ਰਾਮਵਿਲਾਸ ਪਾਸਵਾਨ ਦਾ ਹੋਇਆ ਦਿਲ ਦਾ ਆਪਰੇਸ਼ਨ, ਪੁੱਤਰ ਨੇ ਟਵੀਟ ਕਰ ਦਿੱਤੀ ਜਾਣਕਾਰੀ

10/04/2020 10:59:42 AM

ਨਵੀਂ ਦਿੱਲੀ (ਭਾਸ਼ਾ)— ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਦੇ ਨੇਤਾ ਰਾਮਵਿਲਾਸ ਪਾਸਵਾਨ ਦੇ ਦਿਲ ਦਾ ਆਪਰੇਸ਼ਨ ਹੋਇਆ ਹੈ। ਉਨ੍ਹਾਂ ਦੇ ਪੁੱਤਰ ਚਿਰਾਗ ਪਾਸਵਾਨ ਨੇ ਐਤਵਾਰ ਯਾਨੀ ਕਿ ਅੱਜ ਜਾਣਕਾਰੀ ਦਿੱਤੀ। 74 ਸਾਲਾ ਰਾਮਵਿਲਾਸ ਪਾਸਵਾਨ ਪਿਛਲੇ 5 ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਸਿਆਸਤ 'ਚ ਸਰਗਰਮ ਹਨ ਅਤੇ ਦੇਸ਼ ਦੇ ਪ੍ਰਮੁੱਖ ਦਲਿਤ ਨੇਤਾਵਾਂ 'ਚੋਂ ਇਕ ਹਨ। ਉਹ ਪਿਛਲੇ ਕੁਝ ਹਫ਼ਤੇ ਤੋਂ ਹਸਪਤਾਲ ਵਿਚ ਦਾਖ਼ਲ ਹਨ। 

PunjabKesari

ਪਾਸਵਾਨ ਦੇ ਪੁੱਤਰ ਚਿਰਾਗ ਨੇ ਟਵੀਟ ਕੀਤਾ ਕਿ ਪਿਛਲੇ ਕਈ ਦਿਨਾਂ ਤੋਂ ਪਾਪਾ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਕੱਲ ਯਾਨੀ ਕਿ ਸ਼ਨੀਵਾਰ ਨੂੰ ਅਚਾਨਕ ਪੈਦਾ ਹੋਏ ਹਲਾਤਾਂ ਦੀ ਵਜ੍ਹਾ ਤੋਂ ਦੇਰ ਰਾਤ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਕਰਨਾ ਪਿਆ।  ਲੋੜ ਪੈਣ 'ਤੇ ਕੁਝ ਹਫ਼ਤਿਆਂ ਬਾਅਦ ਇਕ ਹੋਰ ਆਪਰੇਸ਼ਨ ਕਰਨਾ ਪਵੇ। ਸੰਕਟ ਦੀ ਇਸ ਘੜੀ ਵਿਚ ਮੇਰੇ ਅਤੇ ਮੇਰੇ ਪਰਿਵਾਰ ਨਾਲ ਖੜ੍ਹੇ ਹੋਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਦੱਸ ਦੇਈਏ ਕਿ ਇਸ ਕਾਰਨ ਚਿਰਾਗ ਪਾਸਵਾਨ ਨੂੰ ਪਾਰਟੀ ਦੀ ਇਕ ਬੈਠਕ ਰੱਦ ਕਰਨੀ ਪਈ, ਤਾਂ ਕਿ ਉਹ ਆਪਣੇ ਪਿਤਾ ਕੋਲ ਰਹਿ ਸਕਣ।

ਦੱਸਣਯੋਗ ਹੈ ਕਿ ਰਾਮਵਿਲਾਸ ਪਾਸਵਾਨ ਬੀਤੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਹਨ। ਉਨ੍ਹਾਂ ਨੂੰ ਇਲਾਜ ਲਈ ਦਿੱਲੀ ਦੇ ਇਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਸਵਾਨ ਦਾ ਹਾਲ-ਚਾਲ ਜਾਣਨ ਲਈ ਸੰਪਰਕ ਕੀਤਾ ਸੀ। ਚਿਰਾਗ ਪਾਸਵਾਨ ਨੇ ਇਸ ਗੱਲ ਦੀ ਜਾਣਕਾਰੀ ਟਵੀਟ ਵਿਚ ਦਿੰਦੇ ਹੋਏ ਉਨ੍ਹਾਂ ਦਾ ਧੰਨਵਾਦ ਜ਼ਾਹਰ ਕੀਤਾ ਸੀ। ਦੱਸ ਦੇਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਐੱਨ. ਡੀ. ਏ. ਵਿਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਪਾਸਵਾਨ ਹਸਪਤਾਲ 'ਚ ਦਾਖ਼ਲ ਹਨ।


Tanu

Content Editor

Related News