Ram Mandir Ceremony: ਅੱਜ ਯਾਨੀ 22 ਜਨਵਰੀ ਨੂੰ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਖ਼ਾਸ, ਜਾਣੋ ਕਿਵੇਂ

Monday, Jan 22, 2024 - 02:42 PM (IST)

ਜਲੰਧਰ : ਅੱਜ ਯਾਨੀ 22 ਜਨਵਰੀ ਦਾ ਦਿਨ ਬਹੁਤ ਖ਼ਾਸ ਹੈ। ਅੱਜ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਸਥਿਤ ਰਾਮ ਮੰਦਰ 'ਚ ਰਾਮ ਲਾਲਾ ਪ੍ਰਾਣ ਪ੍ਰਤਿਸ਼ਠਾ ਦਾ ਸਮਾਗਮ ਹੋ ਚੁੱਕਾ ਹੈ। ਇਸ ਖ਼ਾਸ ਮੌਕੇ 'ਤੇ ਪੂਰੇ ਦੇਸ਼ 'ਚ ਤਿਉਹਾਰ ਦਾ ਮਾਹੌਲ ਹੈ। ਲੋਕਾਂ ਵਿੱਚ ਇੱਕ ਵੱਖਰਾ ਹੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਅੱਜ ਬਹੁਤ ਸਾਰੇ ਸ਼ੁਭ ਯੋਗ ਬਣ ਰਹੇ ਹਨ। 

ਗਰਭਵਤੀ ਔਰਤਾਂ 'ਚ ਵੱਖਰਾ ਉਤਸ਼ਾਹ 
ਇਸ ਤਰੀਖ਼ ਨੂੰ ਲੈ ਕੇ ਗਰਭਵਤੀ ਔਰਤਾਂ 'ਚ ਵੀ ਵੱਖਰਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਬਹੁਤ ਸਾਰੀਆਂ ਗਰਭਵਤੀ ਔਰਤਾਂ ਇਸ ਇਤਿਹਾਸਕ ਦਿਨ 'ਤੇ ਆਪਣੇ ਬੱਚੇ ਨੂੰ ਜਨਮ ਦੇਣਾ ਚਾਹੁੰਦੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਸ਼ੁਭ ਦਿਹਾੜੇ 'ਤੇ ਜਨਮ ਲੈਣ ਵਾਲੇ ਬੱਚਿਆਂ 'ਤੇ ਭਗਵਾਨ ਸ਼੍ਰੀ ਰਾਮ ਦੀ ਵਿਸ਼ੇਸ਼ ਕ੍ਰਿਪਾ ਬਣੀ ਰਹੇਗੀ। ਉਨ੍ਹਾਂ ਦੇ ਬੱਚੇ ਰਾਮਲਲਾ ਵਾਂਗ ਭਾਗਸ਼ਾਲੀ ਹੋਣਗੇ।

ਇਹ ਵੀ ਪੜ੍ਹੋ - ਰਾਮ ਮੰਦਰ ਦੇ ਨਾਂ 'ਤੇ ਮੁਫ਼ਤ ਰੀਚਾਰਜ ਤੇ ਪ੍ਰਸ਼ਾਦ ਦਾ ਕੀ ਤੁਹਾਨੂੰ ਆਇਆ ਹੈ 'ਲਿੰਕ'? ਤਾਂ ਹੋ ਜਾਵੋ ਸਾਵਧਾਨ

PunjabKesari

22 ਜਨਵਰੀ ਨੂੰ ਜਨਮ ਲੈਣ ਵਾਲੇ ਬੱਚਿਆਂ ਦੀ ਰਾਸ਼ੀ ਹੋਵੇਗੀ ਸ਼ੁੱਭ
ਅੱਜ ਯਾਨੀ 22 ਜਨਵਰੀ ਨੂੰ ਜਨਮ ਲੈਣ ਵਾਲੇ ਬੱਚਿਆਂ ਦੀ ਰਾਸ਼ੀ ਬਹੁਤ ਸ਼ੁੱਭ ਹੋਵੇਗੀ। ਇਸ ਦਿਨ ਚੰਦਰਮਾ ਸ਼ੁੱਕਰ ਦੀ ਰਾਸ਼ੀ ਵਿਚ ਮੌਜੂਦ ਰਹੇਗਾ। 22 ਜਨਵਰੀ ਨੂੰ ਪੌਸ਼ ਸ਼ੁਕਲ ਪੱਖ ਹੈ ਅਤੇ ਸੋਮਵਾਰ ਦਵਾਦਸ਼ੀ ਤਿਥੀ ਹੈ। ਇਸ ਦਿਨ ਪੈਦਾ ਹੋਣ ਵਾਲੇ ਬੱਚਿਆਂ ਦੀ ਰਾਸ਼ੀ ਬ੍ਰਿਖ ਹੋਵੇਗੀ।

ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ

PunjabKesari

ਮਾਤਾ-ਪਿਤਾ ਲਈ ਬਹੁਤ ਖੁਸ਼ਕਿਸਮਤ ਹੋਣਗੇ ਬੱਚੇ
ਚੰਦਰਮਾ ਧਨੁ ਰਾਸ਼ੀ 'ਚ ਹੋਣ ਕਾਰਨ ਅੱਜ ਦੇ ਖ਼ਾਸ ਦਿਨ ਜਨਮ ਲੈਣ ਵਾਲੇ ਬੱਚੇ ਮਾਤਾ-ਪਿਤਾ ਲਈ ਬਹੁਤ ਖੁਸ਼ਕਿਸਮਤ ਹੋਣਗੇ। 22 ਜਨਵਰੀ ਨੂੰ ਜਨਮ ਲੈਣ ਵਾਲੇ ਬੱਚਿਆਂ ਦੀ ਰਾਸ਼ੀ ਵਿੱਚ ਸ਼ਨੀ, ਮੰਗਲ ਅਤੇ ਸੂਰਜ ਮੌਜੂਦ ਰਹਿਣਗੇ। ਇਨ੍ਹਾਂ ਬੱਚਿਆਂ ਦੀ ਕਿਸਮਤ ਛੋਟੀ ਉਮਰ ਵਿੱਚ ਹੀ ਉੱਭਰ ਜਾਵੇਗੀ।

ਇਹ ਵੀ ਪੜ੍ਹੋ - ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਂ 'ਤੇ ਧੋਖਾਧੜੀ, Amazon ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ

PunjabKesari

ਬੱਚਿਆਂ ਲਈ ਬਿਹਤਰ ਹੋਵੇਗੀ ਕੁੰਡਲੀ 
22 ਜਨਵਰੀ ਦਾ ਦਿਨ ਗ੍ਰਹਿਆਂ-ਸਿਤਾਰਿਆਂ ਦੇ ਹਿਸਾਬ ਨਾਲ ਬਹੁਤ ਅਨੁਕੂਲ ਰਹਿਣ ਵਾਲਾ ਹੈ। ਰਾਮ ਲਾਲਾ ਦੇ ਜਨਮ ਦਿਨ 'ਤੇ ਜਨਮ ਲੈਣ ਵਾਲੇ ਬੱਚਿਆਂ ਦੀ ਜ਼ਿੰਦਗੀ ਬਹੁਤ ਰੌਸ਼ਨ ਹੋਵੇਗੀ। ਭਗਵਾਨ ਸ਼੍ਰੀ ਰਾਮ ਦੀ ਵਿਸ਼ੇਸ਼ ਕਿਰਪਾ ਉਹਨਾਂ 'ਤੇ ਬਣੀ ਰਹੇਗੀ। ਨਾਲ ਹੀ, ਅਜਿਹੇ ਬੱਚੇ ਰਾਮਲਲਾ ਵਰਗੇ ਸ਼ਾਨਦਾਰ ਅਤੇ ਭਾਗਸ਼ਾਲੀ ਹੋਣਗੇ। ਇਸ ਦਿਨ ਪੈਦਾ ਹੋਣ ਵਾਲੇ ਬੱਚਿਆਂ ਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ। ਇਹ ਬੱਚੇ ਧਰਮ ਦੇ ਮਾਰਗ 'ਤੇ ਚੱਲਣਗੇ ਅਤੇ ਸੱਚ ਬੋਲਣਗੇ। 

ਇਹ ਵੀ ਪੜ੍ਹੋ - Larsen & Toubro ਨੇ ਰਾਮ ਮੰਦਰ ਦਾ ਕੀਤਾ ਨਿਰਮਾਣ, ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਕੰਪਨੀ ਨੇ ਆਖੀ ਇਹ ਗੱਲ

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News