ਹਿਮਾਚਲ ’ਚ ਜ਼ਮੀਨ ਹੇਠੋਂ ਨਿਕਲੀਆਂ ਦੁਰਲੱਭ ਮੂਰਤੀਆਂ

Saturday, Aug 12, 2023 - 12:14 PM (IST)

ਹਿਮਾਚਲ ’ਚ ਜ਼ਮੀਨ ਹੇਠੋਂ ਨਿਕਲੀਆਂ ਦੁਰਲੱਭ ਮੂਰਤੀਆਂ

ਭੋਰੰਜ (ਬੱਸੀ)- ਉਪ-ਮੰਡਲ ਭੋਰੰਜ ਦੀ ਗ੍ਰਾਮ ਪੰਚਾਇਤ ਪਪਲਾਹ ਦੇ ਦੇਵੀ ਦੀ ਅੰਬੀ ਨਾਂ ਦੇ ਸਥਾਨ ’ਤੇ ਜ਼ਮੀਨ ਹੇਠੋਂ ਖੋਦਾਈ ਦੌਰਾਨ ਲਗਭਗ ਇਕ ਦਰਜਨ ਦੁਰਲੱਭ ਮੂਰਤੀਆਂ ਕੱਢੀਆਂ ਗਈਆਂ ਹਨ। ਇਸ ਦੇ ਨਾਲ ਹੀ ਭਵਿੱਖ ’ਚ 2 ਵੱਡੀਆਂ ਮੂਰਤੀਆਂ ਨਿੱਕਲਣ ਦੀ ਸੰਭਾਵਨਾ ਨਾਲ ਅਜੇ ਵੀ ਖੋਦਾਈ ਹੋ ਰਹੀ ਹੈ। ਛਤਰੈਲ (ਪਪਲਾਹ) ਦੇ ਨਿਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਨੂੰ 2 ਮਹੀਨੇ ਪਹਿਲਾਂ ਸੁਪਨਾ ਆਇਆ ਸੀ ਕਿ ਉਸਦੇ ਘਰ ਤੋਂ ਅੱਧਾ ਕਿਲੋਮੀਟਰ ਦੂਰ ਦੇਵੀ ਦੀ ਅੰਬੀ ਨਾਂ ਦੇ ਸਥਾਨ ’ਤੇ ਜ਼ਮੀਨ ਹੇਠਾਂ ਮੂਰਤੀਆਂ ਹਨ, ਉਨ੍ਹਾਂ ਨੂੰ ਜ਼ਮੀਨ ’ਚੋਂ ਬਾਹਰ ਕੱਢਿਆ ਜਾਵੇ। 

ਸੁਪਨੇ ’ਚ ਦੱਸੇ ਗਏ ਸਥਾਨ ’ਤੇ ਜਦੋਂ ਅਸ਼ੋਕ ਕੁਮਾਰ ਨੇ ਖੋਦਾਈ ਕੀਤੀ ਤਾਂ ਉਸ ਨੂੰ ਉੱਥੋਂ ਅੱਧਾ ਦਰਜਨ ਪੁਰਾਣੀਆਂ ਅਤੇ ਦੁਰਲੱਭ ਮੂਰਤੀਆਂ ਮਿਲੀਆਂ। ਅਸ਼ੋਕ ਨੇ ਦੱਸਿਆ ਕਿ ਸੁਪਨੇ ’ਚ ਆਈਆਂ 2 ਦੇਵੀਆਂ ਨੇ ਉੱਥੋਂ ਇੱਕ ਭਗਵਤੀ ਮਾਤਾ ਅਤੇ ਇੱਕ ਹਨੂੰਮਾਨ ਜੀ ਦੀ ਵੱਡੇ ਆਕਾਰ ਦੀ ਮੂਰਤੀ ਨਿੱਕਲਣ ਦੇ ਸੰਕੇਤ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News