ਜਦੋਂ ਰਵਨੀਤ ਬਿੱਟੂ ਨੇ ਉਠਾਇਆ PM ਦੇ ਲੋਕ ਸਭਾ 'ਚ ਨਾ ਆਉਣ ਦਾ ਮੁੱਦਾ ਤਾਂ ਸਦਨ ਪਹੁੰਚੇ ਮੋਦੀ
Thursday, Mar 25, 2021 - 02:20 PM (IST)
ਨਵੀਂ ਦਿੱਲੀ- ਲੋਕ ਸਭਾ 'ਚ ਵੀਰਵਾਰ ਨੂੰ ਕਾਂਗਰਸ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣਾਵੀ ਰੈਲੀਆਂ 'ਚ ਰੁਝੇ ਹਨ ਅਤੇ ਸਦਨ 'ਚ ਨਹੀਂ ਆ ਰਹੇ। ਹਾਲਾਂਕਿ ਵਿਰੋਧੀ ਧਿਰ ਦੇ ਇਨ੍ਹਾਂ ਦੋਸ਼ਾਂ ਦੇ ਕੁਝ ਹੀ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ 'ਚ ਪਹੁੰਚੇ। ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਲਈ ਕਾਂਗਰਸ ਦੇ ਨੇਤਾ ਬਣਾਏ ਗਏ ਰਵਨੀਤ ਸਿੰਘ ਬਿੱਟੂ ਨੇ ਸਦਨ 'ਚ ਪ੍ਰਸ਼ਨਕਾਲ ਖ਼ਤਮ ਹੁੰਦੇ ਹੀ ਕਿਹਾ ਕਿ ਪੂਰਾ ਬਜਟ ਸੈਸ਼ਨ ਹੋ ਗਿਆ ਪਰ ਪ੍ਰਧਾਨ ਮੰਤਰੀ ਕਿੱਥੇ ਹਨ?'' ਉਨ੍ਹਾਂ ਕਿਹਾ,''ਪ੍ਰਧਾਨ ਮੰਤਰੀ ਨੂੰ ਮਿਲਣ ਹੋਵੇ ਤਾਂ ਕੀ ਪੱਛਮੀ ਬੰਗਾਲ ਦੀ ਰੈਲੀ 'ਚ ਜਾ ਕੇ ਮਿਲੀਏ?'' ਬਿੱਟੂ ਨੇ ਇਹ ਵੀ ਕਿਹਾ ਕਿ ਇਸ ਸੈਸ਼ਨ 'ਚ ਸਦਨ ਨੇ ਕਈ ਬਿੱਲ ਪਾਸ ਕੀਤੇ ਪਰ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧਦੀਆਂ ਕੀਮਤਾਂ 'ਤੇ ਸਰਕਾਰ ਨੇ ਕੁਝ ਨਹੀਂ ਕੀਤਾ।
ਇਹ ਵੀ ਪੜ੍ਹੋ : ਲੋਕ ਸਭਾ ਦੀ ਕਾਰਵਾਈ ਅਣਮਿੱਥੇ ਸਮੇਂ ਲਈ ਮੁਲਤਵੀ, 114 ਫੀਸਦੀ ਕੰਮਕਾਜ ਹੋਇਆ
ਸੰਸਦੀ ਕਾਰਜ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਕਿਹਾ ਕਿ ਵਿਰੋਧੀ ਧਿਰ ਦਾ ਦੋਸ਼ ਗਲਤ ਹੈ ਅਤੇ ਪ੍ਰਧਾਨ ਮੰਤਰੀ ਇਸ ਸਦਨ 'ਚ ਆਏ ਸਨ। ਇਸ ਮੁੱਦੇ 'ਤੇ ਕਾਂਗਰਸ ਮੈਂਬਰਾਂ ਅਤੇ ਸਰਕਾਰ ਦੇ ਕੁਝ ਮੰਤਰੀਆਂ ਵਿਚਾਲੇ ਬਹਿਸ ਵੀ ਦੇਖੀ ਗਈ। ਹਾਲਾਂਕਿ ਕੁਝ ਹੀ ਦੇਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਦਨ ਪਹੁੰਚੇ ਅਤੇ ਇਸ ਦੌਰਾਨ ਭਾਜਪਾ ਮੈਂਬਰਾਂ ਨੇ 'ਜੈ ਸ਼੍ਰੀਰਾਮ' ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰੇ ਲਗਾਏ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਇਸ ਦੌਰਾਨ ਸਦਨ ਪਹੁੰਚੇ। ਸਪੀਕਰ ਭਰਤਹਰੀ ਮਹਿਤਾਬ ਨੇ ਜ਼ਰੂਰੀ ਦਸਤਾਵੇਜ਼ ਸਦਨ ਦੀ ਮੇਜ 'ਤੇ ਰੱਖਵਾਏ ਅਤੇ ਇਸ ਤੋਂ ਬਾਅਦ ਮੌਜੂਦਾ ਸੈਸ਼ਨ 'ਚ ਲੋਕ ਸਭਾ 'ਚ ਹੋਏ ਕੰਮਕਾਜ ਦੀ ਜਾਣਕਾਰੀ ਦੇ ਕੇ ਬੈਠਕ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰਨ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ : ਦਿੱਲੀ ਵਿਚ ਉਪ-ਰਾਜਪਾਲ ਨੂੰ ਵੱਧ ਤਾਕਤਾਂ ਦੇਣ ਵਾਲਾ ਬਿੱਲ ਰਾਜ ਸਭਾ 'ਚ ਪਾਸ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