ਦੇਸ਼ ਦੇ 46ਵੇਂ ਚੀਫ ਜਸਟਿਸ ਬਣੇ ਰੰਜਨ ਗੋਗੋਈ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਚਕਾਈ ਸਹੁੰ
Wednesday, Oct 03, 2018 - 11:45 AM (IST)

ਨਵੀਂ ਦਿੱਲੀ— ਸੁਪਰੀਮ ਕੋਰਟ ਦੇ ਸੀਨੀਅਰ ਜੱਜ ਰੰਜਨ ਗੋਗੋਈ ਨੇ ਅੱਜ ਦੇਸ਼ ਦੇ 46ਵੇਂ ਚੀਫ ਜਸਟਿਸ ਦੇ ਰੂਪ 'ਚ ਸਹੁੰ ਚੁਕੀ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਨੂੰ ਸੀ.ਜੇ.ਆਈ, ਦੇ ਤੌਰ 'ਤੇ ਸਹੁੰ ਚੁਕਾਈ। ਗੋਗੋਈ ਦਾ ਕਾਰਜਕਾਲ 13 ਮਹੀਨੇ 12 ਦਿਨ ਰਹੇਗਾ। ਉਹ 17 ਨਵੰਬਰ 2019 'ਚ ਰਿਟਾਇਰ ਹੋਣਗੇ। ਗੋਗੋਈ ਤੋਂ ਪਹਿਲਾਂ ਜਸਟਿਸ ਦੀਪਕ ਮਿਸ਼ਰਾ ਸੁਪਰੀਮ ਕੋਰਟ ਦੇ ਸੀ.ਜੇ.ਆਈ ਸੀ।
1954 'ਚ ਜਨਮੇ ਗੋਗੋਈ ਸਾਲ 1978 'ਚ ਬਾਰ ਕਾਊਂਸਿਲ 'ਚ ਸ਼ਾਮਲ ਹੋਏ ਸੀ। ਇਸ ਤੋਂ ਬਾਅਦ 28 ਫਰਵਰੀ 2001 ਨੂੰ ਉਨ੍ਹਾਂ ਨੇ ਗੁਵਾਹਾਟੀ ਹਾਈਕੋਰਟ ਦਾ ਸਥਾਈ ਜੱਜ ਨਿਯੁਕਤ ਕੀਤਾ ਗਿਆ। ਫਰਵਰੀ 2011 'ਚ ਉਹ ਪੰਜਾਬ ਅਤੇ ਹਰਿਆਣਾ ਦੇ ਹਾਈਕੋਰਟ ਦੇ ਮੁਖ ਜੱਜ ਬਣ ਗਏ। ਉਨ੍ਹਾਂ ਨੂੰ ਪ੍ਰਮੋਸ਼ਨ ਦੇ ਕੇ ਅਪ੍ਰੈਲ 2012 'ਚ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ।
ਜਸਟਿਸ ਰੰਜਨ ਗੋਗੋਈ ਹੁਣ ਬੈਂਚ 'ਚ ਸ਼ਾਮਲ ਹੋ ਰਹੇ ਹਨ ਜਿਨ੍ਹਾਂ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕਡੇ ਕਾਟਜੂ ਨੂੰ ਸੌਮਿਆ ਮਰਡਰ ਕੇਸ 'ਤੇ ਬਲਾਗ ਲਿਖਣ ਦੇ ਸੰਬੰਧ 'ਚ ਨਿਜੀ ਤੌਰ 'ਤੇ ਅਦਾਲਤ 'ਚ ਪੇਸ਼ ਹੋਣ ਲਈ ਕਿਹਾ ਸੀ।
ਪ੍ਰੈੱਸ ਕਾਫਰੰਸ ਕਰਨ ਵਾਲਿਆਂ 'ਚ ਸੀ ਰੰਜਨ ਗੋਗੋਈ
ਰੰਜਨ ਗੋਗੋਈ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਹਨ। ਰੰਜਨ ਉਨ੍ਹਾਂ ਚਾਰ ਜੱਜਾਂ 'ਚੋਂ ਇਕ ਹੈ ਜਿਨ੍ਹਾਂ ਨੇ ਸੁਪਰੀਮ ਕੋਰਟ ਦੀ ਕਾਰਜ ਪ੍ਰਣਾਲੀ ਅਤੇ ਮੁਖ ਜੱਜ ਦੀਪਕ ਮਿਸ਼ਰਾ 'ਤੇ ਪ੍ਰੈੱਸ ਕਾਨਫਰੰਸ ਕਰ ਸਵਾਲੀਆ ਨਿਸ਼ਾਨ ਲਗਾਏ ਸੀ। ਇਨ੍ਹਾਂ ਲੋਕਾਂ ਨੇ ਕਿਹਾ ਸੀ ਕਿ ਨਿਆਪਾਲਿਕ ਦੀ ਸੁਤੰਤਰਤਾ ਖਤਰੇ 'ਚ ਹੈ ਅਤੇ ਚੀਫ ਜਸਟਿਸ ਆਪਣੇ ਅਹੁਦੇ ਦਾ ਫਾਇਦਾ ਉਠਾ ਕੇ ਰੋਸਟਰ ਦੇ ਮਾਮਲੇ 'ਚ ਮਨਮਾਨੀ ਕਰ ਰਹੇ ਹਨ।