ਏਅਰਪੋਰਟ ''ਤੇ ਫਲਾਈਟ ਦੀ ਉਡੀਕ ਕਰ ਰਹੇ ਯਾਤਰੀ ਦੀ ਪੈਂਟ ''ਚ ਵੜ੍ਹਿਆ ਚੂਹਾ, ਉਤਾਰੇ ਕੱਪੜੇ, ਫਿਰ...

Thursday, Sep 25, 2025 - 09:47 AM (IST)

ਏਅਰਪੋਰਟ ''ਤੇ ਫਲਾਈਟ ਦੀ ਉਡੀਕ ਕਰ ਰਹੇ ਯਾਤਰੀ ਦੀ ਪੈਂਟ ''ਚ ਵੜ੍ਹਿਆ ਚੂਹਾ, ਉਤਾਰੇ ਕੱਪੜੇ, ਫਿਰ...

ਨੈਸ਼ਨਲ ਡੈਸਕ - ਇੰਦੌਰ ਦੇ ਦੇਵੀ ਅਹਿਲਿਆ ਬਾਈ ਹੋਲਕਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇੱਕ ਅਜੀਬ ਅਤੇ ਪਰੇਸ਼ਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਏਅਰਪੋਰਟ 'ਤੇ ਆਏ ਹੋਏ ਇਕ ਯਾਤਰੀ ਨੂੰ ਉਸ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਦੀ ਪੈਂਟ ਵਿਚ ਇੱਕ ਚੂਹਾ ਵੜ ਗਿਆ ਅਤੇ ਉਸ ਨੇ ਵਿਅਕਤੀ ਨੂੰ ਕੱਟ ਲਿਆ। ਇਸ ਦੌਰਾਨ ਯਾਤਰੀ ਨੂੰ ਹਵਾਈ ਅੱਡੇ 'ਤੇ ਕੋਈ ਡਾਕਟਰੀ ਸਹਾਇਤਾ ਨਹੀਂ ਮਿਲੀ ਅਤੇ ਉਸਨੂੰ ਬੈਂਗਲੁਰੂ ਪਹੁੰਚਣ ਤੋਂ ਬਾਅਦ ਆਪਣਾ ਇਲਾਜ ਕਰਵਾਉਣਾ ਪਿਆ।

ਇਹ ਵੀ ਪੜ੍ਹੋ : ਸਕੂਲ-ਕਾਲਜ 3 ਦਿਨ ਬੰਦ! ਜਨਤਕ ਛੁੱਟੀ ਦਾ ਹੋਇਆ ਐਲਾਨ

ਇਹ ਘਟਨਾ ਮੰਗਲਵਾਰ ਨੂੰ ਉਸ ਸਮੇਂ ਵਾਪਰੀ, ਜਦੋਂ ਭੋਪਾਲ ਦਾ ਰਹਿਣ ਵਾਲਾ ਅਰੁਣ ਮੋਦੀ ਆਪਣੀ ਪਤਨੀ ਨਾਲ ਇੰਦੌਰ ਹਵਾਈ ਅੱਡੇ 'ਤੇ ਬੰਗਲੁਰੂ ਜਾਣ ਵਾਲੀ ਆਪਣੀ ਫਲਾਈਟ ਦੀ ਉਡੀਕ ਕਰ ਰਿਹਾ ਸੀ। ਦੁਪਹਿਰ 1 ਵਜੇ ਦੇ ਕਰੀਬ, ਉਹ ਡਿਪਾਰਚਰ ਹਾਲ ਵਿੱਚ ਇੱਕ ਕੁਰਸੀ 'ਤੇ ਬੈਠਾ ਹੋਇਆ ਸੀ। ਇਸ ਦੌਰਾਨ ਅਚਾਨਕ ਇੱਕ ਚੂਹਾ ਉਸਦੀ ਪੈਂਟ ਵਿੱਚ ਵੜ੍ਹ ਗਿਆ। ਵਿਅਕਤੀ ਨੇ ਘਬਰਾਉਂਦਾ ਹੋਇਆ ਖੜ੍ਹਾ ਹੋ ਗਿਆ ਅਤੇ ਚੂਹੇ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਾ ਪਰ ਇਸ ਦੌਰਾਨ ਚੂਹੇ ਨੇ ਉਸਨੂੰ ਗੋਡੇ ਦੇ ਪਿੱਛੇ ਤੋਂ ਕੱਟ ਲਿਆ। ਇਸ ਦੌਰਾਨ ਉਸ ਨੂੰ ਆਪਣੇ ਕੱਪੜੇ ਉਥੇ ਹੀ ਉਤਾਰਨੇ ਵੀ ਪਏ।

