ਰਾਮਲੱਲਾ ਦੀ ਸੁੰਦਰਤਾ ਨੂੰ ਚਾਰ ਚੰਨ ਲਗਾ ਰਹੇ ਸੋਨੇ ਤੇ ਹੀਰਿਆਂ ਨਾਲ ਜੜੇ ਗਹਿਣੇ (ਦੇਖੋ ਤਸਵੀਰਾਂ)

01/24/2024 7:10:17 PM

ਨਵੀਂ ਦਿੱਲੀ- ਸਦੀਆਂ ਬਾਅਦ ਆਪਣੀ ਜਨਮਭੂਮੀ 'ਤੇ ਸ਼ਾਨਦਾਰ ਮੰਦਰ 'ਚ ਰਾਮਲੱਲਾ ਵਿਰਾਜਮਾਨ ਹੋਏ ਹਨ। ਪ੍ਰਾਣ ਪ੍ਰਤਿਸ਼ਠਾ ਦੇ ਦਿਨ ਰਾਮਲੱਲਾ ਦਾ ਜੋ ਸ਼ਿੰਗਾਰ ਕੀਤਾ ਗਿਆ ਉਸਦੀ ਚਰਚਾ ਪੂਰੇ ਦੇਸ਼ 'ਚ ਹੋ ਰਹੀ ਹੈ। ਰਾਮਲੱਲਾ ਦੀ ਸੁੰਦਰ ਮੂਰਤੀ 'ਤੇ ਸੋਨੇ, ਹੀਰੇ, ਰੂਬੀ ਅਤੇ ਪੰਨਿਆਂ ਨਾਲ ਜੜੇ ਗਹਿਣਿਆਂਨੇ ਮੂਰਤੀ ਦੀ ਖੂਬਸੂਰਤੀ 'ਤੇ ਚਾਰ ਚੰਨ ਲਗਾ ਦਿੱਤੇ ਹਨ। ਪ੍ਰਾਣ ਪ੍ਰਤਿਸ਼ਠਾ ਦੇ ਦਿਨ ਰਾਮਲੱਲਾ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ, ਉਨ੍ਹਾਂ 'ਚ ਉਨ੍ਹਾਂ ਦਾ ਰੂਪ ਬੇਹੱਦ ਮਨਮੋਹਕ ਨਜ਼ਰ ਆ ਰਿਹਾ ਹੈ।

PunjabKesari

ਰਾਮਲੱਲਾ ਦੇ ਗਹਿਣੇ ਲਖਨਊ 'ਚ ਤਿਆਰ ਹੋਏ ਹਨ। ਸ਼੍ਰੀ ਰਾਮ ਜਨਮਭੂੀ ਤੀਰਥ ਖੇਤਰ ਟਰੱਸਟ ਨੇ ਦੱਸਿਆ ਕਿ ਲਖਨਊ ਦੇ ਹਰਸਹਾਯਮਲ ਸ਼ਾਮਲਾਲ ਜਿਊਲਰ ਨੇ ਗਹਿਣੇ ਬਣਾਏ ਹਨ। ਰਾਮਲੱਲਾ ਨੂੰ ਪੈਰਾਂ ਦੇ ਨਹੁੰਆਂ ਤੋਂ ਲੈ ਕੇ ਮੱਥੇ ਤੱਕ ਗਹਿਣਿਆਂ ਨਾਲ ਸ਼ਿੰਗਾਰਿਆ ਹੋਇਆ ਹੈ। ਰਾਮਲੱਲਾ ਨੇ ਆਪਣੇ ਸਿਰ ‘ਤੇ ਸੋਨੇ ਦਾ ਮੁਕਟ ਪਹਿਨਿਆ ਹੋਇਆ ਹੈ। ਮੁਕਟ ਰੂਬੀ, ਪੰਨੇ ਅਤੇ ਹੀਰਿਆਂ ਨਾਲ ਜੜਿਆ ਹੋਇਆ ਹੈ। ਇਸ ਦੇ ਨਾਲ ਹੀ ਕੁੰਡਲ ਵਿਚ ਮੋਰ ਦੇ ਚਿੱਤਰ ਬਣਾਏ ਗਏ ਹਨ। ਇਸ ਵਿਚ ਸੋਨਾ, ਹੀਰਾ, ਰੂਬੀ ਅਤੇ ਪੰਨਾ ਵੀ ਹੈ। ਮੱਥੇ ‘ਤੇ ਮੰਗਲ ਤਿਲਕ ਹੈ। ਇਹ ਹੀਰੇ ਅਤੇ ਰੂਬੀ ਦਾ ਬਣਿਆ ਹੋਇਆ ਹੈ। ਕਮਰ ਦੁਆਲੇ ਰਤਨ ਜੜੀ ਕਰਧਨੀ ਬੰਨ੍ਹੀ ਹੋਈ ਹੈ। ਇਸ ਵਿਚ ਪੰਜ ਛੋਟੀਆਂ ਘੰਟੀਆਂ ਵੀ ਲਗਾਈਆਂ ਗਈਆਂ ਹਨ। ਦੋਹਾਂ ਹੱਥਾਂ ਵਿਚ ਰਤਨ ਜੜੇ ਹੋਏ ਕੰਗਣ ਹਨ। ਉਨ੍ਹਾਂ ਦੇ ਖੱਬੇ ਹੱਥ ਵਿਚ ਸੋਨੇ ਦਾ ਧਨੁਸ਼ ਅਤੇ ਸੱਜੇ ਹੱਥ ਵਿਚ ਇੱਕ ਸੁਨਹਿਰੀ ਤੀਰ ਹੈ। 

