ਮੁਨਾਫ਼ੇ ਲਈ ਜਨਤਾ ਨੂੰ ਲੁੱਟ ਰਹੀ ਹੈ ਸਰਕਾਰ : ਰਣਦੀਪ ਸੁਰਜੇਵਾਲਾ

Wednesday, Dec 16, 2020 - 01:05 PM (IST)

ਮੁਨਾਫ਼ੇ ਲਈ ਜਨਤਾ ਨੂੰ ਲੁੱਟ ਰਹੀ ਹੈ ਸਰਕਾਰ : ਰਣਦੀਪ ਸੁਰਜੇਵਾਲਾ

ਨਵੀਂ ਦਿੱਲੀ- ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਨਤਾ ਨੂੰ ਲੁੱਟ ਕੇ ਮੁਨਾਫ਼ਾ ਕਮਾ ਰਹੀ ਹੈ। ਕਾਂਗਰਸ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਇਕ ਪੰਦਰਵਾੜੇ 'ਚ ਸਬਸਿਡੀ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 100 ਰੁਪਏ ਤੱਕ ਵਧਾ ਦਿੱਤੀ ਹੈ। 

PunjabKesari

ਕਾਂਗਰਸ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਇਸ ਨੂੰ ਭਾਜਪਾ ਸਰਕਾਰ ਵਾਲੀ ਨੀਤੀ ਦਾ ਨਤੀਜਾ ਦੱਸਿਆ ਹੈ ਅਤੇ ਕਿਹਾ ਕਿ ਉਹ ਆਪਣੇ ਫਾਇਦੇ ਲਈ ਜਨਤਾ ਨੂੰ ਲੁੱਟ ਰਹੀ ਹੈ। ਉਨ੍ਹਾਂਨੇ ਟਵੀਟ ਕੀਤਾ,''ਕਿਸ ਦੇ ਚੰਗੇ ਦਿਨ ਮੋਦੀ ਜੀ। ਬਿਨਾਂ ਸਬਸਿਡੀ ਵਾਲੇ ਰਸੋਈ ਗੈਸ ਦੀ ਕੀਮਤ 15ਦਿਨਾਂ 'ਚ 100 ਰੁਪਏ ਵਧੀ! 
ਸਬਸਿਡੀ ਵਾਲਾ ਸਿਲੰਡਰ 
16 ਮਈ 2014- 412 ਰੁਪਏ
ਅੱਜ-595 ਰੁਪਏ
ਵਾਧਾ- 183.86 ਰੁਪਏ
ਇਕ ਅਗਸਤ 2019 ਨੂੰ ਇਕ ਸਿਲੰਡਰ ਦੀ ਕੀਮਤ 574.50 ਰੁਪਏ, ਜੋ ਅੱਜ-694 ਰੁਪਏ ਹੈ। ਮੁਨਾਫ਼ਾਖੋਰ ਭਾਜਪਾ ਸਰਕਾਰ, ਜਨਤਾ ਦੇ ਬਜਟ 'ਤੇ ਵਾਰ।''

 


author

DIsha

Content Editor

Related News