ਰਾਮ ਮੰਦਰ ਦਾ ਨਿਰਮਾਣ 3 ਸਾਲਾਂ ''ਚ ਹੋਵੇਗਾ ਪੂਰਾ, ਕਰੀਬ 1100 ਕਰੋੜ ਰੁਪਏ ਆਏਗੀ ਲਾਗਤ

Sunday, Jan 24, 2021 - 06:21 PM (IST)

ਰਾਮ ਮੰਦਰ ਦਾ ਨਿਰਮਾਣ 3 ਸਾਲਾਂ ''ਚ ਹੋਵੇਗਾ ਪੂਰਾ, ਕਰੀਬ 1100 ਕਰੋੜ ਰੁਪਏ ਆਏਗੀ ਲਾਗਤ

ਮੁੰਬਈ (ਭਾਸ਼ਾ)— ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਇਕ ਅਹੁਦਾ ਅਧਿਕਾਰੀ ਨੇ ਕਿਹਾ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਕੰਮ ਕਰੀਬ 3 ਸਾਲ ਵਿਚ ਪੂਰਾ ਹੋਵੇਗਾ ਅਤੇ ਉਸ ’ਤੇ ਕਰੀਬ 1100 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਟਰੱਸਟ ਦੇ ਖਜ਼ਾਨਚੀ ਸਵਾਮੀ ਗੋਵਿੰਦ ਦੇਵ ਗਿਰੀ ਮਹਾਰਾਜ ਨੇ ਕਿਹਾ ਕਿ ਮੁੱਖ ਮੰਦਰ ਦਾ ਨਿਰਮਾਣ 3 ਸਾਲ ਵਿਚ ਪੂਰਾ ਹੋਵੇਗਾ। ਪੂਰੀ 70 ਏਕੜ ਜ਼ਮੀਨ ਦੇ ਵਿਕਾਸ ਕੰਮ ’ਚ 1100 ਕਰੋੜ ਰੁਪਏ ਤੋਂ ਵਧੇਰੇ ਦੀ ਲਾਗਤ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਨੇ ਦੱਸਿਆ ਇਕ ਰਾਮ ਮੰਦਰ ਨਿਰਮਾਣ ਪ੍ਰਾਜੈਕਟ ਨਾਲ ਜੁੜੇ ਮਾਹਰਾਂ ਨਾਲ ਸਲਾਹ ਕਰਨ ਤੋਂ ਬਾਅਦ ਉਹ ਲਾਗਤ ਦੇ ਇਸ ਅਨੁਮਾਨ ’ਤੇ ਪਹੁੰਚੇ ਹਨ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਟਰੱਸਟ ਨੇ ਅਜੇ ਤੱਕ ਮੰਦਰ ਨਿਰਮਾਣ ਦੀ ਲਾਗਤ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ। 

ਉਨ੍ਹਾਂ ਕਿਹਾ,''ਸਾਡੇ ਲਈ (ਮੰਦਰ ਨਿਰਮਾਣ ਹੇਤੂ) ਕੁਝ ਕਾਰਪੋਰੇਟ ਤੋਂ ਪੈਸਾ ਇਕੱਠਾ ਕਰਨਾ ਸੰਭਵ ਸੀ। ਕੁਝ (ਕਾਰਪੋਰੇਟ) ਪਰਿਵਾਰ ਸਾਡੇ ਕੋਲ ਆਏ ਸਨ, ਉਨ੍ਹਾਂ ਨੇ ਅਪੀਲ ਕੀਤੀ ਸੀ ਕਿ ਮੰਦਰ ਦਾ ਡਿਜ਼ਾਈਨ ਉਨ੍ਹਾਂ ਨੂੰ ਸੌਂਪ ਦਿੱਤਾ ਜਾਵੇ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਉਹ ਮੰਦਰ ਪ੍ਰਾਜੈਕਟ ਨੂੰ ਪੂਰਾ ਕਰਨਗੇ ਪਰ ਮੈਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ।'' ਰਾਮ ਮੰਦਰ ਦੇ ਨਿਰਮਾਣ ਲਈ ਧਨ ਸੰਗ੍ਰਹਿ ਮੁਹਿੰਮ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਭਾਜਪਾ ਦੀ ਮੁਹਿੰਮ ਹੋਣ ਨੂੰ ਲੈ ਕੇ ਕੁਝ ਹਲਕਿਆਂ ਵਲੋਂ ਆਲੋਚਨਾ ਕੀਤੇ ਜਾਣ ਬਾਰੇ ਪੁੱਛੇ ਜਾਣ 'ਤੇ, ਉਨ੍ਹਾਂ ਕਿਹਾ,''ਲੋਕਾਂ ਦੀਆਂ ਅੱਖਾਂ 'ਤੇ ਜਿਵੇਂ ਚਸ਼ਮਾ ਚੜ੍ਹਿਆ ਹੁੰਦਾ ਹੈ, ਉਨ੍ਹਾਂ ਨੂੰ ਉਹੀ ਦਿਖਾਈ ਦਿੰਦਾ ਹੈ। ਸਾਡੀ ਅੱਖਾਂ 'ਤੇ ਕੋਈ ਚ ਚਸ਼ਮਾ ਨਹੀਂ ਚੜ੍ਹਿਆ ਹੋਇਆ ਹੈ ਅਤੇ ਸਾਡੀਆਂ ਅੱਖਾਂ ਭਗਤੀ ਦੀ ਰਾਹ 'ਤੇ ਹਨ।'' ਉਨ੍ਹਾਂ ਕਿਹਾ,''ਸਾਡਾ ਟੀਚਾ 6.5 ਲੱਖ ਪਿੰਡਾਂ ਅਤੇ 15 ਕਰੋੜ ਘਰਾਂ ਤੱਕ ਪਹੁੰਚਣ ਦਾ ਹੈ।'' ਇਹ ਪੁੱਛੇ ਜਾਣ 'ਤੇ ਕੀ ਕਿ ਉਹ ਮੰਦਰ ਨਿਰਮਾਣ ਲਈ ਦਾਨ ਲੈਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੇ ਘਰ ਮਾਤੋ ਸ਼੍ਰੀ ਜਾਣਗੇ, ਉਨ੍ਹਾਂ ਕਿਹਾ,''ਜੇਕਰ ਉਹ ਦਾਨ ਦੇਣ ਲਈ ਤਿਆਰ ਹਨ ਤਾਂ ਮੈਂ ਉੱਥੇ ਜਾਵਾਂਗੇ।'' ਉਨ੍ਹਾਂ ਨੇ ਕਿਹਾ,''ਸ਼ਿਵ ਸੈਨਾ ਆਗੂ ਅਤੇ ਮਹਾਰਾਸ਼ਟਰ ਵਿਧਾਨ ਪ੍ਰੀਸ਼ਦ ਦੇ ਡਿਪਟੀ ਸਪੀਕਰ ਨੀਲਮ ਗੋਰੇ ਨੇ ਸਾਨੂੰ ਇਕ ਕਿਲੋਗ੍ਰਾਮ ਚਾਂਦੀ ਦੀ ਇੱਟ ਦਿੱਤੀ ਹੈ।''

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News