ਨੈਸ਼ਨਲ ਪੱਧਰ ਦੀ ਵੇਟਲਿਫਟਰ ਨਾਲ ਰੇਪ, ਹਰਿਆਣਾ ਦਾ ਕੋਚ ਗ੍ਰਿਫਤਾਰ
Saturday, Jun 09, 2018 - 11:41 PM (IST)

ਰੋਹਤਕ— ਹਰਿਆਣਾ ਨਾਲ ਸਬੰਧਤ ਇਕ ਵੇਟਲਿਫਟਿੰਗ ਕੋਚ ਨੂੰ ਰਾਸ਼ਟਰੀ ਪੱਧਰ ਦੀ ਖਿਡਾਰਨ ਨਾਲ ਰੇਪ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਸਰਕਾਰ ਨੇ ਉਸ ਨੂੰ ਕੋਚ ਦੀਆਂ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਹੈ। ਝਾਰਖੰਡ ਨਿਵਾਸੀ ਲੜਕੀ ਨੇ ਦੱਸਿਆ ਕਿ ਉਹ 2015 'ਚ ਜਬਲਪੁਰ ਵਿਚ ਪ੍ਰਤੀਯੋਗਤਾ ਦੌਰਾਨ ਭਗਤ ਸਿੰਘ ਨੂੰ ਮਿਲੀ ਸੀ।
ਦੋਵਾਂ 'ਚ ਫੋਨ 'ਤੇ ਗੱਲਬਾਤ ਮਗਰੋਂ ਕਈ ਵਾਰ ਮੁਲਾਕਾਤਾਂ ਹੋਈਆਂ। ਪੀੜਤਾ ਅਨੁਸਾਰ ਭਗਤ ਸਿੰਘ 2017 'ਚ ਫੌਜ ਵਿਚੋਂ ਰਿਟਾਇਰ ਹੋ ਗਿਆ ਅਤੇ ਉਸ ਨੂੰ ਰੋਹਤਕ ਸਥਿਤ ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਵਿਚ ਸੂਬਾ ਸਰਕਾਰ ਵਲੋਂ ਬਤੌਰ ਕੋਚ ਦੀ ਨੌਕਰੀ ਮਿਲ ਗਈ। ਪੀੜਤਾ ਨੇ ਸ਼ਿਕਾਇਤ ਵਿਚ ਦੱਸਿਆ ਕਿ ਮੁਲਜ਼ਮ ਨੇ ਉਸ ਨੂੰ ਨੌਕਰੀ ਦਿਵਾਉਣ ਅਤੇ ਵਿਆਹ ਕਰਨ ਦਾ ਵਾਅਦਾ ਕਰ ਕੇ ਰੋਹਤਕ ਸੱਦਿਆ। ਜਦੋਂ ਉਹ ਰੋਹਤਕ ਪੁੱਜੀ ਤਾਂ ਉਹ ਉਸ ਨੂੰ ਕਮਰੇ 'ਚ ਲੈ ਗਿਆ ਅਤੇ ਉਸ ਨਾਲ ਰੇਪ ਕੀਤਾ।