ਪਾਕਿ : ਪਠਾਨ ਨੇ ਕੋਰੋਨਾਵਾਇਰਸ ਕਾਰਨ ਚੀਨ 'ਤੇ ਕੱਢਿਆ ਗੁੱਸਾ, ਰਵੀਨਾ ਟੰਡਨ ਨੇ ਸ਼ੇਅਰ ਕੀਤੀ ਵੀਡੀਓ

Monday, Mar 09, 2020 - 12:16 AM (IST)

ਇਸਲਾਮਾਬਾਦ/ਨਵੀਂ ਦਿੱਲੀ - ਕੋਰੋਨਾਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ 1 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹਨ। ਦੁਨੀਆ ਭਰ ਦੇ ਲੋਕ ਇਸ ਤੋਂ ਡਰੇ ਹੋਏ ਹਨ ਅਤੇ ਖੁਦ ਨੂੰ ਸੁਰੱਖਿਅਤ ਰੱਖਣ ਲਈ ਤਰ੍ਹਾਂ-ਤਰ੍ਹਾਂ ਦੇ ਯਤਨ ਅਪਣਾ ਰਹੇ ਹਨ। ਇਸ ਵਿਚਾਲੇ ਪਾਕਿਸਤਾਨ ਤੋਂ ਕੋਰੋਨਾਵਾਇਰਸ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਪਾਕਿ ਦਾ ਇਕ ਨਾਗਰਿਕ ਚੀਨ ਦਾ ਮਜ਼ਾਕ ਉਡਾ ਰਿਹਾ ਹੈ। ਇਸ ਵੀਡੀਓ ਨੂੰ ਬਾਲੀਵੁੱਡ ਦੀ ਅਦਾਕਾਰਾ ਰਵੀਨਾ ਟੰਡਨ ਨੇ ਰੀ-ਟਵੀਟ ਕੀਤਾ ਹੈ ਅਤੇ ਇਸ 'ਤੇ ਲੋਕ ਕਾਫੀ ਮਜ਼ੇ ਲੈ ਰਹੇ ਹਨ। ਵੀਡੀਓ ਸਭ ਤੋਂ ਪਹਿਲਾਂ ਖੁਸ਼ਬੂ ਮਟੂ ਨਾਂ ਦੀ ਟਵਿੱਟਰ ਯੂਜ਼ਰ ਨੇ ਸ਼ੇਅਰ ਕੀਤੀ ਸੀ ਅਤੇ ਇਸ ਨੂੰ 80 ਹਜ਼ਾਰ ਲੋਕ ਦੇਖ ਚੁੱਕੇ ਹਨ।

28 और मौतें दर्ज हुई चीन में

ਘੋਡ਼ੇ ਅਤੇ ਬਿੱਲੀ ਦਾ ਮਾਸ ਖਾਂਦੇ ਹਨ ਚੀਨੀ
ਰਵੀਨਾ ਟੰਡਨ ਨੇ ਜਿਹਡ਼ੀ ਵੀਡੀਓ ਸ਼ੇਅਰ ਕੀਤੀ ਹੈ, ਉਸ ਵਿਚ ਇਕ ਪਠਾਨ ਚੀਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਨਜ਼ਰ ਆ ਰਿਹਾ ਹੈ। ਇਸ ਵਿਅਕਤੀ ਨੂੰ ਆਖਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਸਭ ਆਖ ਰਹੇ ਹਨ ਕਿ ਕੋਰੋਨਾਵਾਇਰਸ ਨੂੰ ਲੈ ਕੇ ਸਾਨੂੰ ਚੀਨ ਲਈ ਦੁਆ ਕਰਨੀ ਚਾਹੀਦੀ ਹੈ ਪਰ ਮੈਂ ਕੀ ਉਨ੍ਹਾਂ ਦੇ ਲਈ ਕੀ ਦੁਆ ਕਰਾਂ ਕਿਉਂਕਿ ਉਹ ਗਧੇ, ਘੋਡ਼ੇ, ਸੱਪ ਅਤੇ ਬਿੱਲ ਦਾ ਮਾਸ ਖਾਂਦੇ ਹਨ। ਇਹ ਕੁਝ ਨਹੀਂ ਛੱਡਦੇ। ਪਾਕਿਸਤਾਨ ਦੇ ਪਠਾਨ ਨੇ ਇਸ ਤਰ੍ਹਾਂ ਚੀਨ 'ਤੇ ਆਪਣੀ ਭਡ਼ਾਸ ਕੱਢੀ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਕਾਫੀ ਵਾਇਰਸ ਹੋ ਰਹੀ ਹੈ ਅਤੇ ਲੋਕ ਇਸ 'ਤੇ ਕਾਫੀ ਟਿੱਪਣੀਆਂ ਅਤੇ ਸ਼ੇਅਰ ਕਰ ਰਹੇ ਹਨ।

