੱਖ ਖਾਤਿਆਂ ਦੀ ਵਰਤੋਂ 'ਤੇ ਪਾਬੰਦੀ ਲਗਾਉਣ ਲਈ ਨਵੇਂ ਉਪਾਅ ਸੁਝਾਏ ਹਨ।
ਇਹ ਵੀ ਪੜ੍ਹੋ- ਬਦਲ ਗਿਆ ਹੈ ਚੈੱਕ ਨਾਲ ਪੈਸਿਆਂ ਦੇ ਲੈਣ-ਦੇਣ ਦਾ ਤਰੀਕਾ, RBI ਨੇ ਲਾਗੂ ਕੀਤੇ ਨਵੇਂ ਨਿਯਮ
ਕੀ ਹੁੰਦਾ ਹੈ ਚਾਲੂ ਅਕਾਊਂਟ(Current account)
- ਕਰੰਟ ਅਕਾਉਂਟ ਨੂੰ ਚਾਲੂ ਖਾਤਾ ਵੀ ਕਿਹਾ ਜਾਂਦਾ ਹੈ। ਇਹ ਖਾਤਾ ਕੰਪਨੀ ਜਾਂ ਕਾਰੋਬਾਰੀਆਂ ਲਈ ਹੈ। ਉਨ੍ਹਾਂ ਨੂੰ ਰੋਜ਼ਾਨਾ ਪੈਸੇ ਦੇ ਲੈਣ-ਦੇਣ ਦੀ ਜ਼ਰੂਰਤ ਹੁੰਦੀ ਹੈ। ਪੈਸਿਆਂ ਦਾ ਲੈਣ-ਦੇਣ ਵੱਡੇ ਪੱਧਰ 'ਤੇ ਹੁੰਦਾ ਹੈ ਤਾਂ ਬੈਂਕ 'ਕਰੰਟ ਅਕਾਉਂਟ' ਦੀ ਸਹੂਲਤ ਦਿੰਦੇ ਹਨ।
- ਇਹ ਕਾਰੋਬਾਰੀਆਂ ਨੂੰ ਹਰ ਰੋਜ਼ ਵਪਾਰਕ ਲੈਣ-ਦੇਣ ਕਰਨ ਦੀ ਆਗਿਆ ਦਿੰਦਾ ਹੈ।
- ਚਾਲੂ ਖਾਤੇ ਵਿਚ ਪਏ ਪੈਸੇ ਨੂੰ ਕਿਸੇ ਵੀ ਸਮੇਂ ਬੈਂਕ ਦੀ ਸ਼ਾਖਾ ਜਾਂ ਏਟੀਐਮ ਤੋਂ ਕਢਵਾਇਆ ਜਾ ਸਕਦਾ ਹੈ। ਇਸ ਵਿਚ ਕੋਈ ਪਾਬੰਦੀ ਨਹੀਂ ਹੈ। ਖਾਤਾ ਧਾਰਕ ਜਿੰਨੀ ਵਾਰੀ ਚਾਹੇ ਪੈਸੇ ਕਢਵਾ ਸਕਦਾ ਹੈ।
- ਇੱਕ ਬਚਤ ਬੈਂਕ ਖਾਤੇ ਵਿਚ ਜਿੱਥੇ ਬਕਾਇਆ ਰਕਮ 'ਤੇ ਵਿਆਜ ਮਿਲਦਾ ਹੈ। ਉਥੇ ਚਾਲੂ ਖਾਤੇ ਦੀ ਬਕਾਇਆ ਰਕਮ 'ਤੇ ਕੋਈ ਵਿਆਜ ਨਹੀਂ ਮਿਲਦਾ ਹੈ।
- ਚਾਲੂ ਖਾਤਾ ਖੋਲ੍ਹਣ ਲਈ ਵੋਟਰ ਸ਼ਨਾਖਤੀ ਕਾਰਡ, ਫੋਟੋ, ਆਧਾਰ ਕਾਰਡ, ਪੈਨ ਕਾਰਡ, ਡ੍ਰਾਇਵਿੰਗ ਲਾਇਸੈਂਸ ਅਤੇ ਪਾਸਪੋਰਟ ਦੀ ਜ਼ਰੂਰਤ ਹੁੰਦੀ ਹੈ।
ਇਹ ਵੀ ਪੜ੍ਹੋ- ਸਾਵਧਾਨ! ਬਾਜ਼ਾਰ ਵਿਚ ਵਿਕ ਰਿਹੈ ਉੱਚ ਮੀਥੇਨੋਲ ਵਾਲਾ ਸੈਨੇਟਾਈਜ਼ਰ, ਹੋ ਸਕਦਾ ਹੈ ਨੁਕਸਾਨਦਾਇਕ
ਆਰਬੀਆਈ ਦਾ ਨਵਾਂ ਆਦੇਸ਼
- ਆਰਬੀਆਈ ਦੀਆਂ ਨਵੀਆਂ ਹਦਾਇਤਾਂ ਮੁਤਾਬਕ ਕੋਈ ਵੀ ਬੈਂਕ ਆਪਣੇ ਉਨ੍ਹਾਂ ਗਾਹਕਾਂ ਲਈ ਚਾਲੂ ਖਾਤਾ ਨਹੀਂ ਖੋਲ੍ਹੇਗਾ ਜਿਨ੍ਹਾਂ ਨੇ ਬੈਂਕਿੰਗ ਪ੍ਰਣਾਲੀ ਤੋਂ ਨਕਦ ਕ੍ਰੈਡਿਟ ਜਾਂ ਓਵਰਡ੍ਰਾਫਟ ਦੇ ਰੂਪ ਵਿਚ ਕ੍ਰੈਡਿਟ ਸਹੂਲਤ ਪ੍ਰਾਪਤ ਕੀਤੀ ਹੋਈ ਹੈ।
- ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਾਰੇ ਲੈਣ-ਦੇਣ ਨਕਦ ਕ੍ਰੈਡਿਟ ਜਾਂ ਓਵਰਡ੍ਰਾਫਟ ਖਾਤੇ ਰਾਂਹੀ ਕੀਤੇ ਜਾਣਗੇ। ਬੈਂਕ ਸਾਰੇ ਚਾਲੂ ਖਾਤਿਅਾਂ, ਨਕਦ ਕ੍ਰੈਡਿਟ ਅਤੇ ਓਵਰਡ੍ਰਾਫਟ ਦੀ ਸਹੂਲਤ ਵਾਲੇ ਖਾਤਿਆਂ ਦੀ ਨਿਯਮਤ ਤੌਰ 'ਤੇ ਨਿਗਰਾਨੀ ਕਰਨਗੇ। ਇਹ ਨਿਗਰਾਨੀ ਘੱਟੋ-ਘੱਟ ਤਿਮਾਹੀ ਅਧਾਰ 'ਤੇ ਹੋਵੇਗੀ।
ਇਹ ਵੀ ਪੜ੍ਹੋ- ਰੋਹਤਕ PGI ਦਾ ਦਾਅਵਾ- ਇਨ੍ਹਾਂ ਮਰੀਜ਼ਾਂ ਨੂੰ ਪ੍ਰਭਾਵਤ ਨਹੀਂ ਕਰ ਰਿਹਾ ਕੋਰੋਨਾ!