ਇਹ ਵੀ ਪੜ੍ਹੋ : 2 ਦਿਨ ਬੰਦ ਸਕੂਲ-ਕਾਲਜ, ਸਰਕਾਰ ਨੇ ਕਰ 'ਤਾ ਐਲਾਨ

ਚੂਹੇ ਦੇ ਕੱਟਣ ਤੋਂ ਬਾਅਦ ਮੋਦੀ ਜੋੜੇ ਨੇ ਬਹੁਤ ਸ਼ੌਰ ਮਚਾਇਆ, ਜਿਸ ਕਾਰਨ ਹਵਾਈ ਅੱਡਾ ਦਾ ਸਟਾਫ ਉਹਨਾਂ ਕੋਲ ਆਇਆ ਅਤੇ ਉਨ੍ਹਾਂ ਨੂੰ ਮੈਡੀਕਲ ਰੂਮ ਵਿੱਚ ਲੈ ਗਿਆ। ਹਾਲਾਂਕਿ, ਅਰੁਣ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਹਵਾਈ ਅੱਡੇ ਦੇ ਮੈਡੀਕਲ ਰੂਮ ਵਿੱਚ ਟੈਟਨਸ ਜਾਂ ਰੇਬੀਜ਼ ਦੇ ਟੀਕੇ ਉਪਲਬਧ ਨਹੀਂ ਸਨ। ਉਸਦੇ ਡਾਕਟਰ ਨੇ ਉਸਨੂੰ ਤੁਰੰਤ ਟੀਕੇ ਲਗਵਾਉਣ ਦੀ ਸਲਾਹ ਦਿੱਤੀ ਸੀ ਪਰ ਉਸਨੂੰ ਹਵਾਈ ਅੱਡੇ 'ਤੇ ਕੋਈ ਡਾਕਟਰੀ ਸਹਾਇਤਾ ਨਹੀਂ ਮਿਲੀ। ਪਰੇਸ਼ਾਨ ਹੋਣ ਤੋਂ ਬਾਅਦ ਉਸ ਨੇ ਬੰਗਲੁਰੂ ਪਹੁੰਚਣ ਤੋਂ ਬਾਅਦ ਆਪਣਾ ਇਲਾਜ ਕਰਵਾਇਆ।

ਇਹ ਵੀ ਪੜ੍ਹੋ : 26 ਸਤੰਬਰ ਤੋਂ 5 ਅਕਤੂਬਰ ਤੱਕ ਛੁੱਟੀਆਂ 'ਤੇ ਲੱਗ ਗਈ ਰੋਕ

ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੋਇਆ, ਜਦੋਂ ਇੰਦੌਰ ਹਵਾਈ ਅੱਡੇ 'ਤੇ ਆਉਣ ਵਾਲੇ ਯਾਤਰੀਆਂ 'ਤੇ ਚੂਹਿਆਂ ਵਲੋਂ ਹਮਲੇ ਦੀ ਰਿਪੋਰਟ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਯਾਤਰੀਆਂ ਨੇ ਏਅਰਪੋਰਟ 'ਤੇ ਚੂਹਿਆਂ, ਮੱਛਰਾਂ, ਕਾਕਰੋਚਾਂ ਅਤੇ ਆਵਾਰਾ ਕੁੱਤਿਆਂ ਨੂੰ ਲੈ ਕੇ ਸ਼ਿਕਾਇਤ ਕੀਤੀ ਹੈ। ਦੂਜੇ ਪਾਸੇ ਇਸ ਘਟਨਾ ਨੇ ਹਵਾਈ ਅੱਡੇ ਦੀ ਸਾਫ-ਸਫ਼ਾਈ ਅਤੇ ਡਾਕਟਰੀ ਸਹੂਲਤਾਂ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ।

ਇਹ ਵੀ ਪੜ੍ਹੋ : ਅਗਲੇ 12 ਘੰਟੇ ਖ਼ਤਰਨਾਕ! ਕਈ ਸੂਬਿਆਂ 'ਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

rajwinder kaur

Content Editor

Related News