ਮਹਾਰਾਸ਼ਟਰ ਦੇ ਠਾਣੇ ''ਚ ਹੋਈ ਰੇਵ ਪਾਰਟੀ, ਪੁਲਸ ਨੇ ਨਸ਼ੀਲੇ ਪਦਾਰਥ ਬਰਾਮਦ ਕਰ 97 ਲੋਕ ਲਏ ਹਿਰਾਸਤ ''ਚ

Sunday, Dec 31, 2023 - 10:52 PM (IST)

ਮਹਾਰਾਸ਼ਟਰ ਦੇ ਠਾਣੇ ''ਚ ਹੋਈ ਰੇਵ ਪਾਰਟੀ, ਪੁਲਸ ਨੇ ਨਸ਼ੀਲੇ ਪਦਾਰਥ ਬਰਾਮਦ ਕਰ 97 ਲੋਕ ਲਏ ਹਿਰਾਸਤ ''ਚ

ਠਾਣੇ (ਅਨਸ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ ’ਚ ਐਤਵਾਰ ਸਵੇਰੇ ਪੁਲਸ ਨੇ ਰੇਵ ਪਾਰਟੀ ’ਤੇ ਛਾਪੇਮਾਰੀ ਕਰ ਕੇ 97 ਲੋਕਾਂ ਨੂੰ ਹਿਰਾਸਤ ’ਚ ਲਿਆ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। 

ਅਧਿਕਾਰੀ ਨੇ ਦੱਸਿਆ ਕਿ ਅਪਰਾਧ ਸ਼ਾਖਾ ਦੀ ਵਾਗਲੇ ਅਸਟੇਟ-5 ਅਤੇ ਭਿਵੰਡੀ-2 ਇਕਾਈਆਂ ਦੇ ਅਧਿਕਾਰੀਆਂ ਨੇ ਤੜਕੇ ਕਰੀਬ 3 ਵਜੇ ਵਡਾਵਲੀ ਕ੍ਰੀਕ ਨੇੜੇ ਇਕ ਦੂਰ-ਦੁਰਾਡੇ ਦੇ ਇਲਾਕੇ ’ਚ ਖੁੱਲ੍ਹੀ ਥਾਂ ’ਤੇ ਕੀਤੀ ਜਾ ਰਹੀ ਰੇਵ ਪਾਰਟੀ ’ਤੇ ਛਾਪੇਮਾਰੀ ਕੀਤੀ।

ਇਹ ਵੀ ਪੜ੍ਹੋ- ਪਾਕਿਸਤਾਨ ਤੋਂ ਹੈਰੋਇਨ ਮੰਗਵਾ ਕੇ ਵੇਚ ਰਹੇ ਭੈਣ-ਭਰਾ, 20 ਕਰੋੜ ਦੀ ਹੈਰੋਇਨ ਸਣੇ ਭੈਣ ਗ੍ਰਿਫ਼ਤਾਰ, ਭਰਾ ਫਰਾਰ

ਪੁਲਸ ਦੇ ਡਿਪਟੀ ਕਮਿਸ਼ਨਰ (ਅਪਰਾਧ) ਸ਼ਿਵਰਾਜ ਪਾਟਿਲ ਨੇ ਦੱਸਿਆ ਕਿ 5 ਔਰਤਾਂ ਸਮੇਤ ਘੱਟ ਤੋਂ ਘੱਟ 97 ਲੋਕ ਰੇਵ ਪਾਰਟੀ ਕਰਦੇ ਪਾਏ ਗਏ, ਜਿਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਰੇਵ ਪਾਰਟੀ ਦੇ ਪ੍ਰਬੰਧਕਾਂ ਤੇਜਸ ਕੁਬਲ (23) ਅਤੇ ਸੁਜਲ ਮਹਾਜਨ (19) ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ

ਅਧਿਕਾਰੀ ਨੇ ਦੱਸਿਆ ਕਿ ਪਾਰਟੀ ਵਾਲੀ ਥਾਂ ਤੋਂ ਪੁਲਸ ਨੇ 70 ਗ੍ਰਾਮ ਚਰਸ, 0.41 ਗ੍ਰਾਮ ਐੱਲ.ਐੱਸ.ਡੀ., 2.10 ਗ੍ਰਾਮ ਐਕਸਟਸੀ ਗੋਲੀਆਂ, 200 ਗ੍ਰਾਮ ਗਾਂਜਾ ਅਤੇ ਸ਼ਰਾਬ ਸਮੇਤ 21 ਮੋਟਰਸਾਈਕਲ ਵੀ ਜ਼ਬਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ ਲੱਖਾਂ ਦੀ ਠੱਗੀ, ਕਰਜ਼ੇ 'ਚ ਡੁੱਬੇ ਵਿਅਕਤੀ ਦੀ ਡਿਪ੍ਰੈਸ਼ਨ ਕਾਰਨ ਹੋਈ ਮੌਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News