PunjabKesari

ਰਾਮਲੱਲਾ ਦੇ ਦੋਹਾਂ ਹੱਥਾਂ ਅਤੇ ਪੈਰਾਂ ਵਿਚ ਸੋਨੇ ਦੇ ਕੰਗਣ ਹਨ। ਸੱਜੇ ਹੱਥ ਦੇ ਅੰਗੂਠੇ ‘ਤੇ ਇੱਕ ਮੁੰਦਰੀ ਹੈ. ਰਾਮਲਲਾ ਦੇ ਚਰਨਾਂ ਵਿਚ ਸੋਨੇ ਦੀ ਮਾਲਾ ਨਾਲ ਸਜਾਇਆ ਹੋਇਆ ਕਮਲ ਹੈ। ਚਾਂਦੀ ਦੇ ਬਣੇ ਖਿਡੌਣੇ ਰਾਮਲੱਲਾ ਅੱਗੇ ਖੇਡਣ ਲਈ ਰੱਖੇ ਗਏ ਹਨ। ਇਨ੍ਹਾਂ ਵਿਚ ਇਕ ਰੇਤਲੀ, ਹਾਥੀ, ਘੋੜਾ, ਊਠ ਅਤੇ ਖਿਡੌਣਾ ਗੱਡੀ ਸ਼ਾਮਲ ਹੈ। 

PunjabKesari

ਰਾਮ ਮੰਦਰ ਟਰੱਸਟ ਦੇ ਅਨੁਸਾਰ, ਰਾਮਲਲਾ ਦੇ ਗਹਿਣਿਆਂ ਨੂੰ ਅਧਿਆਤਮਾ ਰਾਮਾਇਣ, ਵਾਲਮੀਕੀ ਰਾਮਾਇਣ, ਸ਼੍ਰੀ ਰਾਮਚਰਿਮਾਨਸ ਅਤੇ ਅਲਾਵੰਦਰ ਸਤੋਤਰ ਦਾ ਅਧਿਐਨ ਕਰਨ ਤੋਂ ਬਾਅਦ ਡਿਜ਼ਾਈਨ ਕੀਤਾ ਗਿਆ ਹੈ। ਭਗਵਾਨ ਬਨਾਰਸੀ ਕੱਪੜੇ ਦੀ ਪੀਲੀ ਧੋਤੀ ਅਤੇ ਲਾਲ ਰੰਗ ਦੇ ਅੰਗਵਸਤਰ ਵਿਚ ਸੁਸ਼ੋਭਿਤ ਹਨ। ਇਨ੍ਹਾਂ ‘ਤੇ ਸੋਨੇ ਦੀ ਜ਼ਰੀ ਅਤੇ ਤਾਰ ਦਾ ਕੰਮ ਕੀਤਾ ਗਿਆ ਹੈ। ਵੈਸ਼ਨਵ ਸ਼ੁਭ ਚਿੰਨ੍ਹ – ਸ਼ੰਖ, ਪਦਮ, ਚੱਕਰ ਅਤੇ ਮੋਰ ਇਸ ਵਿੱਚ ਉੱਕਰੇ ਹੋਏ ਹਨ। ਲਖਨਊ ਵਿਚ ਰਾਮਲਲਾ ਦੇ ਗਹਿਣੇ ਤਿਆਰ ਕੀਤੇ ਗਏ ਹਨ। ਜਦੋਂ ਕਿ ਕੱਪੜੇ ਦਿੱਲੀ ਦੇ ਇਕ ਡਿਜ਼ਾਈਨਰ ਨੇ ਤਿਆਰ ਕੀਤੇ ਹਨ।


Rakesh

Content Editor

Related News