ਚੂਹਿਆਂ ਤੋਂ ਬਚਣ ਲਈ ਕੀ ਤੁਸੀਂ ਵੀ ਵਰਤਦੇ ਹੋ ਇਹ ਟੋਟਕੇ, ਔਰਤ ਦੀ ਗਈ ਜਾਨ
Monday, Feb 17, 2025 - 04:18 PM (IST)

ਕੋਰਬਾ-ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਦੇ ਬਿੰਜਾਰਾ ਪਿੰਡ 'ਚ ਐਤਵਾਰ ਨੂੰ ਚੂਹਿਆਂ ਤੋਂ ਬਚਣ ਲਈ ਟਮਾਟਰ 'ਚ ਜ਼ਹਿਰੀਲੀ ਦਵਾਈ ਮਿਲਾਉਣਾ ਇਕ ਔਰਤ ਨੂੰ ਭਾਰੀ ਪੈ ਗਿਆ ਅਤੇ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਘਟਨਾ ਅਨੁਸਾਰ ਕਾਰਤਿਕ ਰਾਮ ਨਾਮੀ ਵਿਅਕਤੀ ਆਪਣੀ ਬਸੰਤੀ ਨਾਲ ਮਜ਼ਦੂਰੀ ਕਰਦਾ ਸੀ। ਚੂਹਿਆਂ ਨੂੰ ਮਾਰਨ ਲਈ ਬਸੰਤੀ ਨੇ ਟਮਾਟਰ ਵਿੱਚ ਜ਼ਹਿਰ ਮਿਲਾ ਕੇ ਹੇਠਾਂ ਰੱਖਿਆ ਸੀ। ਜਦੋਂ ਬਸੰਤੀ ਜੰਗਲ ਤੋਂ ਪੱਤੇ ਤੋੜਣ ਗਈ ਸੀ ਤਾਂ ਕਾਰਤਿਕ ਨੇ ਗਲਤੀ ਨਾਲ ਜ਼ਹਿਰ ਵਾਲੇ ਟਮਾਟਰ ਨੂੰ ਹੇਠਾਂ ਡਿੱਗਿਆ ਹੋਇਆ ਸਮਝ ਕੇ ਟੋਕਰੀ 'ਚ ਰੱਖ ਦਿੱਤਾ।
ਇਹ ਵੀ ਪੜ੍ਹੋ : 3 ਆਲੀਸ਼ਾਨ ਘਰਾਂ ਦਾ ਮਾਲਕ ਹੈ ਗਲੀ-ਗਲੀ ਪਾਪੜ ਵੇਚਣ ਵਾਲਾ, ਕਮਾਈ ਜਾਣ ਉੱਡ ਜਾਣਗੇ ਹੋਸ਼
ਜਦੋਂ ਬਸੰਤੀ ਘਰ ਵਾਪਸ ਆਈ ਤਾਂ ਉਸ ਨੇ ਟੋਕਰੀ 'ਚ ਰੱਖੇ ਟਮਾਟਰ ਦੀ ਚਟਨੀ ਬਣਾਈ, ਜਿਸ 'ਚ ਜ਼ਹਿਰ ਭਰਿਆ ਹੋਇਆ ਸੀ। ਚਟਨੀ ਖਾਣ ਤੋਂ ਬਾਅਦ ਬਸੰਤੀ ਦੀ ਸਿਹਤ ਵਿਗੜ ਗਈ ਅਤੇ ਉਲਟੀ-ਦਸਤ ਸ਼ੁਰੂ ਹੋ ਗਏ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਕਾਰਤਿਕ ਰਾਮ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਜਾਣਬੁੱਝ ਕੇ ਜ਼ਹਿਰ ਨਹੀਂ ਪਾਇਆ ਸੀ ਅਤੇ ਇਹ ਇਕ ਹਾਦਸਾ ਸੀ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8