ਜਬਰ-ਜ਼ਨਾਹ ਮਾਮਲੇ ’ਚ ਅੰਨਾ ਡੀ. ਐੱਮ. ਕੇ. ਦੇ ਅਹੁਦੇਦਾਰ ਸਮੇਤ 3 ਗ੍ਰਿਫਤਾਰ

Thursday, Jan 09, 2025 - 10:39 PM (IST)

ਜਬਰ-ਜ਼ਨਾਹ ਮਾਮਲੇ ’ਚ ਅੰਨਾ ਡੀ. ਐੱਮ. ਕੇ. ਦੇ ਅਹੁਦੇਦਾਰ ਸਮੇਤ 3 ਗ੍ਰਿਫਤਾਰ

ਚੇਨਈ, (ਯੂ. ਐੱਨ. ਆਈ.)- ਤਾਮਿਲਨਾਡੂ ਵਿਚ ਇਕ 10 ਸਾਲਾ ਬੱਚੀ ਨਾਲ ਕਥਿਤ ਜਬਰ-ਜ਼ਨਾਹ ਦੇ ਮਾਮਲੇ ਵਿਚ ਪੁਲਸ ਨੇ ਬੁੱਧਵਾਰ ਨੂੰ ਇਕ ਮਹਿਲਾ ਇੰਸਪੈਕਟਰ ਅਤੇ ਅੰਨਾ ਡੀ. ਐੱਮ. ਕੇ. ਦੇ ਅਹੁਦੇਦਾਰ ਸੁਧਾਕਰ ਸਮੇਤ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮਹਿਲਾ ਇੰਸਪੈਕਟਰ ਐੱਸ. ਰਾਜੀ ਨੂੰ ਜ਼ਿੰਮੇਵਾਰੀ ’ਚ ਅਣਗਹਿਲੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ, ਜਦੋਂ ਕਿ ਅੰਨਾ ਡੀ. ਐੱਮ. ਕੇ. ਦੇ ਜਨਰਲ ਸਕੱਤਰ ਏਡਾਪੱਡੀ ਕੇ. ਪਲਾਨੀਸਵਾਮੀ ਨੇ ਸੁਧਾਕਰ ਨੂੰ ਵੀ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ।

ਲੜਕੀ ਨਾਲ ਸਤੀਸ਼ ਨਾਂ ਦੇ ਨੌਜਵਾਨ ਨੇ ਕਥਿਤ ਤੌਰ ’ਤੇ ਜਬਰ-ਜ਼ਨਾਹ ਕੀਤਾ ਸੀ। ਜਾਂਚ ਤੋਂ ਪਤਾ ਲੱਗਾ ਕਿ ਅੰਨਾ ਨਗਰ ਦੀ ਅਖਿਲ ਮਹਿਲਾ ਪੁਲਸ ’ਚ ਇੰਸਪੈਕਟਰ ਅਤੇ ਅੰਨਾ ਡੀ. ਐੱਮ. ਕੇ. ਦੇ ਅਹੁਦੇਦਾਰ ਨੇ ਮੁਲਜ਼ਮ ਨੂੰ ਸੁਰੱਖਿਆ ਪ੍ਰਧਾਨ ਕੀਤੀ ਸੀ ਅਤੇ ਪੀੜਤਾ ਦੇ ਪਰਿਵਾਰ ’ਤੇ ਮਾਮਲਾ ਦਰਜ ਨਾ ਕਰਾਉਣ ਲਈ ਦਬਾਅ ਪਾਇਆ ਸੀ।


author

Rakesh

Content Editor

Related News