ਰਾਊਤ ਨੇ ਕੀਤੀ ਵਾਜਪਾਈ ਦੀ ਤਾਰੀਫ਼, ''ਸਬਕਾ ਸਾਥ, ਸਬਕਾ ਵਿਕਾਸ'' ਉਨ੍ਹਾਂ ’ਤੇ ਢੁੱਕਦਾ ਹੈ

Saturday, Dec 25, 2021 - 03:02 PM (IST)

ਰਾਊਤ ਨੇ ਕੀਤੀ ਵਾਜਪਾਈ ਦੀ ਤਾਰੀਫ਼, ''ਸਬਕਾ ਸਾਥ, ਸਬਕਾ ਵਿਕਾਸ'' ਉਨ੍ਹਾਂ ’ਤੇ ਢੁੱਕਦਾ ਹੈ

ਮੁੰਬਈ (ਭਾਸ਼ਾ) : ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਸ਼ਨੀਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਜਯੰਤੀ ’ਤੇ ਉਨ੍ਹਾਂ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਉਹ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਤੋਂ ਬਾਅਦ ਇਕਲੌਤੇ ਅਜਿਹੇ ਨੇਤਾ ਸਨ, ਜਿਨ੍ਹਾਂ ਨੇ ਦੇਸ਼ ਭਰ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾਂਦੀ ਹੈ ਅਤੇ 'ਸਬਕਾ ਸਾਥ, ਸਬਕਾ ਵਿਕਾਸ' ਦਾ ਨਾਅਰਾ ਉਨ੍ਹਾਂ 'ਤੇ ਢੁੱਕਦਾ ਹੈ। ਰਾਊਤ ਨੇ ਆਪਣੇ ਬਿਆਨ ਜ਼ਰਿਏ ਸਪੱਸ਼ਟ ਰੂਪ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸਾਦਿਆ ਹੈ। ਪ੍ਰਧਾਨ ਮੰਤਰੀ ਮੋਦੀ ਨੇ 'ਸਬਕਾ ਸਾਥ, ਸਬਕਾ ਵਿਕਾਸ' ਦੇ ਨਾਅਰੇ ਦੇ ਨਾਲ 2014 ’ਚ ਅਹੁਦਾ ਸੰਭਾਲਿਆ ਸੀ। ਰਾਊਤ ਤੋਂ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਵਾਜਪਾਈ ਦੀ ਜਯੰਤੀ ’ਤੇ ਉਨ੍ਹਾਂ ਨਾਲ ਸੰਬੰਧਿਤ ਇਕ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਅਟਲ ਬਿਹਾਰੀ ਵਾਜਪਾਈ ਨੇ ਸ਼ਿਵਸੈਨਾ ਅਤੇ ਭਾਜਪਾ ਦੇ ਗਠਜੋੜ ਨੂੰ ਮਜ਼ਬੂਤ ਕਰਨ ’ਚ ਮੁੱਖ ਭੂਮਿਕਾ ਨਿਭਾਈ।

ਇਹ ਵੀ ਪੜ੍ਹੋ : ਦਿੱਲੀ ਧਰਨਾ ਦੇਣ ਗਏ ਰਾਜਾ ਵੜਿੰਗ 'ਤੇ ਮਨੀਸ਼ ਸਿਸੋਦੀਆ ਨੇ ਚੁੱਕੇ ਵੱਡੇ ਸਵਾਲ

'ਸਬਕਾ ਸਾਥ, ਸਬਕਾ ਵਿਕਾਸ' ਦਾ ਨਾਅਰਾ ਅਸਲ ’ਚ ਉਨ੍ਹਾਂ ਨੂੰ ਹੀ ਸ਼ੋਭਾ ਦਿੰਦਾ ਹੈ। ਸ਼ਿਵਸੈਨਾ ਆਗੂ ਨੇ ਕਿਹਾ, ਵਾਜਪਾਈ ਜਵਾਹਰਲਾਲ ਨਹਿਰੂ ਤੋਂ ਬਾਅਦ ਭਾਰਤ ਦੇ ਦੂਸਰੇ ਅਜਿਹੇ ਨੇਤਾ ਸੀ ਜਿਨ੍ਹਾਂ ਦੀ ਦੇਸ਼ਭਰ ’ਚ ਸ਼ਲਾਘਾ ਕੀਤੀ ਜਾਂਦੀ ਹੈ। ਚਾਹੇ ਨਾਗਾਲੈਂਡ ਹੋਵੇ ਜਾਂ ਪੁਡੁਚੇਰੀ ਹਰੇਕ ਜਗ੍ਹਾ ਲੋਕ ਵਾਜਪਾਈ ਦਾ ਸਨਮਾਨ ਕਰਦੇ ਸੀ। ਰਾਊਤ ਨੇ ਕਿਹਾ ਕਿ ਵਾਜਪਾਈ ਅਤੇ ਲਾਲ ਕ੍ਰਿਸ਼ਨ ਅਡਵਾਨੀ ਭਾਜਪਾ ਦੇ ਦੋ ਅਜਿਹੇ ਵੱਡੇ ਖੰਭੇ ਸਨ, ਜਿਨ੍ਹਾਂ ਨੇ ਪਾਰਟੀ ਨੂੰ ਦੇਸ਼ਭਰ ’ਚ ਮਜ਼ਬੂਤ ਬਣਾਉਣ ’ਚ ਮਦਦ ਕੀਤੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

Anuradha

Content Editor

Related News