ਅਸਮ ''ਚ 6 ਸਾਲਾ ਬੱਚੀ ਨਾਲ ਬਲਾਤਕਾਰ

Friday, Jun 22, 2018 - 11:11 PM (IST)

ਅਸਮ ''ਚ 6 ਸਾਲਾ ਬੱਚੀ ਨਾਲ ਬਲਾਤਕਾਰ

ਕੋਕਰਾਝਾਰ— ਕੋਕਰਾਝਾਰ ਜ਼ਿਲੇ 'ਚ ਇਕ ਵਿਅਕਤੀ ਵਲੋਂ 6 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਦੱਸਿਆ ਕਿ ਬੱਚੀ ਦੋਸ਼ੀ ਦੇ ਘਰ 'ਚ ਹੀ ਰਹਿੰਦੀ ਸੀ। ਉਨ੍ਹਾਂ ਨੇ ਕਿਹਾ ਕਿ ਪੋਕਸੋ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਈਸਟ ਬਸਰਾਪਿੰਡ ਸਥਿਤ ਉਸ ਦੇ ਘਰ 'ਚੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਲੜਕੀ ਦੀ ਵਿਧਵਾ ਮਾਂ ਨੇ ਬੱਚੀ ਨੂੰ ਉਸ ਦੀ ਪਰਵਰਿਸ਼ ਦੇ ਲਈ ਦੋਸ਼ੀ ਦੇ ਘਰ ਛੱਡਿਆ ਸੀ। ਦੋਸ਼ੀ ਨੇ ਔਰਤ ਨੂੰ ਅਜਿਹਾ ਕਰਨ ਦੀ ਬੇਨਤੀ ਕੀਤੀ ਸੀ ਕਿਉਂਕਿ ਉਸ ਦੀ ਕੋਈ ਸੰਤਾਨ ਨਹੀਂ ਸੀ।
ਕੁਝ ਦਿਨ ਪਹਿਲਾਂ ਜਦੋਂ ਮਾਂ ਆਪਣੀ ਬੇਟੀ ਨੂੰ ਮਿਲਣ ਆਈ ਤਾਂ ਬੱਚੀ ਆਪਣੀ ਮਾਂ ਦੇ ਨਾਲ ਜਾਣ ਦੀ ਜ਼ਿੱਦ ਕਰਨ ਲੱਗੀ। ਉਨ੍ਹਾਂ ਨੇ ਕਿਹਾ ਕਿ ਘਰ ਪਹੁੰਚਣ ਤੋਂ ਬਾਅਦ ਬੱਚੀ ਨੇ ਮਾਂ ਨੂੰ ਇਸ ਘਟਨਾ ਦੇ ਬਾਰੇ 'ਚ ਦੱਸਿਆ। ਸ਼ੁੱਕਰਵਾਰ ਸਵੇਰੇ ਔਰਤ ਨੇ ਘਟਨਾ ਦੇ ਸਬੰਧ 'ਚ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।


Related News