ਰੇਪ ਪੀੜਤ ਨਾਬਾਲਿਗਾ ਦਾ ਕਰਵਾਇਆ ਗਰਭਪਾਤ

11/14/2017 12:02:14 PM

ਭੋਪਾਲ— ਭੋਪਾਲ ਰੇਲਵੇ ਸਟੇਸ਼ਨ 'ਤੇ ਰੇਪ ਪੀੜਤ 12 ਸਾਲਾ ਬੱਚੀ ਜੋ 15 ਹਫਤਿਆਂ ਦੀ ਗਰਭਵਤੀ ਸੀ, ਨੂੰ ਗਰਭਪਾਤ ਕਰਵਾ ਕੇ ਇਸ ਮੁਸ਼ਕਲ ਸਥਿਤੀ ਤੋਂ ਮੁਕਤੀ ਦਿਵਾ ਦਿੱਤੀ ਗਈ। ਮਾਮਲੇ 'ਚ ਸਾਰੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰਕਾਰੀ ਸੁਲਤਾਨੀਆ ਵੂਮੈਨ ਹਸਪਤਾਲ ਭੋਪਾਲ ਦੇ ਡਾ. ਕਰਨ ਪੀਪਰੇ ਨੇ ਦੱਸਿਆ ਕਿ ਪੀੜਤ ਬੱਚੀ ਦਾ ਗਰਭਪਾਤ ਕੱਲ ਇਥੇ ਕਰ ਦਿੱਤਾ ਗਿਆ ਹੈ। ਉਸ ਦੀ ਹਾਲਤ ਵਿਚ ਸੁਧਾਰ ਹੋ ਰਿਹਾ ਹੈ ਅਤੇ ਹੁਣ ਉਸ ਨੂੰ ਕੋਈ ਤਕਲੀਫ ਨਹੀਂ ਹੈ।


Related News