ਕਾਤਲ ਅਤੇ ਬਲਾਤਕਾਰੀ ਰਾਮ ਰਹੀਮ ਚਮਤਕਾਰ ਦੇ ਨਾਂ 'ਤੇ ਲੋਕਾਂ ਨੂੰ ਬਣਾ ਰਿਹੈ ਮੂਰਖ : ਸ਼ਾਂਤਾ ਕੁਮਾਰ

Wednesday, Nov 02, 2022 - 12:34 PM (IST)

ਕਾਤਲ ਅਤੇ ਬਲਾਤਕਾਰੀ ਰਾਮ ਰਹੀਮ ਚਮਤਕਾਰ ਦੇ ਨਾਂ 'ਤੇ ਲੋਕਾਂ ਨੂੰ ਬਣਾ ਰਿਹੈ ਮੂਰਖ : ਸ਼ਾਂਤਾ ਕੁਮਾਰ

ਪਾਲਮਪੁਰ- ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਕਿਹਾ ਕਿ ਕਾਤਲ ਅਤੇ ਜਬਰ ਜ਼ਿਨਾਹ ਦਾ ਦੋਸ਼ੀ ਰਾਮ ਰਹੀਮ ਪੈਰੋਲ 'ਤੇ ਬਾਹਰ ਆ ਕੇ ਸਤਿਸੰਗ ਕਰ ਕੇ ਲੋਕਾਂ ਨੂੰ ਮੂਰਖ ਬਣਾ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਚਮਤਕਾਰ ਨਾਲ ਬੇਟਾ ਹੋਵੇਗਾ। ਸਚਮੁੱਚ ਚਮਤਕਾਰ ਸਹੀ ਹੁੰਦਾ ਤਾਂ ਉਹ ਆਪਣੇ ਅਪਰਾਧ ਕਿਉਂ ਨਹੀਂ ਲੁਕਾ ਸਕਿਆ? ਉਹ ਰੇਪ ਅਤੇ ਕਤਲ ਦੇ ਦੋਸ਼ 'ਚ ਕਿਵੇਂ ਫੜਿਆ ਗਿਆ? 

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਸਤਿਸੰਗ ’ਚ ਦੇ ਰਿਹੈ ਪੁੱਤਰ ਹੋਣ ਦਾ ਆਸ਼ੀਰਵਾਦ!

ਸ਼ਾਂਤਾ ਕੁਮਾਰ ਦੀਆਂ ਇਹ ਗੱਲਾਂ ਇਸ ਲਈ ਅਹਿਮ ਹਨ, ਕਿਉਂਕਿ ਭਾਜਪਾ ਨੇ ਉਨ੍ਹਾਂ ਨੂੰ ਹਿਮਾਚਲ ਵਿਧਾਨ ਸਭਾ ਚੋਣਾਂ 'ਚ ਸਟਾਰ ਪ੍ਰਚਾਰਕ ਬਣਾਇਆ ਹੈ। ਦੱਸਣਯੋਗ ਹੈ ਕਿ 40 ਦਿਨ ਦੀ ਪੈਰੋਲ 'ਤੇ ਬਾਹਰ ਆਇਆ ਰਾਮ ਰਹੀਮ ਸਤਿਸੰਗ ਕਰ ਰਿਹਾ ਹੈ। ਇੰਨਾ ਹੀ ਨਹੀਂ ਉਸ ਨੇ ਇਕ ਗੀਤ ਵੀ ਰਿਲੀਜ਼ ਕੀਤਾ ਹੈ। ਰਾਮ ਰਹੀਮ ਦੇ ਸਤਿਸੰਗ ਕਰਨ ਨੂੰ ਲੈ ਕੇ ਅਤੇ ਭਾਜਪਾ ਨੇਤਾਵਾਂ ਦੇ ਉਸ 'ਚ ਸ਼ਾਮਲ ਹੋਣ ਲਈ ਕਾਫ਼ੀ ਹੰਗਾਮਾ ਹੋ ਰਿਹਾ ਹੈ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News