ਪਠਾਨ ਝੂਠ ਨਹੀਂ ਬੋਲਦਾ
ਰਵੀਨਾ ਨੇ ਵੀਡੀਓ ਸ਼ੇਅਰ ਕਰ ਲਿੱਖਿਆ ਹੈ ਕਿ ਪਠਾਨ ਦੇ ਸ਼ਬਦ ਸੱਚ ਹੁੰਦੇ ਹਨ। ਉਹ ਆਖ ਰਿਹਾ ਹੈ ਕਿ ਜਾਨਵਰ ਦੀਆਂ ਬਦਦੁਆਵਾਂ ਲੱਗੀਆਂ ਹਨ, ਇਹ ਬਹੁਤ ਪਿਆਰਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਦੇ ਚੱਲਦੇ ਆਈਫਾ ਅਵਾਰਡ ਵੀ ਪ੍ਰਭਾਵਿਤ ਹੋਇਆ ਹੈ। ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਮਾਰਚ ਦੇ ਆਖਿਰ ਤੱਕ ਆਯੋਜਿਤ ਹੋਣ ਵਾਲੇ ਆਈਫਾ ਅਵਾਰਡ ਪ੍ਰੋਗਰਾਮ ਨੂੰ ਕੋਰੋਨਾਵਾਇਰਸ ਦੀ ਥਾਂ ਤੋਂ ਰੱਦ ਕਰ ਦਿੱਤਾ ਗਿਆ ਹੈ। ਪ੍ਰੋਗਰਾਮ ਦੇ ਆਯੋਜਕਾਂ ਨੇ ਸ਼ੁੱਕਰਵਾਰ ਨੂੰ ਇਕ ਬਿਆਨ ਜਾਰੀ ਕਰ ਇਸ ਦੀਆਂ ਤਰੀਕਾਂ ਵਿਚ ਬਦਲਾਅ ਦੀ ਪੁਸ਼ਟੀ ਕੀਤੀ ਹੈ।

अब तक एक लाख लोग संक्रमित

28 ਹੋਰ ਮੌਤਾਂ ਦਰਜ ਹੋਈਆਂ ਚੀਨ 'ਚ
ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਕਾਰਨ 28 ਹੋਰ ਲੋਕਾਂ ਦੀ ਮੌਤ ਹੋ ਗਈ ਹੈ। ਤਾਜ਼ਾ ਮਾਮਲਿਆਂ ਤੋਂ ਬਾਅਦ ਹੁਣ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ 3 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ (ਐਨ. ਐਚ. ਸੀ.) ਵੱਲੋਂ ਦੱਸਿਆ ਗਿਆ ਹੈ ਕਿ ਦੇਸ਼ ਵਿਚ ਇਨਫੈਕਟਡ ਦੇ 99 ਨਵੇਂ ਮਾਮਲੇ ਸਾਹਮਣੇ ਆਏ ਹਨ। ਚੀਨ ਦੇ ਹੁਬੇਈ ਸੂਬੇ ਦੇ ਵੁਹਾਨ ਨੂੰ ਹੀ ਕੋਰੋਨਾਵਾਇਰਸ ਦਾ ਕੇਂਦਰ ਮੰਨਿਆ ਜਾ ਰਿਹਾ ਹੈ। ਇਨਫੈਕਸ਼ਨ ਦੇ ਜਿਹਡ਼ੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਹ ਸਾਰੇ ਹੁਬੇਈ ਤੋਂ ਬਾਹਰ ਦੇ ਹਨ। ਕੋਰੋਨਾ ਕਾਰਨ ਮੌਤਾਂ ਦੀ 28 ਜਿਹਡ਼ੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਸ ਵਿਚੋਂ 25 ਮੌਤਾਂ ਹੁਬੇਈ ਤੋਂ ਬਾਹਰ ਹੋਈਆਂ ਹਨ।


Khushdeep Jassi

Content Editor

Related News