ਲਾਕਡਾਊਨ ਦੌਰਾਨ 31 ਮਾਰਚ ਤੋਂ ਖੁੱਲਣਗੀਆਂ ਸਾਰੀਆਂ ਬੈਂਕਾਂ, RBI ਨੇ ਜਾਰੀ ਕੀਤਾ ਨਿਰਦੇਸ਼
Saturday, Mar 28, 2020 - 10:28 PM (IST)
ਨਵੀਂ ਦਿੱਲੀ— ਕੋਰੋਨਾ ਦੇ ਚਲਦੇ ਲਾਗੂ ਲਾਕਡਾਊਨ ਦੇ ਵਿਚ ਰਿਜ਼ਰਬ ਬੈਂਕ ਆਫ ਇੰਡੀਆ ਨੇ ਵੱਡਾ ਫੈਸਲਾ ਲਿਆ ਹੈ। ਆਰ. ਬੀ. ਆਈ. ਨੇ ਇਕ ਪੱਤਰ ਜਾਰੀ ਕਰ ਕਿਹਾ ਕਿ 31 ਮਾਰਚ ਤੋਂ ਦੇਸ਼ ਦੀਆਂ ਸਾਰੀਆਂ ਬੈਂਕਾਂ ਖੁੱਲੀਆਂ ਰਹਿਣਗੀਆਂ। ਆਰ. ਬੀ. ਆਈ. ਨੇ ਬੈਂਕਾਂ ਨੂੰ ਇਸ ਵਾਰੇ ਨੋਟਿਸ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਕਾਰਨ 24 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਪੂਰਨ ਲਾਕਡਾਊਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਬੈਂਕਾਂ 'ਚ ਕੰਮਕਾਜ ਠੱਪ ਹੋ ਗਿਆ ਹੈ। ਹਾਲਾਂਕਿ ਆਰ. ਬੀ. ਆਈ. ਦੇ ਇਸ ਫੈਸਲੇ ਨਾਲ ਜਨਤਾ ਨੂੰ ਵੱਡੀ ਰਾਹਤ ਮਿਲੇਗੀ।