ਰਾਮਲੱਲਾ ਦੇ ਗਹਿਣਿਆਂ ਦੇ ਬਾਰੇ ਟਰੱਸਟ ਨੇ ਦਿੱਤੀ ਜਾਣਕਾਰੀ, ਕਿਹਾ- ਖੋਜ ਤੇ ਅਧਿਐਨ ਤੋਂ ਬਾਅਦ ਕੀਤਾ ਗਿਆ ਤਿਆਰ
Tuesday, Jan 23, 2024 - 12:34 AM (IST)
ਅਯੁੱਧਿਆ - ਅਯੁੱਧਿਆ ਦੇ ਵਿਸ਼ਾਲ ਰਾਮ ਮੰਦਰ 'ਚ ਆਈਕਾਨਿਕ ਰਾਮ ਲੱਲਾ ਦੀ ਮੂਰਤੀ ਲਈ ਗਹਿਣਿਆਂ ਨੂੰ ਅਧਿਆਤਮ ਰਾਮਾਇਣ, ਵਾਲਮੀਕੀ ਰਾਮਾਇਣ, ਰਾਮਚਰਿਤਮਾਨਸ ਅਤੇ ਅਲਵੰਦਰ ਸਤਰੋਤਮ ਵਰਗੇ ਗ੍ਰੰਥਾਂ ਦੇ ਵਿਆਪਕ ਖੋਜ ਅਤੇ ਅਧਿਐਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਮੰਦਰ ਦੇ ਟਰੱਸਟ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਗਹਿਣਿਆਂ ਨੂੰ ਅੰਕੁਰ ਆਨੰਦ ਦੇ ਲਖਨਊ ਸਥਿਤ ਹਰਸਾਹਿਮਲ ਸ਼ਿਆਮਲ ਜਵੈਲਰਜ਼ ਵੱਲੋਂ ਬਣਾਇਆ ਗਿਆ ਹੈ। ਟਰੱਸਟ ਦੇ ਇੱਕ ਮੈਂਬਰ ਨੇ ਕਿਹਾ, “ਰਾਮ ਲੱਲਾ ਨੂੰ ਬਨਾਰਸੀ ਕੱਪੜਿਆਂ 'ਚ ਸਜਾਇਆ ਗਿਆ ਹੈ, ਜਿਸ 'ਚ ਇੱਕ ਪੀਲੀ ਧੋਤੀ ਅਤੇ ਇੱਕ ਲਾਲ ਪਟਕਾ/ਅੰਗਵਾਸਤਰਮ ਸ਼ਾਮਲ ਹੈ।
ਇਨ੍ਹਾਂ ਅੰਗਵਸਤਰਾਂ ਨੂੰ ਸ਼ੁੱਧ ਸੋਨੇ ਦੀ 'ਜ਼ਰੀ' ਅਤੇ ਧਾਗਿਆਂ ਨਾਲ ਸਜਾਇਆ ਗਿਆ ਹੈ, ਜਿਸ 'ਚ ਸ਼ੁਭ ਵੈਸ਼ਨਵ ਚਿੰਨ੍ਹ - ਸ਼ੰਖ, ਪਦਮ, ਚੱਕਰ ਅਤੇ ਮੋਰ ਹਨ।'' ਉਨ੍ਹਾਂ ਕਿਹਾ ਕਿ ਇਹ ਪੋਸ਼ਾਕ ਦਿੱਲੀ ਦੇ ਡਿਜ਼ਾਈਨਰ ਮਨੀਸ਼ ਤ੍ਰਿਪਾਠੀ ਵੱਲੋਂ ਤਿਆਰ ਕੀਤੇ ਗਏ ਸਨ, ਜਿਨ੍ਹਾਂ ਨੇ ਇਸ ਪ੍ਰਾਜੈਕਟ ਲਈ ਅਯੁੱਧਿਆ ਤੋਂ ਕੰਮ ਕੀਤਾ ਸੀ। ਟਰੱਸਟ ਦੇ ਮੈਂਬਰ ਨੇ ਕਿਹਾ, "ਇਨ੍ਹਾਂ ਗਹਿਣਿਆਂ ਦੀ ਸਿਰਜਣਾ ਅਧਿਆਤਮ ਰਾਮਾਇਣ, ਵਾਲਮੀਕੀ ਰਾਮਾਇਣ, ਰਾਮਚਰਿਤਮਾਨਸ ਅਤੇ ਅਲਵੰਦਰ ਸਤਰੋਤਮ ਵਰਗੇ ਗ੍ਰੰਥਾਂ 'ਚ ਸ਼੍ਰੀ ਰਾਮ ਦੀਆਂ ਸ਼ਾਸਤ੍ਰਿਕ ਮਹਿਮਾਵਾਂ ਦੇ ਵਿਆਪਕ ਖੋਜ ਅਤੇ ਅਧਿਐਨ 'ਤੇ ਅਧਾਰਤ ਹਨ।"