ਰਾਮ ਰਹੀਮ ਦੀ ਪੈਰੋਲ ਬਾਰੇ ਅਰਜ਼ੀ ''ਤੇ ਕੀਤਾ ਜਾ ਰਿਹੈ ਵਿਚਾਰ

06/26/2019 12:04:54 AM

ਸਿਰਸਾ: ਡੇਰਾ ਸੱਚਾ ਸੌਦਾ ਦੇ ਮੁਖੀ ਤੇ ਜਬਰ–ਜ਼ਨਾਹ ਹੱਤਿਆ ਦੇ ਮਾਮਲੇ 'ਚ ਦੋਸ਼ੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ 'ਤੇ ਰਿਹਾਅ ਕਰਨ ਵਾਲੀ ਅਰਜ਼ੀ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਿਰਸਾ ਦੇ ਡਿਪਟੀ ਕਮਿਸ਼ਨਰ ਨੇ ਇਸ ਸਬੰਧੀ ਮੰਗਲਵਾਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਬੰਧੀ ਪੁਲਸ ਤੇ ਮਾਲੀਆ ਵਿਭਾਗ ਕੋਲੋਂ ਰਿਪੋਰਟ ਮੰਗੀ ਗਈ ਹੈ। ਰਾਮ ਰਹੀਮ ਜੋ ਰੋਹਤਕ ਦੀ ਸੋਨਾਰੀਆ ਜੇਲ 'ਚ ਬੰਦ ਹੈ, ਨੇ ਆਪਣੇ ਖੇਤਾਂ ਦੀ ਦੇਖਭਾਲ ਕਰਨ ਲਈ 42 ਦਿਨ ਦੀ ਪੈਰੋਲ 'ਤੇ ਰਿਹਾਈ ਮੰਗੀ ਹੈ।


Related News