ਰਾਮ ਮੰਦਰ ਨਿਰਮਾਣ ਲਈ RSS ਨੇ ਵਿਦਰਭ ਖੇਤਰ ਤੋਂ ਇਕੱਠੇ ਕੀਤੇ 57 ਕਰੋੜ ਰੁਪਏ

Thursday, Mar 25, 2021 - 11:41 AM (IST)

ਰਾਮ ਮੰਦਰ ਨਿਰਮਾਣ ਲਈ RSS ਨੇ ਵਿਦਰਭ ਖੇਤਰ ਤੋਂ ਇਕੱਠੇ ਕੀਤੇ 57 ਕਰੋੜ ਰੁਪਏ

ਨਾਗਪੁਰ- ਰਾਸ਼ਟਰੀ ਸਵੈ ਸੇਵਕ ਸੰਘ (ਆਰ.ਐੱਸ.ਐੱਸ.) ਦੇ ਵਰਕਰਾਂ ਨੇ ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਮਹਾਰਾਸ਼ਟਰ ਦੇ ਵਿਦਰਭ ਖੇਤਰ ਦੇ 27 ਲੱਖ ਪਰਿਵਾਰਾਂ ਤੋਂ 57 ਕਰੋੜ ਰੁਪਏ ਚੰਦਾ ਇਕੱਠਾ ਕੀਤਾ। ਆਰ.ਐੱਸ.ਐੱਸ. ਵਿਦਰਭ ਦੇ 'ਪ੍ਰਾਂਤ ਕਾਰਜਯਵਾਹ' ਦੀਪਕ ਤਮਸ਼ੇਟੀਵਾਰ ਨੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਅਯੁੱਧਿਆ 'ਚ ਰਾਮ ਮੰਦਰ ਨਿਰਮਾਣ ਲਈ ਹਾਲ ਹੀ 'ਚ ਸੰਪੰਨ ਹੋਏ ਨਿਧੀ ਸਮਰਪਣ ਮੁਹਿੰਮ 'ਚ ਆਰ.ਐੱਸ.ਐੱਸ. ਦੇ 70,796 ਵਰਕਰਾਂ ਨੇ ਹਿੱਸਾ ਲਿਆ, ਜਿਨ੍ਹਾਂ 'ਚੋਂ 7,512 ਬੀਬੀਆਂ ਸਨ। ਉਨ੍ਹਾਂ ਨੇ ਵਿਦਰਭ ਦੇ 12,310 ਪਿੰਡਾਂ ਦੇ 27,67,991 ਪਰਿਵਾਰਾਂ ਤੋਂ 57 ਕਰੋੜ ਰੁਪਏ ਇਕੱਠੇ ਕੀਤੇ।''

ਇਹ ਵੀ ਪੜ੍ਹੋ : ‘ਰਾਮ ਮੰਦਰ ਨਿਰਮਾਣ ਦੇ ਖਰਚ ਨਾਲੋਂ ਡੇਢ ਗੁਣਾ ਜ਼ਿਆਦਾ 2100 ਕਰੋੜ ਇਕੱਠਾ ਹੋਇਆ ਚੰਦਾ’

ਵਿਦਰਭ ਖੇਤਰ 'ਚ 11 ਜ਼ਿਲ੍ਹੇ ਹਨ- ਯਵਤਮਾਲ, ਅਕੋਲਾ, ਅਮਰਾਵਤੀ, ਵਰਧਾ, ਬੁਲਢਾਣਾ, ਵਾਸ਼ਿਮ, ਨਾਗਪੁਰ, ਚੰਦਰਪੁਰ, ਭੰਡਾਰਾ, ਗੜ੍ਹਚਿਰੌਲੀ ਅਤੇ ਗੋਂਦੀਆ। ਉਨ੍ਹਾਂ ਕਿਹਾ ਕਿ 80,424 ਬੀਬੀਆਂ ਸਮੇਤ 20,64,622 ਵਰਕਰ, ਰਾਮ ਮੰਦਰ ਨਿਰਮਾਣ ਲਈ ਦੇਸ਼ ਭਰ ਦੇ 5,45,737 ਪਿੰਡਾਂ ਅਤੇ 12,42,21,214 ਪਰਿਵਾਰਾਂ ਤੱਕ ਪਹੁੰਚੇ। ਤਮਸ਼ੇਟੀਵਾਰ ਨੇ ਕਿਹਾ ਕਿ ਦੇਸ਼ ਭਰ 'ਚ ਇਸ ਮੁਹਿੰਮ ਦੇ ਅਧੀਨ ਕਿੰਨੀ ਰਾਸ਼ੀ ਇਕੱਠੀ ਕੀਤੀ ਗਈ, ਇਸ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਹੀ 'ਚ ਆਰ.ਐੱਸ.ਐੱਸ. ਦੇ ਸਰ ਕਾਰਯਵਾਹ ਬਣੇ ਦੱਤਾਤ੍ਰੇਯ ਹੋਸਬਾਰੇ ਕੁਝ ਮਹੀਨਿਆਂ 'ਚ ਹੀ ਨਾਗਪੁਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਣਗੇ। ਹੋਸਬਾਲੇ ਨੂੰ ਸੰਘ ਦੀ ਅਖਿਲ ਭਾਰਤੀ ਪ੍ਰਤੀਨਿਧੀ ਸਭਾ ਦੀ ਸਾਲਾਨਾ ਬੈਠਕ 'ਚ ਸਰ ਕਾਰਯਵਾਹ ਚੁਣਿਆ ਗਿਆ ਸੀ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦਾ ਹੱਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਅਸਫ਼ਲ ਕਰ ਰਹੀਆਂ ਹਨ ਰਾਸ਼ਟਰ ਵਿਰੋਧੀ ਤਾਕਤਾਂ : RSS

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News