ਹਰਿਆਣਾ ਚੋਣ ਮੈਦਾਨ 'ਚ ਉਤਰਿਆ ਭੇਡਾਂ ਪਾਲਣ ਵਾਲਾ ਸ਼ਖਸ, ਸਾਈਕਲ 'ਤੇ ਕਰਦੈ ਪ੍ਰਚਾਰ

10/17/2019 5:54:56 PM

ਹਿਸਾਰ—ਹਰਿਆਣਾ ਵਿਧਾਨਸਭਾ ਚੋਣਾਂ ਲਈ 21 ਅਕਤੂਬਰ ਨੂੰ ਵੋਟਿੰਗ ਹੋਵੇਗੀ, ਜਿਸ ਦੇ ਲਈ ਸੂਬੇ 'ਚ ਸਾਰੀਆਂ ਪਾਰਟੀਆਂ ਕਾਫੀ ਜੋਸ਼ ਨਾਲ ਪ੍ਰਚਾਰ ਕਰ ਰਹੀਆਂ ਹਨ। ਅਜਿਹਾ ਹੀ ਸੂਬੇ 'ਚ ਇੱਕ ਸ਼ਖਸ ਦੀ ਵੀ ਚਰਚਾ ਹੋ ਰਹੀ ਹੈ, ਜੋ ਖੁਦ ਹੀ ਪਾਰਟੀ ਦਾ ਸੂਬਾ ਪ੍ਰਧਾਨ ਅਤੇ ਨੇਤਾ ਹੋਣ ਦੇ ਨਾਲ ਵਰਕਰ ਵੀ ਹੈ ਅਤੇ ਆਪਣੀ ਵੋਟ 'ਤੇ ਆਪਣੀ ਜਿੱਤ ਦਾ ਭਰੋਸਾ ਦਿਵਾ ਰਿਹਾ ਹੈ। ਇਸ ਸ਼ਖਸ ਨੂੰ 'ਵਨ ਮੈਨ ਆਰਮੀ' ਵੀ ਕਿਹਾ ਜਾ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਹਰਿਆਣਾ 'ਚ ਹਿਸਾਰ ਦੀ ਨਲਵਾ ਵਿਧਾਨਸਭਾ ਸੀਟ 'ਤੇ ਰਣ ਸਿੰਘ ਪੰਵਾਰ ਨਾਂ ਦਾ ਇਹ ਸ਼ਖਸ ਜੋ ਕਿ 'ਰਾਸ਼ਟਰੀ ਭਾਗੀਦਾਰੀ ਸਮਾਜ ਪਾਰਟੀ' ਦਾ ਉਮੀਦਵਾਰ ਹੈ। ਉਨ੍ਹਾਂ ਦਾ ਪ੍ਰਚਾਰ ਕਰਨ ਦਾ ਤਰੀਕਾ ਵੀ ਬੇਹੱਦ ਅਨੋਖਾ ਹੈ, ਜਿੱਥੇ ਹੋਰਾਂ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧ ਦਲਬਲ ਦੇ ਨਾਲ ਗੱਡੀਆਂ ਦਾ ਲੰਬਾ ਕਾਫਲਾ ਲੈ ਕੇ ਜੋਰ ਅਜ਼ਮਾਇਸ਼ ਕਰਨ 'ਚ ਲੱਗੇ ਰਹਿੰਦੇ ਹਨ ਤਾਂ ਅਜਿਹੇ 'ਚ ਰਣ ਸਿੰਘ ਰੋਜ਼ਾਨਾ ਆਪਣੀ ਸਾਈਕਲ 'ਤੇ ਮਾਈਕ ਅਤੇ ਲਾਊਡਸਪੀਕਰ ਲਗਾ ਕੇ ਨਿਕਲਦੇ ਹਨ ਅਤੇ ਇਕੱਲੇ ਹੀ ਆਪਣੇ ਲਈ ਚੋਣ ਪ੍ਰਚਾਰ ਕਰਦੇ ਹਨ, ਜੋ ਕਿ ਲੋਕਾਂ ਨੂੰ ਇਹ ਗੱਲ ਕਾਫੀ ਪਸੰਦ ਵੀ ਆ ਰਹੀ ਹੈ।

PunjabKesari

ਰਣ ਸਿੰਘ ਪੰਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦਾ ਨਾਂ ਹੀ 'ਰਾਸ਼ਟਰੀ ਭਾਗੀਦਾਰੀ ਸਮਾਜ ਪਾਰਟੀ' ਹੈ। ਅਜਿਹੇ 'ਚ ਉਹ ਸਮਾਜ ਨੂੰ ਇੱਕ ਸੁਨੇਹਾ ਦੇਣਾਂ ਚਾਹੁੰਦੇ ਹਨ ਕਿ 1 ਗਰੀਬ ਆਦਮੀ ਵੀ ਚੋਣ ਲੜ ਸਕਦਾ ਹੈ। ਪੇਸ਼ੇ 'ਚ ਭੇਡਾਂ-ਬੱਕਰੀਆਂ ਪਾਲਣ ਦਾ ਕੰਮ ਕਰਨ ਵਾਲਾ ਰਣ ਸਿੰਘ ਪੰਵਾਰ ਦਾ ਕਹਿਣਾ ਹੈ ਕਿ ਉਹ ਸਮਾਜ 'ਚ ਇਹ ਸੁਨੇਹਾ ਦੇਣਾ ਲਈ ਚੋਣ ਲੜ ਰਹੇ ਹਨ ਅਤੇ ਉਨ੍ਹਾਂ ਨੂੰ ਸਿਰਫ ਆਪਣੇ ਇੱਕ ਹੀ ਵੋਟ 'ਤੇ ਭਰੋਸਾ ਹੈ ਕਿ ਉਸ ਨੂੰ ਜਰੂਰ ਵੋਟਾਂ ਪੈਣਗੀਆਂ ਅਤੇ ਇਹ ਉਸ ਦੀ ਅਸਲੀ ਜਿੱਤ ਹੋਵੇਗੀ।


Iqbalkaur

Content Editor

Related News